ਸਫੈਦ ਡਰੈੱਸ ’ਚ ਪ੍ਰਿਯੰਕਾ ਨੇ ਸਾਂਝੀਆਂ ਕੀਤੀਆਂ ਬੋਲਡ ਤਸਵੀਰਾਂ, ਦੇਖ ਟਿਕੀਆਂ ਰਹਿ ਜਾਣਗੀਆਂ ਨਜ਼ਰਾਂ

2021-07-12T16:10:42.517

ਮੁੰਬਈ (ਬਿਊਰੋ)– ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ। ਪ੍ਰਿਅੰਕਾ ਆਪਣੇ ਪ੍ਰਾਜੈਕਟਾਂ ’ਚ ਰੁੱਝੇ ਰਹਿਣ ਤੋਂ ਇਲਾਵਾ ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਤੀਤ ਕਰ ਰਹੀ ਹੈ।

PunjabKesari

ਕੁਝ ਸਮਾਂ ਪਹਿਲਾਂ ਪ੍ਰਿਯੰਕਾ ਚੋਪੜਾ ਨਿਊਯਾਰਕ ਗਈ ਸੀ, ਜਿਥੇ ਉਸ ਨੇ ਆਪਣੇ ਰੈਸਟੋਰੈਂਟ ਸੋਨਾ ਵਿਖੇ ਭਾਰਤੀ ਖਾਣੇ ਦਾ ਆਨੰਦ ਮਾਣਿਆ ਸੀ।

PunjabKesari

ਖਾਣੇ ਦਾ ਆਨੰਦ ਮਾਣਨ ਦੇ ਨਾਲ ਪ੍ਰਿਯੰਕਾ ਚੋਪੜਾ ਨੇ ਆਪਣੀ ਮਾਂ ਮਧੂ ਚੋਪੜਾ ਦਾ ਜਨਮਦਿਨ ਸੋਨਾ ਰੈਸਟੋਰੈਂਟ ’ਚ ਮਨਾਇਆ ਤੇ ਦੋਸਤਾਂ ਦੇ ਨਾਲ ਉਥੇ ਇਕ ਪਾਰਟੀ ਕੀਤੀ। ਇਸ ਮੌਕੇ ਪ੍ਰਿਯੰਕਾ ਬਹੁਤ ਹੀ ਖ਼ੂਬਸੂਰਤ ਅੰਦਾਜ਼ ’ਚ ਨਜ਼ਰ ਆਈ।

PunjabKesari

ਹੁਣ ਉਸ ਨੇ ਆਪਣਾ ਪੂਰਾ ਲੁੱਕ ਸਾਂਝਾ ਕੀਤਾ ਹੈ। ਪ੍ਰਿਯੰਕਾ ਚੋਪੜਾ ਨੇ ਸੋਨਾ ਰੈਸਟੋਰੈਂਟ ’ਚ ਪਾਰਟੀ ਦੌਰਾਨ ਇਕ ਬਹੁਤ ਹੀ ਖ਼ੂਬਸੂਰਤ ਸਫੈਦ ਰੰਗ ਦੀ ਹਾਈ ਸਲਿੱਟ ਡਰੈੱਸ ਪਹਿਨੀ ਸੀ। ਹੁਣ ਉਸ ਨੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਪ੍ਰਿਯੰਕਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਪ੍ਰਿਯੰਕਾ ਚੋਪੜਾ ਦੇ ਇਸ ਲੁੱਕ ਦੀ ਚਰਚਾ ਸੋਸ਼ਲ ਮੀਡੀਆ ’ਤੇ ਕਾਫੀ ਹੋ ਰਹੀ ਹੈ। ਇੰਨਾ ਹੀ ਨਹੀਂ, ਇਹ ਤਸਵੀਰਾਂ ਅੱਗ ਵਾਂਗ ਵਾਇਰਲ ਵੀ ਹੋ ਰਹੀਆਂ ਹਨ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh