ਫ਼ਿਲਮ ਇੰਡਸਟਰੀ ''ਚ ਛਾਇਆ ਮਾਤਮ, ''ਸੂਰਿਆਵੰਸ਼ੀ'' ਤੇ ''ਵੀਰ'' ਫ਼ਿਲਮ ਦੇ ਪ੍ਰੋਡਿਊਸਰ ਦਾ ਦਿਹਾਂਤ

Thursday, Dec 30, 2021 - 01:54 PM (IST)

ਫ਼ਿਲਮ ਇੰਡਸਟਰੀ ''ਚ ਛਾਇਆ ਮਾਤਮ, ''ਸੂਰਿਆਵੰਸ਼ੀ'' ਤੇ ''ਵੀਰ'' ਫ਼ਿਲਮ ਦੇ ਪ੍ਰੋਡਿਊਸਰ ਦਾ ਦਿਹਾਂਤ

ਮੁੰਬਈ (ਬਿਊਰੋ) - ਸਾਲ 2021 ਬਾਲੀਵੁੱਡ ਇੰਡਸਟਰੀ ਲਈ ਬੇਹੱਦ ਤਣਾਅ ਭਰਿਆ ਰਿਹਾ, ਜਿੱਥੇ ਇੱਕ ਤੋਂ ਬਾਅਦ ਇੱਕ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਫਿਲਮਕਾਰ ਵਿਜੇ ਗਲਾਨੀ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ, ਜਿਸ ਤੋਂ ਬਾਅਦ ਪੂਰੀ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਵਿਜੇ ਗਲਾਨੀ ਨੇ 'ਸੂਰਿਆਵੰਸ਼ੀ', 'ਵੀਰ' ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ।

ਕਈ ਕਲਾਕਾਰਾਂ ਨਾਲ ਕਰ ਚੁੱਕੇ ਸਨ ਕੰਮ 
ਸਲਮਾਨ ਖ਼ਾਨ ਦੀ ਫ਼ਿਲਮ 'ਵੀਰ' ਦੇ ਨਿਰਮਾਤਾ ਵਿਜੇ ਗਲਾਨੀ ਦਾ ਅਚਾਨਕ ਦਿਹਾਂਤ ਕਿਸੇ ਲਈ ਵੀ ਸਦਮੇ ਤੋਂ ਘੱਟ ਨਹੀਂ ਹੈ। ਜਾਣਕਾਰੀ ਮੁਤਾਬਕ, ਵਿਜੇ ਗਲਾਨੀ ਨੂੰ ਕੁਝ ਮਹੀਨੇ ਪਹਿਲਾਂ ਬਲੱਡ ਕੈਂਸਰ ਦਾ ਪਤਾ ਲੱਗਾ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਮੈਰੋ ਟਰਾਂਸਪਲਾਂਟ ਲਈ ਲੰਡਨ ਗਏ, ਉਥੇ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ।

ਇਹ ਖ਼ਬਰ ਵੀ ਪੜ੍ਹੋ - ਪਰਮੀਸ਼-ਗੀਤ ਦੀ ਗ੍ਰੈਡ ਰਿਸੈਪਸ਼ਨ, ਸਿੱਧੂ ਤੇ ਸਤਿੰਦਰ ਸਰਤਾਜ ਸਣੇ ਇਨ੍ਹਾਂ ਕਲਾਕਾਰਾਂ ਨੇ ਲਾਈਆਂ ਰੌਣਕਾਂ

ਸਲਮਾਨ ਦੀ ਫ਼ਿਲਮ 'ਵੀਰ' ਦਾ ਕੀਤਾ ਸੀ ਨਿਰਮਾਣ

ਸਾਲ 2010 'ਚ ਗਲਾਨੀ ਨੇ ਸਲਮਾਨ ਖ਼ਾਨ ਦੀ ਫ਼ਿਲਮ 'ਵੀਰ' ਬਣਾਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਅਕਸ਼ੈ ਕੁਮਾਰ, ਬੌਬੀ ਦਿਓਲ, ਕਰੀਨਾ ਕਪੂਰ ਅਤੇ ਬਿਪਾਸ਼ਾ ਬਾਸੂ ਵਰਗੇ ਸਿਤਾਰਿਆਂ ਨਾਲ ਕਈ ਫ਼ਿਲਮਾਂ ਕੀਤੀਆਂ। ਉਸ ਨੇ 'ਸੂਰਿਆਵੰਸ਼ੀ' ਅਤੇ 'ਅਚਾਨਕ' ਵਰਗੀਆਂ ਕਈ ਹਿੱਟ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ।

ਇਹ ਖ਼ਬਰ ਵੀ ਪੜ੍ਹੋ - ‘ਬਚਪਨ ਕਾ ਪਿਆਰ’ ਵਾਲੇ ਸਹਿਦੇਵ ਦਿਰਦੋ ਨੂੰ 5 ਘੰਟਿਆਂ ਬਾਅਦ ਆਇਆ ਹੋਸ਼, ਹੁਣ ਅਜਿਹੀ ਹੈ ਹਾਲਤ

'ਅਜਨਬੀ' ਦਾ ਵੀ ਕੀਤਾ ਸੀ ਨਿਰਮਾਣ
ਗਲਾਨੀ ਨੇ 2001 'ਚ 'ਅਜਨਬੀ' ਵੀ ਬਣਾਈ, ਜਿਸ 'ਚ ਅਕਸ਼ੇ ਕੁਮਾਰ, ਬੌਬੀ ਦਿਓਲ, ਕਰੀਨਾ ਕਪੂਰ ਖ਼ਾਨ ਅਤੇ ਬਿਪਾਸ਼ਾ ਬਾਸੂ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਉਸ ਨੇ ਫ਼ਿਲਮ 'ਪਾਵਰ' ਦਾ ਨਿਰਮਾਣ ਵੀ ਕੀਤਾ, ਜੋ ਇਸ ਸਾਲ ਜਨਵਰੀ 'ਚ OTT 'ਤੇ ਰਿਲੀਜ਼ ਹੋਈ ਸੀ। ਵਿਜੇ ਗਲਾਨੀ ਆਪਣੇ ਪਿੱਛੇ ਪਰਿਵਾਰ 'ਚ ਪਤਨੀ, ਪੁੱਤਰ ਅਤੇ ਬੇਟੀ ਛੱਡ ਗਏ ਹਨ।

ਇਹ ਖ਼ਬਰ ਵੀ ਪੜ੍ਹੋ - 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News