ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ ਦੀਆਂ ਇਹ ਕਿਊਟ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ

Saturday, Sep 16, 2023 - 11:53 AM (IST)

ਪ੍ਰਿਯੰਕਾ ਚੋਪੜਾ ਦੀ ਧੀ ਮਾਲਤੀ ਦੀਆਂ ਇਹ ਕਿਊਟ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਕੰਮ ਦੇ ਨਾਲ-ਨਾਲ ਆਪਣੇ ਪਰਿਵਾਰ ਦੀ ਖੁਸ਼ੀ ਦਾ ਵੀ ਪੂਰਾ ਧਿਆਨ ਰੱਖਦੀ ਹੈ। ਕੰਮਕਾਜੀ ਔਰਤ ਹੋਣ ਦੇ ਨਾਲ-ਨਾਲ ਪ੍ਰਿਅੰਕਾ ਚੋਪੜਾ ਆਪਣੀ ਡੇਢ ਸਾਲ ਦੀ ਧੀ ਮਾਲਤੀ ਦੇ ਪਾਲਣ-ਪੋਸ਼ਣ ਦਾ ਵੀ ਪੂਰਾ ਧਿਆਨ ਰੱਖਦੀ ਨਜ਼ਰ ਆਉਂਦੀ ਹੈ।

PunjabKesari

ਉਸ ਨੂੰ ਅਕਸਰ ਆਪਣੇ ਪਰਿਵਾਰ ਨਾਲ ਖੁਸ਼ੀ ਦੇ ਪਲ ਬਿਤਾਉਂਦੇ ਵੇਖਿਆ ਜਾਂਦਾ ਹੈ। ਹਾਲ ਹੀ 'ਚ ਪੀਸੀ ਨੇ ਮਾਲਤੀ ਨਾਲ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਮਾਂ-ਧੀ ਦੋਵੇਂ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ।

PunjabKesari

ਦੱਸ ਦਈਏ ਕਿ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਧੀ ਮਾਲਤੀ ਨਾਲ ਇੰਜਡੁਆਏ ਕਰਦੇ ਦਿਖਾਈ ਦੇ ਰਹੀ ਹੈ। ਪਹਿਲੀ ਤਸਵੀਰ 'ਚ ਅਦਾਕਾਰਾ ਮਾਲਤੀ ਨੂੰ ਗੋਦ 'ਚ ਫੜੀ ਹੋਈ ਨਜ਼ਰ ਆ ਰਹੀ ਹੈ।

PunjabKesari

ਇਸ ਦੌਰਾਨ ਜਿੱਥੇ ਪ੍ਰਿਯੰਕਾ ਪੂਰੀ ਤਰ੍ਹਾਂ ਨਾਲ ਬਲੈਕ ਡਰੈੱਸ 'ਚ ਨਜ਼ਰ ਆਈ, ਉੱਥੇ ਹੀ ਮਾਲਤੀ ਸਫੈਦ ਫਲੋਰਲ ਪ੍ਰਿੰਟਿਡ ਜੰਪਸੂਟ 'ਚ ਕਿਊਟ ਨਜ਼ਰ ਆ ਰਹੀ ਹੈ। ਦੂਜੀ ਤਸਵੀਰ 'ਚ ਮਾਲਤੀ ਗੋਲ ਬਾਲ ਪੂਲ 'ਚ ਖੇਡਦੀ ਦਿਖਾਈ ਦੇ ਰਹੀ ਹੈ। ਤੀਜੀ ਤਸਵੀਰ 'ਚ ਛੋਟੀ ਬੱਚੀ ਆਪਣੀ ਮਿੰਨੀ-ਕਾਰ ਦੀ ਸਵਾਰੀ ਦਾ ਆਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ।

PunjabKesari

ਕੰਮ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਚੋਪੜਾ ਜਲਦ ਹੀ ਹਾਲੀਵੁੱਡ ਫ਼ਿਲਮ 'ਹੇਡਸ ਆਫ ਸਟੇਟ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਹ ਅਦਾਕਾਰ ਜੌਨ ਸੀਨਾ ਅਤੇ ਇਦਰੀਸ ਐਲਬਾ ਨਾਲ ਨਜ਼ਰ ਆਵੇਗੀ।

PunjabKesari

PunjabKesari
 


author

sunita

Content Editor

Related News