ਪਿ੍ਰਯੰਕਾ ਨੇ ਪਤੀ ਨਿਕ ਨਾਲ ਸ਼ੇਅਰ ਕੀਤੀ 2021 ਦੀ ਪਹਿਲੀ ਸੈਲਫੀ, ਸਟਾਈਲਿਸ਼ ਚਸ਼ਮਾ ਲਗਾ ਕੇ ਦਿੱਤੇ ਪੋਜ

Saturday, Jan 02, 2021 - 03:53 PM (IST)

ਪਿ੍ਰਯੰਕਾ ਨੇ ਪਤੀ ਨਿਕ ਨਾਲ ਸ਼ੇਅਰ ਕੀਤੀ 2021 ਦੀ ਪਹਿਲੀ ਸੈਲਫੀ, ਸਟਾਈਲਿਸ਼ ਚਸ਼ਮਾ ਲਗਾ ਕੇ ਦਿੱਤੇ ਪੋਜ

ਮੁੰਬਈ: ਪੂਰੀ ਦੁਨੀਆ ਸਾਲ 2021 ਦਾ ਆਪਣੇ-ਆਪਣੇ ਅੰਦਾਜ਼ ’ਚ ਸਵਾਗਤ ਕਰਦੇ ਨਜ਼ਰ ਆ ਰਹੀ ਹੈ। ਅਜਿਹੇ ’ਚ ਬਾਲੀਵੁੱਡ ਸਿਤਾਰੇ ਵੀ ਇਸ ਸੈਲੀਬਿਰੇਸ਼ਨ ’ਚ ਰੰਗੇ ਹੋਏ ਹਨ। ਜਿਥੇ ਬਿਗ ਬੀ ਨੇ ਪਰਿਵਾਰ ਨਾਲ ਤਾਂ ਉੱਧਰ ਕਰੀਨਾ ਨੇ ਦੋਸਤਾਂ ਨਾਲ ਖ਼ਾਸ ਸੈਲੀਬਿਰੇਸ਼ਨ ਕੀਤਾ। 

PunjabKesari
ਉੱਧਰ ਗਲੋਬਲ ਸਟਾਰ ਪਿ੍ਰਯੰਕਾ ਚੋਪੜਾ ਜੋ ਕਿ ਇਨÄ ਦਿਨÄ ਲੰਡਨ ’ਚ ਹੈ ਉਨ੍ਹਾਂ ਨੇ ਆਪਣੇ ਪਤੀ ਨਿਕ ਜੋਨਸ ਦੇ ਨਾਲ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਹਨ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਪਿ੍ਰਯੰਕਾ ਬਲੈਕ ਆਊਟਫਿੱਟ ’ਚ ਨਜ਼ਰ ਆ ਰਹੀ ਹੈ। ਉੱਧਰ ਨਿਕ ਵੀ ਬਲੈਕ ਟੀ-ਸ਼ਰਟ ’ਚ ਨਜ਼ਰ ਆ ਰਹੇ ਹਨ। ਪਹਿਲੀ ਤਸਵੀਰ ’ਚ ਜਿਥੇ ਪੀਸੀ ਸਟਾਈਲਿਸ਼ ਹੈਪੀ ਨਿਊ ਈਅਰ ਵਾਲਾ ਚਸ਼ਮਾ ਲਗਾ ਕੇ ਪੋਜ ਦੇ ਰਹੀ ਹੈ। ਉੱਧਰ ਦੂਜੀ ਤਸਵੀਰ ’ਚ ਨਿਕ ਨੇ ਉਹ ਚਸ਼ਮਾ ਲਗਾ ਕੇ ਰੱਖਿਆ ਹੈ। ਪਿ੍ਰਯੰਕਾ ਨੇ ਤਸਵੀਰ ਦੇ ਨਾਲ ਕੈਪਸ਼ਨ ’ਚ ਲਿਖਿਆ ਕਿ ‘ਹੁਣ ਚੱਲੋ ਸਾਰਿਆਂ ਨੂੰ ਹੈਪੀ ਨਿਊ ਈਅਰ’। 2021 ’ਚ ਸਭ ਕੁਝ ਵੱਖਰਾ ਹੋਵੇ। ਇਸ ਲਈ ਉਡੀਕ ਨਹÄ ਕਰ ਸਕਦੀ। 

PunjabKesari
ਕੰਮ ਦੀ ਗੱਲ ਕਰੀਏ ਤਾਂ ਪਿ੍ਰਯੰਕਾ ਆਪਣੀ ਆਉਣ ਵਾਲੀ ਫ਼ਿਲਮ Text For You ਦੀ ਸ਼ੂਟਿੰਗ ਲਈ ਲੰਡਨ ’ਚ ਮੌਜੂਦ ਹੈ। ਦਸੰਬਰ ’ਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਸਾਹਮਣੇ ਆਉਣ ਤੋਂ ਬਾਅਦ ਲਾਗੂ ਪ੍ਰਤੀਬੰਧਾਂ ਦੇ ਚੱਲਦੇ ਉਨ੍ਹਾਂ ਨੂੰ ਇਕ ਫਿਰ ਵਾਰ ਤੋਂ ਹੀ ਘਰ ’ਚ ਹੀ ਰਹਿਣਾ ਪਇਆ ਸੀ।

PunjabKesari


author

Aarti dhillon

Content Editor

Related News