ਪ੍ਰਭਾਸ ਦੀ ਫ਼ਿਲਮ ‘ਪ੍ਰਾਜੈਕਟ ਕੇ’ ਦਾ ਅਧਿਕਾਰਤ ਨਾਂ ਹੋਵੇਗਾ ‘ਕਲਕੀ 2898 ਏ. ਡੀ.’

Saturday, Jul 22, 2023 - 10:18 AM (IST)

ਪ੍ਰਭਾਸ ਦੀ ਫ਼ਿਲਮ ‘ਪ੍ਰਾਜੈਕਟ ਕੇ’ ਦਾ ਅਧਿਕਾਰਤ ਨਾਂ ਹੋਵੇਗਾ ‘ਕਲਕੀ 2898 ਏ. ਡੀ.’

ਮੁੰਬਈ (ਬਿਊਰੋ)– ਨਾਮਵਰ ਪ੍ਰੋਡਕਸ਼ਨ ਹਾਊਸ ਵੈਜਯੰਤੀ ਮੂਵੀਜ਼ ਨੇ ਬਹੁਤ ਉਡੀਕੀ ਜਾ ਰਹੀ ਫ਼ਿਲਮ ਦੀ ਝਲਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦਾ ਅਧਿਕਾਰਤ ਨਾਮ ਹੁਣ ‘ਕਲਕੀ 2898 ਏ. ਡੀ.’ ਹੈ।

ਇਹ ਖ਼ਬਰ ਵੀ ਪੜ੍ਹੋ : ਬੰਦ ਕਮਰੇ ’ਚ ਪ੍ਰੇਮਿਕਾ ਨਾਲ ਫੜ੍ਹਿਆ ਲੋਕ ਗਾਇਕ, ਪਿੰਡ ਵਾਲਿਆਂ ਨੇ ਦੋਵਾਂ ਨੂੰ ਨੰਗੇ ਕਰਕੇ ਚਾੜ੍ਹਿਆ ਕੁਟਾਪਾ

ਫ਼ਿਲਮ ਦਾ ਸ਼ਾਨਦਾਰ ਉਦਘਾਟਨ ਪ੍ਰਤਿਸ਼ਠਾਵਾਨ ਸੈਨ ਡਿਆਗੋ ਕਾਮਿਕ-ਕਾਨ (ਐੱਸ. ਡੀ. ਸੀ. ਸੀ.) ਵਿਖੇ ਹੋਇਆ, ਜਿਥੇ ਫ਼ਿਲਮ ਨੇ ਆਪਣੇ ਦੂਰਦਰਸ਼ੀ ਸੰਕਲਪ ਤੇ ਮਨਮੋਹਕ ਵਿਜ਼ੂਅਲਸ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।

ਨਵਾਂ ਟਾਈਲਟ ਫ਼ਿਲਮ ਦੇ ਸਾਰ ਨੂੰ ਪੂਰੀ ਤਰ੍ਹਾਂ ਬਿਆਨ ਕਰਦਾ ਹੈ। ਨਾਗ ਅਸ਼ਵਿਨ ਵਲੋਂ ਨਿਰਦੇਸ਼ਿਤ ਇਹ ਫ਼ਿਲਮ 2898 ਈਸਵੀਂ ਦੇ ਦੂਰ ਦੇ ਭਵਿੱਖ ’ਤੇ ਆਧਾਰਿਤ ਹੈ।

ਵੈਜਯੰਤੀ ਮੂਵੀਜ਼ ਕੇ. ਸੀ. ਅਸਵਨੀ ਦੱਤ ਵਲੋਂ ਨਿਰਮਿਤ ਇਸ ਫ਼ਿਲਮ ’ਚ ਇੰਡਸਟਰੀ ਦੇ ਕੁਝ ਵੱਡੇ ਨਾਮ ਜਿਵੇਂ ਕਿ ਅਮਿਤਾਭ ਬੱਚਨ, ਕਮਲ ਹਾਸਨ, ਪ੍ਰਭਾਸ, ਦੀਪਿਕਾ ਪਾਦੁਕੋਣ ਤੇ ਦਿਸ਼ਾ ਪਾਟਨੀ ਮੁੱਖ ਭੂਮਿਕਾ ’ਚ ਹਨ। ਇਹ ਫ਼ਿਲਮ 12 ਜਨਵਰੀ, 2024 ਨੂੰ ਰਿਲੀਜ਼ ਹੋਣ ਵਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News