ਪ੍ਰਿਅੰਕਾ ਚੋਪੜਾ ਮੁੰਬਈ ਤੋਂ ਦਿੱਲੀ ਲਈ ਹੋਈ ਰਵਾਨਾ, ਮੁੰਬਈ ਛੱਡਦਿਆਂ ਹੋਈ ਇਮੋਸ਼ਨਲ (ਵੀਡੀਓ)

Monday, Nov 07, 2022 - 05:20 PM (IST)

ਪ੍ਰਿਅੰਕਾ ਚੋਪੜਾ ਮੁੰਬਈ ਤੋਂ ਦਿੱਲੀ ਲਈ ਹੋਈ ਰਵਾਨਾ, ਮੁੰਬਈ ਛੱਡਦਿਆਂ ਹੋਈ ਇਮੋਸ਼ਨਲ (ਵੀਡੀਓ)

ਮੁੰਬਈ: ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਕੁਝ ਦਿਨ ਪਹਿਲਾਂ ਹੀ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਪ੍ਰਿਅੰਕਾ ਤਿੰਨ ਸਾਲ ਬਾਅਦ ਭਾਰਤ ਵਾਪਸ ਆਈ ਹੈ, ਇਸ ਲਈ ਉਹ ਮੁੰਬਈ ਛੱਡਣ ਸਮੇਂ ਬਹੁਤ ਭਾਵੁਕ ਨਜ਼ਰ ਆ ਰਹੀ ਸੀ। ਹਾਲ ਹੀ 'ਚ ਪ੍ਰਿਅੰਕਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਆਪਣੀ ਮੁੰਬਈ ਜਰਨੀ ਦੀ ਝਲਕ ਦਿਖਾਈ ਹੈ। ਇਸ ਦੌਰਾਨ ਉਹ ਕਾਫ਼ੀ ਭਾਵੁਕ ਨਜ਼ਰ ਆਈ।

PunjabKesari

ਇਹ ਵੀ ਪੜ੍ਹੋ- ਤੇਜਸਵੀ ਨੇ ਆਫ਼ ਸ਼ੌਲਡਰ ਡਰੈੱਸ ’ਚ ਲਗਾਇਆ ਹੌਟਨੈੱਸ ਦਾ ਤੜਕਾ, ਤਸਵੀਰਾਂ ’ਚ ਦਿੱਤੇ ਖੂਬਸੂਰਤ ਪੋਜ਼

ਸਾਂਝੀ ਕੀਤੀ ਵੀਡੀਓ ’ਚ ਪ੍ਰਿਅੰਕਾ ਨੇ ਦਿਖਾਇਆ ਕਿ ਮੁੰਬਈ ’ਚ ਉਸਦਾ ਸਮਾਂ ਉਸਦੇ ਲਈ ਕਿਹੋ ਜਿਹਾ ਸੀ ਅਤੇ ਜਦੋਂ ਉਹ ਈਵੈਂਟ ’ਚ ਸ਼ਾਮਲ ਹੋਈ ਤਾਂ ਉਹ ਕਿੰਨੀ ਭਾਵੁਕ ਸੀ। ਵੀਡੀਓ 'ਚ ਉਸ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ਘਰ 'ਚ ਰਹਿਣਾ ਬਹੁਤ ਚੰਗਾ ਲੱਗਦਾ ਹੈ ਅਤੇ ਮੈਨੂੰ ਬਾਬੁਲ ਨਾਥ, ਚਰਚਗੇਟ ਦੇਖਣਾ ਬਹੁਤ ਚੰਗਾ ਲੱਗਾ।ਉਸਨੇ ਆਪਣੀ ਯਾਤਰਾ ਨੂੰ ਯਾਦਗਾਰ ਬਣਾਉਣ ਲਈ ਸੈਲਫ਼ੀ ਵੀ ਲਈਆਂ ਅਤੇ ਈਵੈਂਟ ’ਚ ਆਏ ਲੋਕਾਂ ਨੂੰ ਟੀ-ਸ਼ਰਟਾਂ ਵੀ ਦਿੱਤੀਆਂ। 

ਵੀਡੀਓ ਸਾਂਝੀ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ ਕਿ ‘ਮੁੰਬਈ ਦੀ ਯਾਤਰਾ ਖ਼ਤਮ ਹੋ ਗਈ ਹੈ। ਪਿਛਲੇ ਕੁਝ ਦਿਨਾਂ ’ਚ ਮੈਨੂੰ ਮਿਲੇ ਪਿਆਰ ਅਤੇ ਸਮਰਥਨ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ। ਮੈਂ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਜੇਕਰ ਤੁਸੀਂ ਸਾਰੇ ਮੇਰੀ ਟੀਮ ਲਈ ਨਾ ਹੁੰਦੇ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਕਿੱਥੇ ਹੁੰਦੀ।ਤੁਹਾਨੂੰ ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਆਪਣੇ ਹੇਅਰ ਕੇਅਰ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਭਾਰਤ ਆਈ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬੀ ਗਾਇਕ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ, ਸਾਂਝੀ ਕੀਤੀ ਆਉਣ ਵਾਲੇ 8 ਗੀਤਾਂ ਦੀ ਸੂਚੀ

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ  ਜਲਦ ਹੀ ਦੋ ਹਾਲੀਵੁੱਡ ਫ਼ਿਲਮਾਂ ‘ਸਿਟਾਡੇਲ’ ਅਤੇ ‘ਇਟਸ ਆਲ ਕਮਿੰਗ ਬੈਕ ਟੂ ਮੀ’ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੇ ਫ਼ਰਹਾਨ ਅਖ਼ਤਰ ਦੀ ਫ਼ਿਲਮ ‘ਜੀ ਲੇ ਜ਼ਾਰਾ’ ’ਚ ਕੈਟਰੀਨਾ ਕੈਫ਼ ਅਤੇ ਆਲੀਆ ਭੱਟ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ।


author

Shivani Bassan

Content Editor

Related News