ਪ੍ਰਿਯੰਕਾ ਚੋਪੜਾ ਨੇ ਆਸਟ੍ਰੇਲੀਆਈ ਪੱਤਰਕਾਰ ਦੀ ਬੋਲਤੀ ਕੀਤੀ ਬੰਦ, ਜਾਣੋ ਕੀ ਸੀ ਪੂਰਾ ਮਾਮਲਾ

Thursday, Mar 18, 2021 - 12:36 PM (IST)

ਪ੍ਰਿਯੰਕਾ ਚੋਪੜਾ ਨੇ ਆਸਟ੍ਰੇਲੀਆਈ ਪੱਤਰਕਾਰ ਦੀ ਬੋਲਤੀ ਕੀਤੀ ਬੰਦ, ਜਾਣੋ ਕੀ ਸੀ ਪੂਰਾ ਮਾਮਲਾ

ਨਵੀਂ ਦਿੱਲੀ : ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਹਾਲ ਹੀ 'ਚ ਪਤੀ ਨਿਕ ਜੋਨਸ ਨਾਲ ਮਿਲ ਕੇ 93ਵੇਂ ਅਕੈਡਮੀ ਐਵਾਰਡਜ਼ ਦੇ ਨਾਮੀਨੇਸ਼ਨਜ਼ ਦਾ ਐਲਾਨ ਕੀਤਾ ਸੀ। ਇਸ ਨੂੰ ਦੇਸੀ ਅਦਾਕਾਰਾ ਦੀ ਇਕ ਹੋਰ ਸ਼ਾਨਦਾਰ ਉਪਲਬਧੀ ਦੇ ਤੌਰ 'ਤੇ ਦੇਖਿਆ ਗਿਆ ਹੈ। ਪ੍ਰਿਅੰਕਾ ਦੀ ਆਪਣੀ ਫ਼ਿਲਮ 'ਦਿ ਵ੍ਹਾਈਟ ਟਾਈਗਰ' ਵੀ ਅਡੇਪਟਿਡ ਸਕਰੀਨ-ਪਲੇਅ ਕੈਟੇਗਰੀ 'ਚ ਨਾਮੀਨੇਟ ਹੋਈ ਹੈ। ਅਜਿਹੇ 'ਚ ਇਕ ਵਿਦੇਸ਼ੀ ਪੱਤਰਕਾਰ ਨੇ ਆਸਕਰ ਨਾਮੀਨੇਸ਼ਨਜ਼ ਲਈ ਪ੍ਰਿਅੰਕਾ ਚੋਪੜਾ ਦੀ ਯੋਗਤਾ 'ਤੇ ਸਵਾਲ ਚੁੱਕਿਆ ਤਾਂ ਅਦਾਕਾਰਾ ਨੇ ਕਰਾਰਾ ਜਵਾਬ ਦਿੱਤਾ, ਜਿਸ ਤੋਂ ਬਾਅਦ ਪੱਤਰਕਾਰ ਨੇ ਉਹ ਟਵੀਟ ਹੀ ਡਿਲੀਟ ਕਰ ਦਿੱਤਾ।

PunjabKesari
ਪੱਤਰਕਾਰ ਦਾ ਨਾਂ ਪੀਟਰ ਫੋਰਡ ਹੈ। ਪੀਟਰ ਦੇ ਵੈਰੀਫਾਈਡ ਟਵਿੱਟਰ ਅਕਾਊਂਟ ਮੁਤਾਬਕ ਉਹ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਬੈਸਟ ਤੇ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਐਂਟਰਟੇਨਮੈਂਟ ਰਿਪੋਰਟਰ ਹਨ। ਪੀਟਰ ਨੇ ਮੰਗਲਵਾਰ ਰਾਤ ਨੂੰ ਪ੍ਰਿਅੰਕਾ ਤੇ ਨਿਕ ਜੋਨਸ ਦੀ ਆਸਕਰ ਐਵਾਰਡ ਨਾਮੀਨੇਸ਼ਨਜ਼ ਦੇ ਐਲਾਨ ਤੋਂ ਬਾਅਦ ਪੋਸਟ ਕੀਤੀ ਗਈ ਇਕ ਤਸਵੀਰ ਨੂੰ ਟਵੀਟ ਕਰ ਕੇ ਲਿਖਿਆ ਸੀ- "No disrespect to these two but I'm not sure their contribution to the movies qualifies them to be announcing Oscar nominees।" 

PunjabKesari
ਪੀਟਰ ਦੇ ਇਸ ਟਵੀਟ ਦਾ ਪ੍ਰਿਅੰਕਾ ਚੋਪੜਾ ਨੇ ਕਰਾਰਾ ਜਵਾਬ ਦਿੱਤਾ। ਪ੍ਰਿਅੰਕਾ ਚੋਪੜਾ ਨੇ ਆਪਣੀਆਂ ਫ਼ਿਲਮਾਂ ਦੀ ਸੂਚੀ ਟਵੀਟ ਕਰਦਿਆਂ ਹੋਇਆ ਲਿਖਿਆ ਕੋਈ ਕੁਆਲੀਫਾਈ ਕਿਵੇਂ ਹੁੰਦਾ ਹੈ। ਇਸ 'ਤੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੀ। ਤੁਹਾਡੇ ਧਿਆਨ ਹੇਤੂ ਇੱਥੇ ਮੇਰੀਆਂ 60 ਤੋਂ ਜ਼ਿਆਦਾ ਫ਼ਿਲਮਾਂ ਦੀ ਸੂਚੀ ਹੈ।

 

ਦੂਜੇ ਪਾਸੇ ਫ਼ਿਲਮ ਰਾਈਟਰ ਅਪੂਰਵ ਅਸਰਾਨੀ ਨੇ ਪੀਟਰ ਦੇ ਟਵੀਟ 'ਤੇ ਹੈਰਾਨੀ ਜਤਾਉਂਦੇ ਹੋਏ ਲਿਖਿਆ ਸੀ-ਕੁਆਲੀਫਾਈ? ਪ੍ਰਿਅੰਕਾ ਚੋਪੜਾ ਨੇ 80 ਫ਼ਿਲਮਾਂ 'ਚ ਕੰਮ ਕੀਤਾ ਹੈ, ਜਿਨ੍ਹਾਂ 'ਚ 13 'ਚੋਂ ਪ੍ਰੋਡਿਊਸਰ ਰਹੀ। ਉਨ੍ਹਾਂ ਦੀ ਪਿਛਲੀ ਬਾਫਟਾ ਤੇ ਆਸਕਰ 'ਚ ਨਾਮੀਨੇਟਿਡ ਹਨ। ਟਾਈਮਜ਼ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਤੇ ਫੋਬਰਸ ਦੀਆਂ 100 ਸ਼ਕਤੀਸ਼ਾਲੀ ਔਰਤਾਂ ਦੀ ਸੂਚੀ 'ਚ ਹੈ। ਉਨ੍ਹਾਂ ਦਾ ਮਮੋਈਰ ਨਿਊਯਾਰਕ ਟਾਈਮਜ਼ ਦੀ ਬੈਸਟ ਸੇਲਰ ਲਿਸਟ 'ਚ ਹੈ।
 


author

sunita

Content Editor

Related News