3 ਸਾਲ ਬਾਅਦ ਭਾਰਤ ਪਰਤੀ ਪ੍ਰਿਅੰਕਾ ਚੋਪੜਾ, ਮੁੰਬਈ ਏਅਰਪੋਰਟ ਤੋਂ ਤਸਵੀਰਾਂ ਹੋਈਆਂ ਵਾਇਰਲ

Tuesday, Nov 01, 2022 - 01:32 PM (IST)

3 ਸਾਲ ਬਾਅਦ ਭਾਰਤ ਪਰਤੀ ਪ੍ਰਿਅੰਕਾ ਚੋਪੜਾ, ਮੁੰਬਈ ਏਅਰਪੋਰਟ ਤੋਂ ਤਸਵੀਰਾਂ ਹੋਈਆਂ ਵਾਇਰਲ

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਅੰਕਾ ਚੋਪੜਾ ਲਗਭਗ ਤਿੰਨ ਸਾਲ ਬਾਅਦ ਭਾਰਤ ਪਰਤੀ ਹੈ। ਭਾਰਤ ਆਉਣ ਤੋਂ ਪਹਿਲਾਂ ਵੀ ਪ੍ਰਿਅੰਕਾ ਲਗਾਤਾਰ ਅਪਡੇਟ ਦੇ ਰਹੀ ਸੀ। ਅਦਾਕਾਰਾ ਦੀਆਂ ਪੋਸਟਾਂ ਤੋਂ ਲੱਗ ਰਿਹਾ ਸੀ ਕਿ ਉਹ ਇੱਥੇ ਆਉਣ ਲਈ ਕਿੰਨੀ ਉਤਸ਼ਾਹਿਤ ਸੀ।

PunjabKesari

ਇਹ ਵੀ ਪੜ੍ਹੋ- ਸਧਾਰਨ ਲੁੱਕ ’ਚ ਨੁਸਰਤ ਜਹਾਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਬਿਨਾਂ ਮੇਕਅੱਪ ਇਸ ਤਰ੍ਹਾਂ ਨਜ਼ਰ ਆਈ TMC ਸੰਸਦ ਮੈਂਬਰ

ਮੁੰਬਈ ਏਅਰਪੋਰਟ ’ਤੇ ਵੀ ਪ੍ਰਿਅੰਕਾ ਕਾਫ਼ੀ ਖੁਸ਼ ਨਜ਼ਰ ਆ ਰਹੀ ਸੀ। ਇਸ ਦੌਰਾਨ ਦੀਆਂ ਤਸਵੀਰਾਂ ਪ੍ਰਿਅੰਕਾ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। 

PunjabKesari

ਤਸਵੀਰਾਂ ’ਚ ਦੇਖ ਸਕਦੇ ਹੋ ਅਦਾਕਾਰਾ ਦੇ ਆਲੇ-ਦੁਆਲੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਨਾਲ ਸੈਲਫ਼ੀ ਲੈ ਰਹੇ ਹਨ।

PunjabKesari

ਉਨ੍ਹਾਂ ਨੇ ਉਥੇ ਮੌਜੂਦ ਲੋਕਾਂ ਨੂੰ ਹੱਥ ਹਿਲਾ ਕੇ ਨਮਸਕਾਰ ਕੀਤਾ। ਘਰ ਪਹੁੰਚਣ ਤੋਂ ਬਾਅਦ ਵੀ ਪ੍ਰਿਅੰਕਾ ਨੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਹ ਘਰ ਆ ਕੇ ਕੀ ਕਰ ਰਹੀ ਹੈ। ਉਨ੍ਹਾਂ ਦੀ ਧੀ ਮਾਲਤੀ ਮੈਰੀ ਅਜੇ ਵਾਇਰਲ ਤਸਵੀਰਾਂ ’ਚ ਨਜ਼ਰ ਨਹੀਂ ਆਈ ਹੈ।

PunjabKesari

PunjabKesari

ਪ੍ਰਿਅੰਕਾ ਚੋਪੜਾ ਕੋਰੋਨਾ ਤੋਂ ਬਾਅਦ ਪਹਿਲੀ ਵਾਰ ਭਾਰਤ ਆਈ ਹੈ। ਉਹ ਲਗਭਗ ਤਿੰਨ ਸਾਲਾਂ ਬਾਅਦ ਆਪਣੇ ਦੇਸ਼ ਪਰਤ ਕੇ ਬਹੁਤ ਖੁਸ਼ ਹੈ। ਪ੍ਰਿਅੰਕਾ ਨੇ ਫ਼ਲਾਈਟ ਵਿੰਡੋ ਤੋਂ ਤਸਵੀਰ ਕਲਿੱਕ ਕਰਕੇ ਇੰਸਟਾ ’ਤੇ ਸਾਂਝੀ ਕੀਤੀ ਹੈ। ਇਸ 'ਚ ਉਨ੍ਹਾਂ ਨੇ ਮੁੰਬਈ ਦੀ ਪਹਿਲੀ ਝਲਕ ਨੂੰ ਕੈਪਚਰ ਕੀਤਾ ਹੈ।

ਇਹ ਵੀ ਪੜ੍ਹੋ- ਹਿਮਾਂਸ਼ੀ ਖੁਰਾਣਾ ਨੇ ਤੁਰਕੀ ਵਕੈਸ਼ਨ ਦੀ ਸਾਂਝੀ ਕੀਤੀ ਵੀਡੀਓ, ਦਿਖਾਏ ਖੂਬਸੂਰਤ ਨਜ਼ਾਰੇ

ਕਾਰ ’ਚੋਂ ਉਤਰਦੇ ਸਮੇਂ ਸੜਕ ਦੀ ਵੀਡੀਓ ਸਟੋਰੀ ’ਚ ਪਾ ਦਿੱਤੀ ਹੈ। ਇਸ ਦੇ ਨਾਲ ਕੈਪਸ਼ਨ ਦਿੱਤਾ ਗਿਆ ਹੈ ‘ਮੁੰਬਈ ਮੇਰੀ ਜਾਨ’। ਇਸ ਤਰ੍ਹਾਂ ਅਦਾਕਾਰਾ ਨੇ ਹੋਰ ਵੀ ਕਈ ਸਟੋਰੀਜ਼ ਸਾਂਝੀਆਂ ਕੀਤੀਆਂ ਹਨ।

PunjabKesari
 
ਭਾਰਤ ਆਉਣ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਨੇ ਇੰਸਟਾ ’ਤੇ ਪੋਸਟ ਸਾਂਝੀ ਕੀਤੀ ਸੀ ਜਿਸ ’ਚ ਉਸ ਨੇ ਲਿਖਿਆ ਸੀ ਕਿ ‘ਆਖ਼ਰਕਾਰ ਲਗਭਗ 3 ਸਾਲ ਬਾਅਦ ਘਰ ਜਾ ਰਹੀ ਹੈ। ਅਦਾਕਾਰਾ ਦੀ ਧੀ ਮਾਲਤੀ ਮੈਰੀ ਪਹਿਲੀ ਵਾਰ ਭਾਰਤ ਆਈ ਹੈ। 


author

Shivani Bassan

Content Editor

Related News