ਪਤੀ ਨਿਕ ਜੋਨਸ ਦਾ ਹੱਥ ਫੜ ਕੇ ਡਿਨਰ ਡੇਟ ''ਤੇ ਨਿਕਲੀ ਪ੍ਰਿਅੰਕਾ ਚੋਪੜਾ, ਤਸਵੀਰਾਂ ’ਚ ਨਜ਼ਰ ਆਈ ਸ਼ਾਨਦਾਰ ਬਾਂਡਿੰਗ

Friday, Oct 28, 2022 - 05:08 PM (IST)

ਪਤੀ ਨਿਕ ਜੋਨਸ ਦਾ ਹੱਥ ਫੜ ਕੇ ਡਿਨਰ ਡੇਟ ''ਤੇ ਨਿਕਲੀ ਪ੍ਰਿਅੰਕਾ ਚੋਪੜਾ, ਤਸਵੀਰਾਂ ’ਚ ਨਜ਼ਰ ਆਈ ਸ਼ਾਨਦਾਰ ਬਾਂਡਿੰਗ

ਬਾਲੀਵੁੱਡ ਡੈਸਕ- ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਬਾਲੀਵੁੱਡ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਕੇ ਹਾਲੀਵੁੱਡ ਇੰਡਸਟਰੀ ’ਚ ਵੀ ਜ਼ਬਰਦਸਤ ਪਛਾਣ ਬਣਾਈ ਹੈ। ਇਨ੍ਹੀਂ ਦਿਨੀਂ ਉਹ ਲੰਡਨ ’ਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੀ ਹੈ। ਇਸ ਦੌਰਾਨ ਵੀਰਵਾਰ ਨੂੰ ਅਦਾਕਾਰਾ ਨੂੰ ਵੈਸਟ ਹਾਲੀਵੁੱਡ ’ਚ ਪਤੀ ਨਿਕ ਜੋਨਸ ਨਾਲ ਡਿਨਰ ਡੇਟ ’ਤੇ ਦੇਖਿਆ ਗਿਆ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਪਰਮੀਸ਼ ਵਰਮਾ ਨੇ ਬਾਲੀਵੁੱਡ ਗਾਇਕ ਕੈਲਾਸ਼ ਖ਼ੇਰ ਨਾਲ ਕੀਤੀ ਮੁਲਾਕਾਤ, ਕਿਹਾ- ‘...ਬਹੁਤ ਨੇਕ ਦਿਲ ਇਨਸਾਨ ਹਨ’

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਪ੍ਰਿਅੰਕਾ ਚੋਪੜਾ ਫ਼ਲੋਰਲ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਉਸਨੇ ਲਾਲ ਰੰਗ ਦੀ ਹੀਲ ਅਤੇ ਮੈਚਿੰਗ ਪਰਸ ਕੈਰੀ ਕੀਤਾ ਹੋਇਆ ਹੈ।

PunjabKesari

ਅਦਾਕਾਰਾ ਦੇ ਪਤੀ ਨਿਕ ਜੋਨਸ ਕਾਲੇ ਰੰਗ ਬਲੇਜ਼ਰ ਅਤੇ ਪੈਂਟ ’ਚ ਸ਼ਾਨਦਾਰ ਦਿਖਾਈ ਦੇ ਰਹੇ ਸਨ।ਦੋਵਾਂ ਦੀ ਤਸਵੀਰਾਂ ’ਚ ਸ਼ਾਨਦਾਰ ਬਾਂਡਿੰਗ ਨਜ਼ਰ ਆ ਰਹੀ ਹੈ। ਜੋੜਾ ਇਕ-ਦੂਜੇ ਦਾ ਹੱਥ ਕੇ ਡਿਨਰ ਡੇਟ 'ਤੇ ਜਾਂਦਾ ਦੇਖਿਆ ਗਿਆ।

PunjabKesari

ਇਹ ਵੀ ਪੜ੍ਹੋ : ਐਂਜਲੀਨਾ ਜੋਲੀ ਵਰਗੀ ਦਿਸਣ ਵਾਲੀ ਈਰਾਨੀ ਔਰਤ ਦਾ ਵਿਗੜਿਆ ਚਿਹਰਾ, ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਦਿਖਾਈ ਲੁੱਕ

ਇਸ ਦੌਰਾਨ ਦੋਵੇਂ ਇਕ-ਦੂਜੇ ’ਚ ਮਸਤ ਸਨ ਜਿਸ ਦੀਆਂ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ।ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਪ੍ਰਿਅੰਕਾ ਚੋਪੜਾ-ਨਿਕ ਜੋਨਸ ਨੇ ਧੀ ਮਾਲਤੀ ਮੈਰੀ ਨਾਲ ਆਪਣੀ ਪਹਿਲੀ ਦੀਵਾਲੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਸੀ।

PunjabKesari


 


author

Shivani Bassan

Content Editor

Related News