ਖ਼ਾਸ ਵਜ੍ਹਾ ਕਾਰਨ ਪ੍ਰਿਯੰਕਾ ਚੋਪੜਾ ਦੀ ਪਤੀ ਨਾਲ ਇਹ ਤਸਵੀਰ ਹੋਈ ਵਾਇਰਲ

Wednesday, May 12, 2021 - 05:31 PM (IST)

ਖ਼ਾਸ ਵਜ੍ਹਾ ਕਾਰਨ ਪ੍ਰਿਯੰਕਾ ਚੋਪੜਾ ਦੀ ਪਤੀ ਨਾਲ ਇਹ ਤਸਵੀਰ ਹੋਈ ਵਾਇਰਲ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਤੇ ਨਿਕ ਜੋਨਸ ਦੀ ਇਕ ਪੁਰਾਣੀ ਤਸਵੀਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ ਨੇ ਉਸ ਦੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਕਿਉਂਕਿ ਪ੍ਰਿਯੰਕਾ ਨੇ ਲਾਲ ਜੈਕੇਟ ਪਹਿਨੀ ਹੋਈ ਹੈ, ਜਿਸ ’ਤੇ ਦੇਵੀ ਕਾਲੀ ਦੀ ਤਸਵੀਰ ਬਣੀ ਹੋਈ ਹੈ। ਇਸ ਤਸਵੀਰ ਦਾ ਬੈਕਗਰਾਊਂਡ ਵੀ ਕਾਫ਼ੀ ਵਧੀਆ ਹੈ।

 
 
 
 
 
 
 
 
 
 
 
 
 
 
 
 

A post shared by PriyankaChopraCloset fanpage (@priyankacloset)

ਅਸਲ ਤਸਵੀਰ ਨੂੰ ਨਿਕ ਜੋਨਸ ਵਲੋਂ ਫਰਵਰੀ 2020 ’ਚ ਸਾਂਝਾ ਕੀਤਾ ਸੀ ਤੇ ਹੁਣ ਇਸ ਨੂੰ ਪ੍ਰਿਯੰਕਾ ਚੋਪੜਾ ਫੈਨ ਕਲੱਬ ਦੇ ਪੇਜ ਪ੍ਰਿਅੰਕਾਜ਼ ਕਲੋਜ਼ੇਟ ਨੇ ਸਾਂਝਾ ਕੀਤਾ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਨਿਕ ਜੋਨਸ ਨੇ ਲਿਖਿਆ, ‘ਸਾਡੇ ਕੋਲ ਬੈਂਡ ਦੇ ਰੂਪ ’ਚ ਬਹੁਤ ਸਾਰੇ ਉਤਾਰ-ਚੜ੍ਹਾਅ ਸਨ ਤੇ ਅੱਜ ਅਸੀਂ ਸਾਰੇ ਪਿਛਲੇ ਵਰ੍ਹੇ ਨੂੰ ਪ੍ਰਦਰਸ਼ਿਤ ਕਰਦੇ ਹੋਏ ਇਥੇ ਬੈਠੇ ਹਾਂ।’

ਇਹ ਖ਼ਬਰ ਵੀ ਪੜ੍ਹੋ : ਘਰ ਦੇ ਬਾਹਰ ਸੋਨੂੰ ਸੂਦ ਨੇ ਲੋਕਾਂ ਨੂੰ ਪਿਲਾਈ ਸ਼ਰਬਤ, ਰਾਖੀ ਸਾਵੰਤ ਦੇ ਪ੍ਰਧਾਨ ਮੰਤਰੀ ਵਾਲੇ ਬਿਆਨ ’ਤੇ ਦਿੱਤਾ ਜਵਾਬ

ਨਿਕ ਜੋਨਸ ਨੇ ਅੱਗੇ ਪੋਸਟ ’ਚ ਲਿਖਿਆ, ‘ਅਸੀਂ ਮਦਦ ਨਹੀਂ ਕਰ ਸਕਦੇ ਪਰ ਸਾਨੂੰ ਅਹਿਸਾਸ ਹੈ ਕਿ ਅਸੀਂ ਕਿੰਨੇ ਖੁਸ਼ਕਿਸਮਤ ਹਾਂ। ਸਾਡੇ ਕੋਲ ਦੁਨੀਆ ’ਚ ਸਭ ਤੋਂ ਵਧੀਆ ਪ੍ਰਸ਼ੰਸਕ ਹਨ ਤੇ ਅਸੀਂ ਇਕ ਪਰਿਵਾਰ ਦੇ ਤੌਰ ’ਤੇ ਇਹ ਸਭ ਕਰਦੇ ਹਾਂ! ਤੁਹਾਨੂੰ ਸਭ ਨੂੰ 1 ਸਾਲ ਮੁਬਾਰਕ ਹੋਵੇ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੇ ਹਾਂ। ਤੁਹਾਡਾ ਧੰਨਵਾਦ।’

ਕੰਮਕਾਜ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਜੋਨਸ ਫਿਲਹਾਲ ਐਮਾਜ਼ਾਨ ਪ੍ਰਾਈਮ ਵੀਡੀਓ ਸੀਰੀਜ਼ ‘ਸੀਟਾਡੇਲ’ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ’ਚ ਸਕਾਟਿਸ਼ ਅਦਾਕਾਰ ਰਿਚਰਡ ਮੈਡੇਨ ਵੀ ਹੈ। ਇਸ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਦੇ ਆਉਣ ਵਾਲੇ ਪ੍ਰਾਜੈਕਟ ’ਚ ‘ਦਿ ਮੈਟ੍ਰਿਕਸ 4’ ਤੇ ‘ਟੈਕਸਟ ਫਾਰ ਯੂ’ ਵੀ ਸ਼ਾਮਲ ਹਨ।

ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਸੋਸ਼ਲ ਮੀਡੀਆ ਰਾਹੀਂ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਵੀ ਕਰ ਰਹੀ ਹੈ। ਉਸ ਨੇ ਸੋਨੂੰ ਸੂਦ ਦੀ ਉਸ ਪਹਿਲਕਦਮੀ ਦਾ ਵੀ ਸਮਰਥਨ ਕੀਤਾ, ਜਿਸ ’ਚ ਸੋਨੂੰ ਸੂਦ ਨੇ ਕੋਰੋਨਾ ਵਾਇਰਸ ਕਾਰਨ ਜਾਨ ਗੁਆ ਚੁੱਕੇ ਮਾਪਿਆਂ ਦੇ ਬੱਚਿਆਂ ਨੂੰ ਮੁਫ਼ ਪੜ੍ਹਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News