ਪ੍ਰਿਯੰਕਾ ਚੋਪੜਾ ਦਾ ਲਾਸ ਏਂਜਲਸ ''ਚ ਆਲੀਸ਼ਾਨ ਬੰਗਲਾ, ਵੇਖੋ ਘਰ ਦੇ ਅੰਦਰ ਦੀਆਂ ਖ਼ੂਬਸੂਰਤ ਤਸਵੀਰਾਂ

Tuesday, Aug 30, 2022 - 12:16 PM (IST)

ਪ੍ਰਿਯੰਕਾ ਚੋਪੜਾ ਦਾ ਲਾਸ ਏਂਜਲਸ ''ਚ ਆਲੀਸ਼ਾਨ ਬੰਗਲਾ, ਵੇਖੋ ਘਰ ਦੇ ਅੰਦਰ ਦੀਆਂ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੂੰ ਹਾਲੀਵੁੱਡ ਕੁਈਨ ਕਿਹਾ ਜਾਂਦਾ ਹੈ। ਉਹ ਕਿਸੇ ਨਾ ਕਿਸੇ ਕਾਰਨ ਹਮੇਸ਼ਾ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਸੋਸ਼ਲ ਮੀਡੀਆ ਆਪਣੀ 'ਤੇ ਆਪਣੇ ਪਰਿਵਾਰ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸੇ ਵਜ੍ਹਾ ਕਰਕੇ ਉਹ ਸੁਰਖੀਆਂ ਵਿਚ ਰਹਿੰਦੀ ਹੈ।

PunjabKesari

ਇਕ ਵਾਰ ਫ਼ਿਰ ਪ੍ਰਿਯੰਕਾ ਚੋਪੜਾ ਸੁਰਖੀਆਂ ਵਿਚ ਆ ਗਈ ਹੈ। ਦਰਅਸਲ, ਪ੍ਰਿਯੰਕਾ ਦੇ ਘਰ ਦੇ ਅੰਦਰ ਦੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਫ਼ੈਨਜ਼ ਹੈਰਾਨ ਹੋ ਰਹੇ ਹਨ। ਲਾਸ ਏਂਜਲਸ ਵਿਚ ਪ੍ਰਿਯੰਕਾ ਦਾ ਸ਼ਾਨਦਾਰ ਬੰਗਲਾ ਹੈ। ਉੱਥੇ ਉਹ ਆਪਣੇ ਪਤੀ ਨਿੱਕ ਜੌਨਸ ਤੇ ਬੇਟੀ ਮਾਲਤੀ ਮੈਰੀ ਚੋਪੜਾ ਜੌਨਸ ਨਾਲ ਰਹਿੰਦੀ ਹੈ।

PunjabKesari

ਦਰਅਸਲ, ਹਾਲ ਹੀ ਵਿਚ ਸਾਰਾ ਸ਼ਰੀਫ ਨਾਂ ਦੀ ਡਿਜੀਟਲ ਕੰਟੈਂਟ ਕ੍ਰਿਏਟਰ ਪ੍ਰਿਯੰਕਾ ਚੋਪੜਾ ਨੂੰ ਉਨ੍ਹਾਂ ਦੇ ਲਾਸ ਏਂਜਲਸ ਸਥਿਤ ਘਰ ਵਿਚ ਮਿਲਣ ਪਹੁੰਚੀ ਸੀ। ਇਸ ਮੌਕੇ ਕਈ ਤਸਵੀਰਾਂ ਵੀ ਕਲਿੱਕ ਕੀਤੀਆਂ ਅਤੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਗਈਆਂ।

PunjabKesari

ਪ੍ਰਿਯੰਕਾ ਚੋਪੜਾ ਨਾਲ ਲਈ ਗਈ ਤਸਵੀਰ ਨੂੰ ਸਾਰਾ ਸ਼ਰੀਫ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਸਾਰਾ ਅਭਿਨੇਤਰੀ ਦੇ ਲਿਵਿੰਗ ਰੂਮ ਵਿਚ ਨਜ਼ਰ ਆ ਰਹੀ ਹੈ। ਇਸ ਤਸਵੀਰ ਵਿਚ ਦੇਖਿਆ ਜਾ ਰਿਹਾ ਹੈ ਕਿ ਭਾਵੇਂ ਪ੍ਰਿਯੰਕਾ ਦੇ ਘਰ ਦਾ ਮੇਜ਼ ਹੋਵੇ ਜਾਂ ਫਲਾਵਰ ਪੋਟ, ਸਭ ਕੁਝ ਬਹੁਤ ਹੀ ਖੂਬਸੂਰਤ ਅਤੇ ਸਾਫ਼-ਸੁਥਰੇ ਢੰਗ ਨਾਲ ਸਜਾਇਆ ਗਿਆ ਹੈ।

PunjabKesari

ਨਿਕ ਜੋਨਸ ਅਤੇ ਪ੍ਰਿਅੰਕਾ ਦੀ ਖੂਬਸੂਰਤ ਬਲੈਕ ਐਂਡ ਵ੍ਹਾਈਟ ਤਸਵੀਰ ਫਰੇਮ ਵੀ ਮੇਜ਼ 'ਤੇ ਸਜਾਈ ਹੋਈ ਦਿਖਾਈ ਦੇ ਰਹੀ ਹੈ। ਕੰਧ 'ਤੇ ਸ਼ੀਸ਼ਾ ਵੀ ਲਗਾਇਆ ਗਿਆ ਹੈ। ਇਸ ਤਸਵੀਰ ਵਿਚ ਅਦਾਕਾਰਾ ਦਾ ਪਾਲਤੂ ਕੁੱਤਾ ਵੀ ਨਜ਼ਰ ਆ ਰਿਹਾ ਹੈ। ਇਸ ਤਸਵੀਰ ਵਿਚ ਪ੍ਰਿਯੰਕਾ ਨੇ ਬਲੂ ਡੈਨਿਮ ਦੇ ਨਾਲ ਸਫੇਦ ਟਾਪ ਅਤੇ ਭਗਵੇਂ ਰੰਗ ਦੀ ਕਮੀਜ਼ ਪਾਈ ਹੈ।

PunjabKesari

ਪੀਲੇ ਰੰਗ ਦੀ ਸਲਿਪਰ ਵਿਚ ਦੇਸੀ ਗਰਲ ਦਾ ਲੁੱਕ ਨਜ਼ਰ ਰਿਹਾ ਹੈ। ਸਾਰਾ ਸ਼ਰੀਫ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ ਅਤੇ ਸ਼ਾਨਦਾਰ ਮੇਜ਼ਬਾਨੀ ਲਈ ਪ੍ਰਿਅੰਕਾ ਚੋਪੜਾ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਪ੍ਰਿਅੰਕਾ ਦੀ ਖੂਬ ਤਾਰੀਫ ਕਰ ਰਹੇ ਹਨ।

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News