ਪਤੀ ਨਿਕ ਨਾਲ ਨਿਊਯਾਰਕ ਡਿਨਰ ਡੇਟ 'ਤੇ ਨਿਕਲੀ ਪ੍ਰਿਅੰਕਾ ਚੋਪੜਾ, ਇਕ-ਦੂਜੇ ਦਾ ਹੱਥ ਫੜ੍ਹ ਕੇ ਦਿੱਤੇ ਪੋਜ਼

Thursday, Sep 22, 2022 - 06:32 PM (IST)

ਪਤੀ ਨਿਕ ਨਾਲ ਨਿਊਯਾਰਕ ਡਿਨਰ ਡੇਟ 'ਤੇ ਨਿਕਲੀ ਪ੍ਰਿਅੰਕਾ ਚੋਪੜਾ, ਇਕ-ਦੂਜੇ ਦਾ ਹੱਥ ਫੜ੍ਹ ਕੇ ਦਿੱਤੇ ਪੋਜ਼

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਜੋ ਕਿ ਇਸ ਸਮੇਂ ਨਿਊਯਾਰਕ ’ਚ ਹੈ। ਅਦਾਕਾਰਾ ਨੂੰ ਦੀਆਂ ਹਾਲ ਹੀ ’ਚ ਸ਼ਾਨਦਾਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਅਦਾਕਾਰਾ ਆਪਣੇ ਪਤੀ ਨਿਕ ਜੋਨਸ ਨਾਲ ਨਜ਼ਰ ਆ ਰਹੀ ਹੈ। ਪ੍ਰਿਅੰਕਾ ਨੂੰ ਪਤੀ ਨਿਕ ਜੋਨਸ ਨਾਲ ਰੈਸਟੋਰੈਂਟ ’ਚ ਡਿਨਰ ਡੇਟ ਜਾਂਦੇ ਦੇਖਿਆ ਗਿਆ ਹੈ।

PunjabKesari

ਜੋੜੇ ਦੇ ਇਕ ਪ੍ਰਸ਼ੰਸਕ ਨੇ ਇੰਸਟਾਗ੍ਰਾਮ ’ਤੇ ਪ੍ਰਿਅੰਕਾ-ਨਿਕ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਬਲੈਕ ਆਊਟਫ਼ਿਟ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।  ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਬੈਗ ਵੀ ਕੈਰੀ ਕੀਤਾ ਹੋਇਆ ਹੈ। ਪ੍ਰਿਅੰਕਾ ਨੇ ਲਾਈਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ਮੌਮ-ਟੂ-ਬੀ ਆਲੀਆ ਕਫ਼ਤਾਨ ਡਰੈੱਸ ’ਚ ਲੱਗ ਰਹੀ ਗਲੈਮਰਸ, ਪਤੀ ਰਣਬੀਰ ਨਾਲ ਦਿੱਤੇ ਜ਼ਬਰਦਸਤ ਪੋਜ਼

ਦੂਜੇ ਪਾਸੇ ਪਤੀ ਨਿਕ ਵੀ ਬੇਹੱਦ ਸਟਾਈਲਿਸ਼ ਲੱਗ ਰਹੇ ਹਨ। ਦੋਵਾਂ ਇਕ ਦੂਜੇ ਨਾਲ ਕਾਫ਼ੀ ਖੂਸ਼ ਨਜ਼ਰ ਆ ਰਹੇ ਹਨ। ਨਿਕ ਨੇ ਪ੍ਰਿੰਟਿਡ ਕਮੀਜ਼ ਅਤੇ ਨੀਲੇ ਰੰਗ ਦੀ ਜੀਂਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। 

PunjabKesari

ਰੈਸਟੋਰੈਂਟ ਦੇ ਅੰਦਰ ਜਾਣ ਤੋਂ ਪਹਿਲਾਂ ਦੋਵਾਂ ਨੇ ਇਕ-ਦੂਜੇ ਨਾਲ ਹੱਥ ਫੜ੍ਹ ਕੇ ਪੋਜ਼ ਦਿੱਤੇ । ਇਸ ਦੇ ਨਾਲ ਪ੍ਰਿਅੰਕਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ’ਚ ਉਹ ਆਪਣੀ ਕਾਰ ’ਚ ਬੈਠੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਅਦਾਕਾਰਾ ਨੇ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ‘ਨਿਊਯਾਰਕ ਦੇ ਹਰ ਮਿੰਟ ਦਾ ਆਨੰਦ ਲੈ ਰਹੀ ਹਾਂ।’ 

PunjabKesari

ਇਹ ਵੀ ਪੜ੍ਹੋ : ਕਰੀਨਾ ਕਪੂਰ ਦੀ ਜਨਮਦਿਨ ਪਾਰਟੀ ’ਚ ਮਲਾਇਕਾ ਅਰੋੜਾ ਨੇ ਹੌਟਨੈੱਸ ਦਾ ਲਗਾਇਆ ਤੜਕਾ (ਦੇਖੋ ਤਸਵੀਰਾਂ)

ਪ੍ਰਿਅੰਕਾ ਚੋਪੜਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਵੈੱਬ ਸੀਰੀਜ਼ ਸੀਟਾਡੇਲ ’ਚ ਨਜ਼ਰ ਆਵੇਗੀ। ਜੋ ਕਿ ਰੂਸੋ ਬ੍ਰਦਰਜ਼ ਵੱਲੋਂ ਨਿਰਮਿਤ ਹੈ। ਇਸ ਦੇ ਨਾਲ ਅਦਾਕਾਰਾ ਹਾਲੀਵੁੱਡ ਫ਼ਿਲਮ ‘ਇਟਸ ਆਲ ਕਮਿੰਗ ਬੈਕ ਟੂ ਮੀ’ ’ਚ ਨਜ਼ਰ ਆਵੇਗੀ। ਬਾਲੀਵੁੱਡ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਫ਼ਰਹਾਨ ਅਖ਼ਤਰ ਦੀ ਫ਼ਿਲਮ ‘ਜੀ ਲੇ ਜ਼ਾਰਾ’ ’ਚ ਕੈਟਰੀਨਾ ਕੈਫ਼ ਅਤੇ ਆਲੀਆ ਭੱਟ ਨਾਲ ਨਜ਼ਰ ਆਵੇਗੀ।


author

Shivani Bassan

Content Editor

Related News