ਬਾਕਸ ਆਫਿਸ ’ਤੇ ਤਹਿਲਕਾ ਮਚਾਉਣ ਵਾਲੀ ਫ਼ਿਲਮ ‘ਪੁਆੜਾ’ ਨੂੰ ਹੁਣ ਦੇਖੋ ‘ਜ਼ੀ 5’ ’ਤੇ

09/17/2021 6:01:37 PM

ਚੰਡੀਗੜ੍ਹ (ਬਿਊਰੋ)– ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਪੰਜਾਬੀ ਫ਼ਿਲਮ ‘ਪੁਆੜਾ’ 5 ਹਫਤੇ ਪਹਿਲਾਂ ਰਿਲੀਜ਼ ਹੋਈ ਸੀ, ਜੋ ਹਾਊਸਫੁੱਲ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ‘ਪੁਆੜਾ’ ਉੱਤਰ ਭਾਰਤ ’ਚ ਪਹਿਲੀ ਬਲਾਕਬਸਟਰ ਫ਼ਿਲਮ ਹੈ, ਜੋ ਮਹਾਮਾਰੀ ਦੇ ਸਮੇਂ ’ਚ ਸਿਨੇਮਾਘਰਾਂ ਲਈ ਖੁਸ਼ੀ ਤੇ ਰਾਹਤ ਲੈ ਕੇ ਆਈ ਹੈ। ਇਸ ਲਈ ਦਰਸ਼ਕ ਸਿਨੇਮਾਘਰਾਂ ’ਚ ਵਾਪਸ ਆਉਣ ਲਈ ਤਿਆਰ ਸਨ। 5 ਹਫਤਿਆਂ ’ਚ ‘ਪੁਆੜਾ’ ਨੇ ਦੁਨੀਆ ਭਰ ’ਚ 18 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਹ ਭਾਰਤ ’ਚ ਰਿਲੀਜ਼ ਹੋਣ ’ਤੇ ਸਿਰਫ 50 ਸਿਨੇਮਾਘਰਾਂ ’ਚ ਲੱਗੀ, ਜਦਕਿ ਸਾਧਾਰਨ ਪੰਜਾਬੀ ਫ਼ਿਲਮ 250 ਸਿਨੇਮਾਘਰਾਂ ’ਚ ਰਿਲੀਜ਼ ਹੁੰਦੀ ਹੈ ਤੇ ਇਸ ਨੇ ਹੋਰ ਸਾਰੀਆਂ ਫ਼ਿਲਮਾਂ ਤੇ ਸਿਨੇਮਾਘਰਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਫ਼ਿਲਮਾਂ ਦੇ ਰਿਲੀਜ਼ ਦੇ ਕੁਝ ਦਿਨਾਂ ਬਾਅਦ ਦੇ ਹਫਤਿਆਂ ’ਚ ਪੰਜਾਬੀ ਫ਼ਿਲਮਾਂ ਦੀ ਇਕ ਲਾਈਨ ਰਿਲੀਜ਼ ਲਈ ਤਿਆਰ ਹੋ ਗਈ ਤੇ ਪੂਰੇ ਉੱਤਰ ਭਾਰਤ ਦੇ ਸਿਨੇਮਾਘਰਾਂ ’ਚ ਮੰਗਾਂ ਨੂੰ ਪੂਰਾ ਕਰਨ ਲਈ ਹਲਚਲ ਮਚ ਗਈ।

ਇਹ ਖ਼ਬਰ ਵੀ ਪੜ੍ਹੋ : ‘ਲਹੂ ਦੀ ਆਵਾਜ਼’ ਗੀਤ ਗਾਉਣ ਵਾਲੀ ਸਿਮਰਨ ਕੌਰ ਧਾਦਲੀ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਡਿਲੀਟ

ਹੁਣ ਪੰਜਾਬੀ ਫ਼ਿਲਮ ਇੰਡਸਟਰੀ ਦਹਾੜ ਰਹੀ ਹੈ ਤੇ ਸਿਨੇਮਾਘਰਾਂ ’ਚ ਵੱਡੀ ਗਿਣਤੀ ’ਚ ਦਰਸ਼ਕਾਂ ਨੂੰ ਦੇਖਿਆ ਜਾ ਰਿਹਾ ਹੈ। ਨਿਰਮਾਤਾ ਪਵਨ ਗਿੱਲ ਕਹਿੰਦੇ ਹਨ, ‘ਅਸੀਂ ਇਸ ਗੱਲ ਤੋਂ ਖੁਸ਼ ਹਾਂ ਕਿ ‘ਪੁਆੜਾ’ ਸਿਨੇਮਾਘਰਾਂ ’ਚ ਫ਼ਿਲਮਾਂ ਦੀ ਰਿਲੀਜ਼ ਨੂੰ ਮੁੜ ਤੋਂ ਸ਼ੁਰੂ ਕਰਨ ’ਚ ਸਮਰੱਥ ਹੈ। ਅਸੀਂ ਸਿਨੇਮਾ ਦੇ ਸਭ ਤੋਂ ਪਹਿਲੇ ਤੇ ਸਭ ਤੋਂ ਮਹੱਤਵਪੂਰਨ ਪ੍ਰੇਮੀ ਹਾਂ ਤੇ ਦਰਸ਼ਕਾਂ ਦਾ ਵੱਡੇ ਪਰਦੇ ’ਤੇ ਮਨੋਰੰਜਨ ਕਰਨਾ ਬਹੁਤ ਪਸੰਦ ਕਰਦੇ ਹਾਂ।’

ਹੁਣ ਸਿਨੇਮਾਘਰਾਂ ’ਚ ਦਰਸ਼ਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ‘ਪੁਆੜਾ’ ਤੁਹਾਡੇ ਨਿੱਜੀ ਸਟ੍ਰੀਮਿੰਗ ਉਪਕਰਨਾਂ ’ਚ ਦਾਖ਼ਲ ਹੋਣ ਲਈ ਤਿਆਰ ਹੈ। 5 ਹਫਤਿਆਂ ਬਾਅਦ ਹੁਣ ਇਹ ਖ਼ਾਸ ਰੂਪ ਨਾਲ ਜ਼ੀ 5 ’ਤੇ ਸਟ੍ਰੀਮ ਹੋ ਰਹੀ ਹੈ। ਨਿਰਮਾਤਾ ਅਤੁਲ ਭੱਲਾ ਕਹਿੰਦੇ ਹਨ, ‘ਜੋ ਲੋਕ ਸਿਨੇਮਾਘਰਾਂ ’ਚ ਫ਼ਿਲਮ ਦੇਖਣ ਤੋਂ ਰਹਿ ਗਏ, ਉਹ ਹੁਣ ਘਰ ’ਚ ਹੀ ਫ਼ਿਲਮ ਦਾ ਆਨੰਦ ਮਾਣ ਸਕਦੇ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News