ਜਿਨਸੀ ਅਪਰਾਧਾਂ 'ਚ ਸ਼ਾਮਲ ਕਲਾਕਾਰਾਂ 'ਤੇ 5 ਸਾਲ ਦੀ ਪਾਬੰਦੀ ਦਾ ਪ੍ਰਸਤਾਵ, ਜਾਣੋ ਪੂਰਾ ਮਾਮਲਾ
Monday, Sep 09, 2024 - 12:16 PM (IST)

ਮੁੰਬਈ- ਦੱਖਣੀ ਭਾਰਤੀ ਅਦਾਕਾਰਾਂ ਦੇ ਇੱਕ ਸੰਗਠਨ ਨੇ ਜਿਨਸੀ ਅਪਰਾਧਾਂ 'ਚ ਸ਼ਾਮਲ ਅਦਾਕਾਰਾਂ 'ਤੇ ਪੰਜ ਸਾਲ ਦੀ ਪਾਬੰਦੀ ਦਾ ਪ੍ਰਸਤਾਵ ਦਿੱਤਾ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਮਲਿਆਲਮ ਸਿਨੇਮਾ 'ਚ ਔਰਤਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਸਨ। ਇਸ ਰਿਪੋਰਟ ਤੋਂ ਬਾਅਦ ਫਿਲਮ ਇੰਡਸਟਰੀ 'ਚ ਹੜਕੰਪ ਮਚ ਗਿਆ ਹੈ ਅਤੇ ਵੱਖ-ਵੱਖ ਇੰਡਸਟਰੀ ਦੇ ਕਲਾਕਾਰ ਕੁਝ ਸਖਤ ਕਦਮ ਚੁੱਕਣ ਦੀ ਮੰਗ ਕਰ ਰਹੇ ਹਨ।ਮਸ਼ਹੂਰ ਅਦਾਕਾਰ ਨਾਸਰ ਨੇ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਪਾਬੰਦੀ ਪ੍ਰਸਤਾਵ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਲਾਕਾਰ ਜਿਨਸੀ ਅਪਰਾਧ 'ਚ ਸ਼ਾਮਲ ਹੁੰਦਾ ਹੈ ਅਤੇ ਕਿਸੇ ਫਿਲਮ 'ਚ ਕੰਮ ਕਰ ਰਿਹਾ ਹੈ ਤਾਂ ਇਸ ਦਾ ਅਸਰ ਨਿਰਮਾਤਾ 'ਤੇ ਪੈ ਸਕਦਾ ਹੈ। ਇਸ ਲਈ ਨਿਰਮਾਤਾਵਾਂ ਨੂੰ ਪਹਿਲਾਂ ਤੋਂ ਸੁਚੇਤ ਰੱਖਣ ਲਈ ਇਹ ਪ੍ਰਸਤਾਵ ਲਿਆਂਦਾ ਗਿਆ ਹੈ। ਨਾਸਰ ਨੇ ਕਿਹਾ ਕਿ ਹੁਣ ਇਕ ਨਵੀਂ ਕਮੇਟੀ ਬਣਾਈ ਗਈ ਹੈ, ਜਿਸ 'ਚ ਕੁਝ ਵਕੀਲਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੁਆਰਾ ਅਜਿਹੇ ਮਾਮਲਿਆਂ 'ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ -ਕਿਸੇ ਨੂੰ ਨੀਂਦ ਤੇ ਕਿਸੇ ਨੂੰ ਜਿਮ 'ਚ ਆਇਆ ਹਾਰਟ ਅਟੈਕ
ਨਾਸਰ ਨੂੰ ਪੁੱਛਿਆ ਗਿਆ ਕਿ ਕੀ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਤਮਿਲ ਫਿਲਮ ਇੰਡਸਟਰੀ 'ਚ ਕਈ ਸ਼ਿਕਾਇਤਾਂ ਸੁਣੀਆਂ ਗਈਆਂ ਹਨ। ਇਸ 'ਤੇ ਨਾਸਰ ਨੇ ਕਿਹਾ ਕਿ ਅਸੀਂ ਸਾਲ 2019 'ਚ ਨਦੀਗਰ ਸੰਗਮ 'ਚ ਇਕ ਕਮੇਟੀ ਬਣਾਈ ਸੀ। ਉਸ ਸਮੇਂ ਕੁਝ ਸ਼ਿਕਾਇਤਾਂ ਆਈਆਂ ਸਨ, ਜਿਸ ਤੋਂ ਬਾਅਦ ਅਸੀਂ ਜਾਂਚ ਸ਼ੁਰੂ ਕੀਤੀ ਸੀ ਪਰ ਅਸੀਂ ਇਸ ਬਾਰੇ ਕੁਝ ਨਹੀਂ ਦੱਸ ਸਕਦੇ। ਤੁਹਾਨੂੰ ਦੱਸ ਦੇਈਏ ਕਿ ਨਦੀਗਰ ਸੰਗਮ ਦੱਖਣੀ ਭਾਰਤੀ ਕਲਾਕਾਰਾਂ ਦਾ ਸੰਗਠਨ ਹੈ ਅਤੇ ਨਾਸਰ ਇਸ ਦੇ ਪ੍ਰਧਾਨ ਹਨ।
ਇਹ ਖ਼ਬਰ ਵੀ ਪੜ੍ਹੋ -ਅਕਸ਼ੈ ਕੁਮਾਰ ਨੇ ਜਨਮਦਿਨ ਮੌਕੇ ਫ਼ਿਲਮ 'ਭੂਤ ਬੰਗਲਾ' ਦਾ ਕੀਤਾ ਐਲਾਨ
ਨਾਸਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਕਲਾਕਾਰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ ਤਾਂ ਉਹ ਆਪਣੀ ਸ਼ਿਕਾਇਤ ਨਦੀਗਰ ਸੰਗਮ ਕੋਲ ਪੇਸ਼ ਕਰ ਸਕਦਾ ਹੈ। ਉਨ੍ਹਾਂ ਦਾ ਨਾਮ ਅਤੇ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸਦੇ ਲਈ ਇੱਕ ਨੰਬਰ ਅਤੇ ਮੇਲ ਆਈਡੀ ਵੀ ਜਾਰੀ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।