4 ਦਿਨਾਂ ’ਚ ‘ਪੁਆੜਾ’ ਨੇ ਕੀਤੀ ਸ਼ਾਨਦਾਰ ਕਮਾਈ, ਜਾਣੋ ਕਿੰਨੀ ਹੈ ਹੁਣ ਤਕ ਦੀ ਕਲੈਕਸ਼ਨ

08/16/2021 3:06:29 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਪੁਆੜਾ’ ਸਿਨੇਮਾਘਰਾਂ ’ਚ ਧੁੰਮਾਂ ਪਾ ਰਹੀ ਹੈ। ਫ਼ਿਲਮ ’ਚ ਐਮੀ ਵਿਰਕ ਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੇ ਰਿਲੀਜ਼ ਦੇ 4 ਦਿਨਾਂ ਅੰਦਰ ਸ਼ਾਨਦਾਰ ਕਮਾਈ ਕੀਤੀ ਹੈ।

4 ਦਿਨਾਂ ਦੀ ਕੁਲ ਕਮਾਈ ਦੀ ਗੱਲ ਕਰੀਏ ਤਾਂ ਫ਼ਿਲਮ ਨੇ 7.15 ਕਰੋੜ ਰੁਪਏ ਕਮਾਏ ਹਨ। ਜਿਥੇ ਫ਼ਿਲਮ ਨੇ ਪਹਿਲੇ ਦਿਨ 1.25 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਦੂਜੇ ਦਿਨ ਫ਼ਿਲਮ ਨੇ 1.55 ਕਰੋੜ ਰੁਪਏ, ਤੀਜੇ ਦਿਨ 2.10 ਕਰੋੜ ਰੁਪਏ ਤੇ ਚੌਥੇ ਦਿਨ 2.25 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ।

ਇਹ ਖ਼ਬਰ ਵੀ ਪੜ੍ਹੋ : ਪਿਤਾ ਨੂੰ ਯਾਦ ਕਰਦਿਆਂ ਭਾਵੁਕ ਹੋਏ ਰਾਜਵੀਰ ਜਵੰਦਾ, ਸਾਂਝੀ ਕੀਤੀ ਭਾਵੁਕ ਪੋਸਟ

ਦੱਸ ਦੇਈਏ ਕਿ ਇਸ ਫ਼ਿਲਮ ਨਾਲ ਸਿਨੇਮਾਘਰਾਂ ਨੂੰ ਵੀ ਹੌਸਲਾ ਮਿਲਿਆ ਹੈ, ਜੋ ਪਿਛਲੇ ਡੇਢ ਸਾਲ ਤੋਂ ਕੋਰੋਨਾ ਵਾਇਰਸ ਤੇ ਤਾਲਾਬੰਦੀ ਕਾਰਨ ਬੰਦ ਪਏ ਸਨ। ਫ਼ਿਲਮ ਪੰਜਾਬ ’ਚ ਅਜੇ ਸਾਰੇ ਸਿਨੇਮਾਘਰਾਂ ’ਚ ਰਿਲੀਜ਼ ਨਹੀਂ ਹੋਈ ਹੈ ਕਿਉਂਕਿ ਅਜੇ ਵੀ ਕੁਝ ਸਿਨੇਮਾਘਰ ਤਾਲਾਬੰਦੀ ਦੇ ਚਲਦਿਆਂ ਬੰਦ ਪਏ ਹਨ।

PunjabKesari

ਉਥੇ ਤੁਹਾਨੂੰ ਦੱਸ ਦੇਈਏ ਕਿ ‘ਪੁਆੜਾ’ ਫ਼ਿਲਮ ਪਹਿਲਾਂ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਤੇ ਦੂਜੀ ਲਹਿਰ ਕਾਰਨ ਰਿਲੀਜ਼ ਹੋਣ ਤੋਂ ਰਹਿ ਗਈ ਸੀ ਪਰ ਹੁਣ ਜਿਵੇਂ ਹੀ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਏ ਹਨ ਤਾਂ ਮੇਕਰਜ਼ ਵਲੋਂ ਫ਼ਿਲਮ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਲਿਆ ਗਿਆ, ਜੋ ਸਹੀ ਸਾਬਿਤ ਹੋ ਰਿਹਾ ਹੈ।

ਨੋਟ– ਤੁਹਾਨੂੰ ਇਹ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News