ਕੋਰੋਨਾ ਪੀੜਤਾਂ ਦੀ ਮਦਦ ਲਈ ਪਿ੍ਰਯੰਕਾ ਨੇ ਪਤੀ ਨਾਲ ਮਿਲ ਜੁਟਾਈ ਵੱਡੀ ਰਾਸ਼ੀ, ਲੋਕਾਂ ਨੂੰ ਵੀ ਕੀਤੀ ਇਹ ਅਪੀਲ

Monday, May 03, 2021 - 11:22 AM (IST)

ਕੋਰੋਨਾ ਪੀੜਤਾਂ ਦੀ ਮਦਦ ਲਈ ਪਿ੍ਰਯੰਕਾ ਨੇ ਪਤੀ ਨਾਲ ਮਿਲ ਜੁਟਾਈ ਵੱਡੀ ਰਾਸ਼ੀ, ਲੋਕਾਂ ਨੂੰ ਵੀ ਕੀਤੀ ਇਹ ਅਪੀਲ

ਮੁੰਬਈ: ਅਦਾਕਾਰਾ ਪਿ੍ਰਯੰਕਾ ਚੋਪੜਾ ਇਨੀਂ ਦਿਨੀਂ ਚਾਹੇ ਨਿਊਯਾਰਕ ’ਚ ਸਹੁਰਾ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਦਾ ਦਿਲ ਅਤੇ ਦਿਮਾਗ ਹਮੇਸ਼ਾ ਆਪਣੇ ਦੇਸ਼ ’ਚ ਹੀ ਰਹਿੰਦਾ ਹੈ। ਉੱਧਰ ਕਾਰਨ ਹੈ ਕਿ ਉਹ ਵਿਦੇਸ਼ ’ਚ ਬੈਠ ਕੇ ਕੋਰੋਨਾ ਸੰਕਟ ’ਚ ਭਾਰਤ ਦੀ ਮਦਦ ਕਰ ਰਹੀ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਮਦਦ ਕਰਨ ਲਈ ਕਹਿ ਰਹੀ ਹੈ। ਇੰਨਾ ਹੀ ਨਹੀਂ ਪਿ੍ਰਯੰਕਾ ਚੋਪੜਾ ਨੇ ਪਤੀ ਨਿਕ ਨਾਲ ਮਿਲ ਕੇ ਮੁਹਿੰਮ #TogetherForIndia ਚਲਾਈ ਹੈ। 


ਇਸ ਮੁਹਿੰਮ ਦੇ ਮਾਧਿਅਮ ਨਾਲ ਉਨ੍ਹਾਂ ਨੇ ਲਗਭਗ 5 ਕਰੋੜ ਰੁਪਏ ਦੀ ਰਾਸ਼ੀ ਜੁਟਾ ਲਈ ਹੈ। ਉੱਧਰ ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਨੂੰ ਰੋਕਣ ਦੀ ਗੱਲ ਕਹਿੰਦੇ ਹੋਏ ਪਿ੍ਰਯੰਕਾ ਚੋਪੜਾ ਨੇ ਲਿਖਿਆ ਕਿ ‘ਭਾਰਤ ’ਚ ਕੋਰੋਨਾ ਦੀ ਲਹਿਰ ਨੂੰ ਰੋਕਣ ਦੀ ਲੜਾਈ ਅਜੇ ਵੀ ਜਾਰੀ ਹੈ। ਤੁਹਾਡਾ ਸਹਿਯੋਗ ਵੱਡਾ ਬਦਲਾਅ ਲਿਆ ਸਕਦਾ ਹੈ। ਤੁਹਾਡਾ ਸਹਿਯੋਗ ਜਾਨ ਬਚਾ ਸਕਦਾ ਹੈ’। 

PunjabKesari
ਦੱਸ ਦੇਈਏ ਕਿ ਕੋਰੋਨਾ ਸੰਕਟ ’ਚ ਹਰ ਕੋਈ ਮਦਦ ਲਈ ਅੱਗੇ ਆ ਰਿਹਾ ਹੈ। ਸੋਨੂੰ ਸੂਦ ਤਾਂ ਬੀਤੇ ਸਾਲ ਹੀ ਲੋਕਾਂ ਦੀ ਮਦਦ ਕਰ ਰਹੇ ਹਨ। ਉੱਧਰ ਅਦਾਕਾਰ ਸਲਮਾਨ ਖ਼ਾਨ, ਅਕਸ਼ੇ ਕੁਮਾਰ, ਅਜੇ ਦੇਵਗਨ, ਗੁਰਮੀਤ ਚੌਧਰੀ ਸਣੇ ਕਈ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ। 

PunjabKesari


author

Aarti dhillon

Content Editor

Related News