ਪ੍ਰਿਯੰਕਾ ਚੋਪੜਾ ਨੂੰ ਪਤੀ ਨਿਕ ''ਤੇ ਆਇਆ ਪਿਆਰ, ਪੋਸਟ ਸਾਂਝੀ ਕਰ ਲਿਖੀ ਇਹ ਗੱਲ

Thursday, Sep 29, 2022 - 01:49 PM (IST)

ਪ੍ਰਿਯੰਕਾ ਚੋਪੜਾ ਨੂੰ ਪਤੀ ਨਿਕ ''ਤੇ ਆਇਆ ਪਿਆਰ, ਪੋਸਟ ਸਾਂਝੀ ਕਰ ਲਿਖੀ ਇਹ ਗੱਲ

ਮੁੰਬਈ (ਬਿਊਰੋ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਦਾ ਨਾਂ ਅੱਜ ਪੂਰੀ ਦੁਨੀਆ 'ਚ ਮਸ਼ਹੂਰ ਹੈ। ਸਾਲ 2002 'ਚ ਫ਼ਿਲਮ 'ਹਮਰਾਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਹਾਲੀਵੁੱਡ ਦਾ ਸਫ਼ਰ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਨਾਲ ਦੁਨੀਆ ਭਰ 'ਚ ਆਪਣੀ ਪਛਾਣ ਬਣਾਈ। ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਤੀ ਨਿਕ ਜੋਨਸ ਦੀ ਤਾਰੀਫ਼ 'ਚ ਇਕ ਪੋਸਟ ਸਾਂਝੀ ਕੀਤੀ ਹੈ।

PunjabKesari

ਪ੍ਰਿਯੰਕਾ ਚੋਪੜਾ ਨੂੰ ਨਿਕ ਦੀ ਕੀਤੀ ਪ੍ਰਸ਼ੰਸਾ
ਸੋਸ਼ਲ ਮੀਡੀਆ 'ਤੇ ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਪ੍ਰਿਯੰਕਾ ਚੋਪੜਾ ਨੇ ਆਪਣੇ ਪਤੀ ਨਿਕ ਜੋਨਸ ਦੀ ਤਾਰੀਫ਼ 'ਚ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਨਿਕ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਨਿਕ ਹੱਥ 'ਚ ਗਿਟਾਰ ਲੈ ਕੇ ਕਿਤੇ ਪਰਫਾਰਮ ਕਰਦਾ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਨਿਕ ਬੇਹੱਦ ਊਰਜਾਵਾਨ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਕੈਪਸ਼ਨ 'ਚ ਲਿਖਿਆ, ''ਹਸਬੈਂਡ ਅਪਰੀਸੇਏਸ਼ਨ ਪੋਸਟ।''

PunjabKesari

ਜਿਵੇਂ ਹੀ ਪ੍ਰਿਯੰਕਾ ਨੇ ਇਸ ਪੋਸਟ ਨੂੰ ਸ਼ੇਅਰ ਕੀਤਾ, ਇਸ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਇੱਕ ਯੂਜ਼ਰ ਨੇ ਟਿੱਪਣੀ ਕੀਤੀ ਅਤੇ ਲਿਖਿਆ, 'ਵਾਹ' ਜਦੋਂ ਕਿ ਕਈਆਂ ਨੇ ਦਿਲ ਅਤੇ ਫਾਇਰ ਇਮੋਜੀ ਨਾਲ ਪ੍ਰਤੀਕਿਰਿਆ ਦਿੱਤੀ।

PunjabKesari

ਨਿਕ ਨੇ ਵੀ ਸਾਂਝੀ ਕੀਤੀ ਇਹ ਪੋਸਟ
ਪ੍ਰਿਯੰਕਾ ਚੋਪੜਾ ਤੋਂ ਪਹਿਲਾਂ ਨਿਕ ਜੋਨਸ ਨੇ ਵੀ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ 'ਚ ਪਹਿਲੀ ਤਸਵੀਰ 'ਚ ਉਹ 'ਗਲੋਬਲ ਸਿਟੀਜ਼ਨ ਈਵੈਂਟ' 'ਚ ਪਰਫਾਰਮ ਕਰਦੇ ਨਜ਼ਰ ਆ ਰਹੇ ਸਨ, ਜਦਕਿ ਦੂਜੀ ਤਸਵੀਰ 'ਚ ਉਹ ਪ੍ਰਿਯੰਕਾ ਨੂੰ ਜੱਫੀ ਪਾ ਰਹੇ ਸਨ। ਇਸ ਤਸਵੀਰ 'ਚ ਪ੍ਰਿਯੰਕਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਤੁਹਾਡੇ 'ਤੇ ਮਾਣ ਹੈ।' ਤੁਹਾਨੂੰ ਦੱਸ ਦੇਈਏ ਕਿ ਦੋਵੇਂ ਅਕਸਰ ਇੱਕ ਦੂਜੇ ਨਾਲ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

PunjabKesari

ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਸਾਲ 2018 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਇਸ ਦੇ ਨਾਲ ਹੀ ਦੋਵੇਂ ਅਕਸਰ ਲਾਈਮਲਾਈਟ ਦਾ ਹਿੱਸਾ ਰਹਿੰਦੇ ਹਨ। ਇਸੇ ਸਾਲ ਸਰੋਗੇਸੀ ਰਾਹੀਂ ਦੋਵੇਂ ਇਕ ਬੱਚੀ ਦੇ ਮਾਤਾ-ਪਿਤਾ ਵੀ ਬਣੇ ਹਨ। ਉਨ੍ਹਾਂ ਦੀ ਧੀ ਦਾ ਨਾਂ ਮਾਲਤੀ ਮੈਰੀ ਹੈ।

PunjabKesari


author

sunita

Content Editor

Related News