''ਆਸਕਰ ਐਵਾਰਡਜ਼'' ''ਚ ਸ਼ਾਮਲ ਹੋਵੇਗੀ ਬਾਲੀਵੁੱਡ ਦੀ ਇਹ ਅਦਾਕਾਰਾ

Tuesday, Feb 02, 2016 - 12:13 PM (IST)

''ਆਸਕਰ ਐਵਾਰਡਜ਼'' ''ਚ ਸ਼ਾਮਲ ਹੋਵੇਗੀ ਬਾਲੀਵੁੱਡ ਦੀ ਇਹ ਅਦਾਕਾਰਾ

ਮੁੰਬਈ : ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ''ਚ ਵੀ ਆਪਣੀ ਖਾਸ ਪਛਾਣ ਬਣਾ ਚੁੱਕੀ ਪ੍ਰਿਯੰਕਾ ਚੋਪੜਾ ਹੁਣ ਮਸ਼ਹੂਰ ''ਆਸਕਰ ਐਵਾਰਡ'' ''ਚ ਬਤੌਰ ਮੇਜ਼ਬਾਨ ਦੇ ਰੂਪ ''ਚ ਸ਼ਾਮਲ ਹੋਵੇਗੀ, ਜਿਥੇ ਹਾਲੀਵੁੱਡ ਦੇ ਹੋਰ ਮਸ਼ਹੂਰ ਸਿਤਾਰੇ ਵੀ ਮੌਜੂਦ ਹੋਣਗੇ। ''ਆਸਕਰ ਐਵਾਰਡ'' ਦੇ ਟਵੀਟਰ ਹੈਂਡਲ ਵਲੋਂ ਇਸ ਗੱਲ ਦੀ ਜਾਂਚ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ''ਆਸਕਰ ਐਵਾਰਡ'' ਦੇ ਟਵੀਟਰ ਹੈਂਡਲ ਤੋਂ ਪੇਸ਼ਕਰਤਾਵਾਂ ਦੇ ਨਾਂ ਸ਼ੇਅਰ ਕੀਤੇ ਗਏ। ਇਸ ਸੂਚੀ ''ਚ ਪ੍ਰਿਯੰਕਾ ਚੋਪੜਾ ਤੋਂ ਇਲਾਵਾ ਸਟੀਵ ਕੇਰਲ, ਕਵੀਂਸੀ ਜੋਨਸ, ਓਲੀਵਿਆ ਮੂਨ, ਜੇਸਨ ਸੇਗਲ ਦੇ ਨਾਂ ਵੀ ਮੌਜੂਦ ਹਨ। ਜ਼ਿਕਰਯੋਗ ਹੈ ਕਿ ਹੁਣੇ ਜਿਹੇ ਹੋਏ ਹਾਲੀਵੁੱਡ ਦੇ ''ਸੈਗ ਐਵਾਰਡਜ਼'' ''ਚ ਵੀ ਪ੍ਰਿਯੰਕਾ ਨੇ ਪੇਸ਼ਕਰਤਾ ਦੀ ਭੂਮਿਕਾ ਨਿਭਾਈ ਹੈ। 
ਜ਼ਿਕਰਯੋਗ ਹੈ ਕਿ ''ਪੀਪਲਸ ਚੁਆਈਸ ਐਵਾਰਡ'' ''ਚ ਵੀ ਪ੍ਰਿਯੰਕਾ ਚੋਪੜਾ ਨੂੰ ਅਮਰੀਕੀ ਟੀ.ਵੀ. ਸ਼ੋਅ ''ਕਵਾਂਟੀਕੋ'' ਲਈ ਵੀ ''ਨਿਊਕਮਰ'' ਦਾ ਐਵਾਰਡ ਵੀ ਦਿੱਤਾ ਗਿਆ ਸੀ।


Related News