ਪ੍ਰਿਯੰਕਾ ਚੋਪੜਾ ਸਟਾਰਰ ''Citadel Season  2'' 2026 ਤੱਕ ਮੁਲਤਵੀ: ਰਿਪੋਰਟ

Saturday, Mar 29, 2025 - 06:30 PM (IST)

ਪ੍ਰਿਯੰਕਾ ਚੋਪੜਾ ਸਟਾਰਰ ''Citadel Season  2'' 2026 ਤੱਕ ਮੁਲਤਵੀ: ਰਿਪੋਰਟ

ਵਾਸ਼ਿੰਗਟਨ ਡੀਸੀ (ਏਜੰਸੀ)- ਪ੍ਰਿਯੰਕਾ ਚੋਪੜਾ ਸਟਾਰਰ 'Citadel Season 2', ਜੋ ਕਿ 2025 ਵਿੱਚ ਰਿਲੀਜ਼ ਹੋਣ ਵਾਲੀ ਸੀ, ਨੂੰ ਬਸੰਤ 2026 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜੋਅ ਅਤੇ ਐਂਥਨੀ ਰੂਸੋ ਦੇ AGBO ਦੁਆਰਾ ਨਿਰਮਿਤ ਜਾਸੂਸੀ ਸੀਰੀਜ਼ ਇੱਕ ਵਾਰ ਫਿਰ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।

ਦਿ ਹਾਲੀਵੁੱਡ ਰਿਪੋਰਟਰ ਦੇ ਅਨੁਸਾਰ, ਐਮਾਜ਼ਾਨ MGM ਸ਼ੋਅ ਦੇ ਦੂਜੇ ਸੀਜ਼ਨ ਦੇ ਮੌਜੂਦਾ ਸੰਸਕਰਣ ਤੋਂ ਸੰਤੁਸ਼ਟ ਨਹੀਂ ਹੈ। ਸੂਤਰਾਂ ਨੇ ਦਿ ਹਾਲੀਵੁੱਡ ਰਿਪੋਰਟਰ ਨੂੰ ਦੱਸਿਆ ਕਿ ਰਿਲੀਜ਼ ਨੂੰ ਰੋਕ ਦਿੱਤਾ ਗਿਆ ਹੈ ਅਤੇ ਸਾਰੀ Citadel spinoff series ਹੁਣ ਹੋਲਡ 'ਤੇ ਹੈ। ਕੰਪਨੀ ਨੇ ਅਜੇ ਤੱਕ ਸੀਰੀਜ਼ ਲਈ ਅਧਿਕਾਰਤ ਵਾਪਸੀ ਦੀ ਤਰੀਕ ਦੀ ਪੁਸ਼ਟੀ ਨਹੀਂ ਕੀਤੀ ਹੈ।


author

cherry

Content Editor

Related News