ਤੀਜੇ ਦਿਨ ਐਸ਼ਵਰਿਆ ਰਾਏ ਦੀ ਫ਼ਿਲਮ ‘ਪੋਨੀਯੀਨ ਸੇਲਵਨ’ ਨੇ ਕੀਤੀ ਰਿਕਾਰਡਤੋੜ ਕਮਾਈ
Monday, Oct 03, 2022 - 05:04 PM (IST)

ਮੁੰਬਈ (ਬਿਊਰੋ)– ਐਸ਼ਵਰਿਆ ਰਾਏ ਬੱਚਨ ਦੀ ਫ਼ਿਲਮ ‘ਪੋਨੀਯੀਨ ਸੇਲਵਨ’ ਰਿਲੀਜ਼ ਦੇ ਪਹਿਲੇ ਹੀ ਦਿਨ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ। ਪਹਿਲੇ ਦੋ ਦਿਨ ਫ਼ਿਲਮ ਨੇ ਰਿਕਾਰਡਤੋੜ ਕਮਾਈ ਕਰਨ ਤੋਂ ਬਾਅਦ ਰਿਲੀਜ਼ ਦੇ ਤੀਜੇ ਦਿਨ ਐਤਵਾਰ ਨੂੰ ਵੀ ਬਾਕਸ ਆਫਿਸ ’ਤੇ ਆਪਣੀ ਤਾਬੜਤੋੜ ਕਮਾਈ ਨੂੰ ਬਰਕਰਾਰ ਰੱਖਿਆ ਤੇ ਫ਼ਿਲਮ ਨੇ ਇੰਨੀ ਕਮਾਈ ਕਰ ਲਈ ਕਿ ਕਿਸੇ ਨੇ ਇਸ ਬਾਰੇ ਸੋਚਿਆ ਤਕ ਨਹੀਂ ਸੀ।
ਮਣੀਰਤਨਮ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ‘ਪੋਨੀਯੀਨ ਸੇਲਵਨ’ ਨੇ ਤੀਜੇ ਦਿਨ ਲਗਭਗ 40 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰੀਕੇ ਨਾਲ ਫ਼ਿਲਮ ਨੇ ਬਾਕਸ ਆਫਿਸ ’ਤੇ ਲਗਾਤਾਰ ਤੀਜੇ ਦਿਨ ਵੀ ਆਪਣਾ ਸਿੱਕਾ ਕਾਇਮ ਰੱਖਿਆ।
ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ
ਬਾਲੀਵੁੱਡ ਤੇ ਸਾਊਥ ਇੰਡੀਅਨ ਫ਼ਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਨਾਲ ਸਜੀ ਫ਼ਿਲਮ ‘ਪੋਨੀਯੀਨ ਸੇਲਵਨ’ ਨੂੰ ਹਿੰਦੀ ਭਾਸ਼ਾ ਦੇ ਦਰਸ਼ਕਾਂ ਨੇ ਵੀ ਕਾਫੀ ਪਸੰਦ ਕੀਤਾ ਹੈ। ਨਾਲ ਹੀ ਦੱਖਣ ਭਾਰਤ ’ਚ ਤਾਂ ਇਸ ਫ਼ਿਲਮ ਦਾ ਦਰਸ਼ਕਾਂ ’ਤੇ ਜ਼ਬਰਦਸਤ ਜਾਦੂ ਦੇਖਣ ਨੂੰ ਮਿਲ ਰਿਹਾ ਹੈ।
ਫ਼ਿਲਮ ਨੂੰ ਮਿਲ ਰਹੀ ਜ਼ਬਰਦਸਤ ਪ੍ਰਤੀਕਿਰਿਆ ਦਾ ਹੀ ਨਤੀਜਾ ਹੈ ਕਿ ਪਹਿਲੇ ਦੋ ਦਿਨਾਂ ’ਚ ਹੀ ਮਣੀਰਤਨਮ ਦੀ ਫ਼ਿਲਮ ਨੇ ਦੁਨੀਆ ਭਰ ’ਚ ਬਾਕਸ ਆਫਿਸ ’ਤੇ 150 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।