‘ਪੋਨੀਯੀਨ ਸੇਲਵਨ 1’ ਨੇ ਦੁਨੀਆ ਭਰ ’ਚ ਕੀਤੀ 300 ਕਰੋੜ ਤੋਂ ਵੱਧ ਦੀ ਕਮਾਈ
10/07/2022 7:17:49 PM

ਮੁੰਬਈ (ਬਿਊਰੋ)– ‘ਪੋਨੀਯੀਨ ਸੇਲਵਨ 1’ ਫ਼ਿਲਮ ਬਾਕਸ ਆਫਿਸ ’ਤੇ ਧੁੰਮਾਂ ਪਾ ਰਹੀ ਹੈ। 30 ਸਤੰਬਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਦੁਨੀਆ ਭਰ ’ਚ ਸ਼ਾਨਦਾਰ ਕਮਾਈ ਕੀਤੀ ਹੈ।
ਫ਼ਿਲਮ ਸਮੀਖਿਅਕ ਤਰਣ ਆਦਰਸ਼ ਵਲੋਂ ਅੱਜ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ’ਚ ਲਿਖਿਆ ਹੈ ਕਿ ਫ਼ਿਲਮ ਨੇ ਵਰਲਡਵਾਈਡ 300 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਹ ਫ਼ਿਲਮ ਦੀ ਇਕ ਹਫ਼ਤੇ ਦੀ ਕਮਾਈ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਪੰਜਾਬੀ ਪਰਿਵਾਰ ਦੇ ਕਤਲ 'ਤੇ ਗਾਇਕ ਪ੍ਰੀਤ ਹਰਪਾਲ ਨੇ ਸਾਂਝੀ ਕੀਤੀ ਪੋਸਟ, ਸਰਕਾਰ ਨੂੰ ਲੈ ਕੇ ਲਿਖੀ ਇਹ ਗੱਲ
ਉਥੇ ਦੂਜੇ ਪਾਸੇ ਫ਼ਿਲਮ ਦੇ ਹਿੰਦੀ ਭਾਸ਼ਾ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ 1 ਹਫ਼ਤੇ ’ਚ ਸਿਰਫ 14.25 ਕਰੋੜ ਰੁਪਏ ਕਮਾਉਣ ’ਚ ਹੀ ਸਫਲ ਰਹੀ ਹੈ।
ਹਾਲਾਂਕਿ ‘ਪੋਨੀਯੀਨ ਸੇਲਵਨ 1’ ਦੇ ਨਾਲ ਰਿਲੀਜ਼ ਹੋਈ ਰਿਤਿਕ ਰੌਸ਼ਨ ਤੇ ਸੈਫ ਅਲੀ ਖ਼ਾਨ ਦੀ ‘ਵਿਕਰਮ ਵੇਧਾ’ ਨੇ ਹਿੰਦੀ ਭਾਸ਼ਾ ’ਚ ਹੁਣ ਤਕ 58.57 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਇਸ ਤੋਂ ਇਹ ਵੀ ਸਾਫ ਹੈ ਕਿ ਦੁਨੀਆ ਭਰ ’ਚ ਕਮਾਈ ਦੇ ਮਾਮਲੇ ’ਚ ਭਾਵੇਂ ‘ਪੋਨੀਯੀਨ ਸੇਲਵਨ 1’ ਅੱਗੇ ਹੈ ਪਰ ਹਿੰਦੀ ਭਾਸ਼ਾ ਦੀ ਕਮਾਈ ਦੇ ਮਾਮਲੇ ’ਚ ‘ਵਿਕਰਮ ਵੇਧਾ’ ਨੇ ਬਾਜ਼ੀ ਮਾਰ ਲਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।