ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ’ਤੇ ਪਤਨੀ ਨੂੰ ਮਾਰਨ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ

Thursday, Oct 27, 2022 - 03:18 PM (IST)

ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ’ਤੇ ਪਤਨੀ ਨੂੰ ਮਾਰਨ ਦਾ ਇਲਜ਼ਾਮ, ਜਾਣੋ ਕੀ ਹੈ ਪੂਰਾ ਮਾਮਲਾ

ਬਾਲੀਵੁੱਡ ਡੈਸਕ-  ਬਾਲੀਵੁੱਡ ਦੇ ਫ਼ਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਦਾ ਇਸ ਸਮੇਂ ਨਾਂ ਚਰਚਾ ’ਚ ਹੈ। ਨਿਰਮਾਤਾ ’ਤੇ ਪਤਨੀ ਯਾਸਮੀਨ ਨੂੰ ਕਾਰ ਨਾਲ ਟੱਕਰ ਮਾਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਕਮਲ ਮਿਸ਼ਰਾ ਦੀ ਪਤਨੀ ਨੇ ਕਥਿਤ ਤੌਰ ’ਤੇ ਉਸ ਨੂੰ ਕਾਰ ’ਚ ਕਿਸੇ ਹੋਰ ਮਾਡਲ ਨਾਲ ਰੋਮਾਂਸ ਕਰਦੇ ਦੇਖਿਆ ਸੀ। 

PunjabKesari

ਇਹ ਵੀ ਪੜ੍ਹੋ : ਮਸ਼ਹੂਰ ਨਿਰਦੇਸ਼ਕ ਇਸਮਾਈਲ ਸ਼ਰਾਫ ਦਾ ਦਿਹਾਂਤ, ਮੁੰਬਈ ਦੇ ਕੋਕਿਲਾਬੇਨ ਹਸਪਤਾਲ ’ਚ ਲਿਆ ਆਖ਼ਰੀ ਸਾਹ

ਇਸ ਮਾਮਲੇ ਦੀ ਵੀਡੀਓ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ ਅਤੇ ਸਾਰੀ ਵਾਰਦਾਤ ਦਾ ਪਤਾ ਲੱਗ ਗਿਆ। ਵੀਡੀਓ ’ਚ ਦੇਖ ਸਕਦੇ ਹੋ ਕਿ ਨਿਰਮਾਤਾ ਦੀ ਇਸ ਹਰਕਤ ਨੂੰ ਦੇਖ ਕੇ ਪਤਨੀ ਉਸ ਨਾਲ ਗੱਲ ਕਰਨ ਪਹੁੰਚੀ ਜਿਸ ਤੋਂ ਬਾਅਦ ਕਮਲ ਨੇ ਪਤਨੀ ਨੂੰ ਧੱਕਾ ਮਾਰ ਦਿੱਤਾ ਅਤੇ ਕਾਰ ਹੇਠਾ ਕੁਚਲਣ ਦੀ ਕੋਸ਼ਿਸ਼ ਕੀਤੀ। 

ਇਸ ਦੌਰਾਨ ਉਸ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਇਸ ਘਟਨਾ ਤੋਂ ਬਾਅਦ ਯਾਸਮੀਨ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਅੰਬੋਲੀ ਪੁਲਸ ਨੇ ਇਸ ਮਾਮਲੇ ’ਚ ਕਮਲ ਕਿਸ਼ੋਰ ਮਿਸ਼ਰਾ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 279 ਅਤੇ 338 ਤਹਿਤ ਕੇਸ ਦਰਜ ਕੀਤਾ ਹੈ।ਪੁਲਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ : ‘ਡ੍ਰੀਮ ਗਰਲ’ ਹੇਮਾ ਮਾਲਿਨੀ ਨੇ ਸਾਦਗੀ ਨਾਲ ਮਨਾਇਆ ਭਾਈ ਦੂਜ ਦਾ ਤਿਉਹਾਰ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਦੱਸ ਦੇਈਏ ਕਮਲ ਕਿਸ਼ੋਰ ਮਿਸ਼ਰਾ ਹਿੰਦੀ ਸਿਨੇਮਾ ਦੇ ਮਸ਼ਹੂਰ ਫ਼ਿਲਮ ਨਿਰਮਾਤਾਵਾਂ ’ਚੋਂ ਇਕ ਹੈ।ਕਮਲ ਕਿਸ਼ੋਰ ਮਿਸ਼ਰਾ ਦਾ ਆਪਣਾ ਪ੍ਰੋਡਕਸ਼ਨ ਹਾਊਸ ਹੈ, ਜਿਸ ਦਾ ਨਾਂ ਵਨ ਐਂਟਰਟੇਨਮੈਂਟ ਫ਼ਿਲਮ ਪ੍ਰੋਡਕਸ਼ਨ ਹੈ। ਇਸ ਸਾਲ ਮਿਸ਼ਰਾ ਨੇ ਬਾਲੀਵੁੱਡ ਦੇ ਮਸ਼ਹੂਰ ਡਾਂਸ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨਾਲ ਫ਼ਿਲਮ ਦੇਹਤੀ ਡਿਸਕੋ ਬਣਾਈ ਹੈ।ਇਸ ਤੋਂ ਇਲਾਵਾ ਕਮਲ ਕਿਸ਼ੋਰ ਮਿਸ਼ਰਾ ਨੇ ਹਿੰਦੀ ਸਿਨੇਮਾ ਦੇ ਦਿੱਗਜ ਧਰਮਿੰਦਰ ਨਾਲ ਫ਼ਿਲਮ ‘ਖ਼ਲੀ ਬੱਲੀ’ ਬਣਾਈ ਹੈ।


 


author

Shivani Bassan

Content Editor

Related News