ਵਿਦੇਸ਼ਾਂ ''ਚ ਵੀ ਪ੍ਰਿਅੰਕਾ ਚੋਪੜਾ ਦਾ ਦਬਦਬਾ ਜ਼ਾਰੀ, 5 ਸਾਲਾਂ ''ਚ ਕੀਤੀਆਂ ਇੰਨੀਆਂ ਹਾਲੀਵੁੱਡ ਫ਼ਿਲਮਾਂ

Thursday, Jul 18, 2024 - 03:00 PM (IST)

ਵਿਦੇਸ਼ਾਂ ''ਚ ਵੀ ਪ੍ਰਿਅੰਕਾ ਚੋਪੜਾ ਦਾ ਦਬਦਬਾ ਜ਼ਾਰੀ, 5 ਸਾਲਾਂ ''ਚ ਕੀਤੀਆਂ ਇੰਨੀਆਂ ਹਾਲੀਵੁੱਡ ਫ਼ਿਲਮਾਂ

ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ 18 ਜੁਲਾਈ ਨੂੰ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਨੇ 18 ਸਾਲ ਦੀ ਉਮਰ 'ਚ 2000 'ਚ 'ਮਿਸ ਵਰਲਡ' ਦਾ ਖਿਤਾਬ ਜਿੱਤਿਆ ਸੀ। ਇਸ ਪ੍ਰਾਪਤੀ ਤੋਂ ਬਾਅਦ ਹੀ ਉਸ ਨੂੰ ਫ਼ਿਲਮਾਂ ਦੇ ਆਫਰ ਮਿਲਣ ਲੱਗੇ। ਉਸ ਨੇ ਤਾਮਿਲ ਫ਼ਿਲਮ 'ਥਾਮੀਜਾਨ' ਨਾਲ ਫ਼ਿਲਮ ਇੰਡਸਟਰੀ 'ਚ ਡੈਬਿਊ ਕੀਤਾ ਸੀ। ਫਿਰ ਉਨ੍ਹਾਂ ਨੇ ਸਾਲ 2003 'ਚ ਫ਼ਿਲਮ 'ਦਿ ਹੀਰੋ: ਲਵ ਸਟੋਰੀ ਆਫ ਏ ਸਪਾਈ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਸੰਨੀ ਦਿਓਲ ਅਤੇ ਪ੍ਰੀਟੀ ਜ਼ਿੰਟਾ ਨਜ਼ਰ ਆਏ ਸਨ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋਈ ਪਰ ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ਕਈ ਅਜਿਹੀਆਂ ਫ਼ਿਲਮਾਂ ਦਿੱਤੀਆਂ, ਜੋ ਹਿੱਟ ਨਹੀਂ ਸਗੋਂ ਸੁਪਰਹਿੱਟ ਰਹੀਆਂ।

PunjabKesari

ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਨੇ ਆਪਣੇ ਬਾਲੀਵੁੱਡ ਡੈਬਿਊ ਦੇ 3 ਸਾਲ ਦੇ ਅੰਦਰ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ। ਇਸ 'ਚ 'ਅੰਦਾਜ਼', 'ਮੁਝਸੇ ਸ਼ਾਦੀ ਕਰੋਗੀ', 'ਐਤਰਾਜ਼', 'ਡੌਨ' ਅਤੇ 'ਕ੍ਰਿਸ਼' ਵਰਗੀਆਂ ਫ਼ਿਲਮਾਂ ਦੇ ਨਾਂ ਸ਼ਾਮਲ ਹਨ। ਉਸਨੇ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ, ਅਕਸ਼ੈ ਕੁਮਾਰ ਸਮੇਤ ਕਈ ਸੁਪਰਸਟਾਰਾਂ ਨਾਲ ਕੰਮ ਕੀਤਾ ਹੈ। 2015 ਤੱਕ ਪ੍ਰਿਅੰਕਾ ਨੇ ਲਗਾਤਾਰ ਬਾਲੀਵੁੱਡ ਫ਼ਿਲਮਾਂ ਕੀਤੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਫ਼ਿਲਮਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਹਾਲਾਂਕਿ, ਅੱਜ ਵੀ ਉਹ ਬਾਲੀਵੁੱਡ ਵਿੱਚ ਸਭ ਤੋਂ ਵੱਧ ਪੈਸਾ ਕਮਾਉਣ ਵਾਲੀਆਂ ਅਦਾਕਾਰਾਂ 'ਚੋਂ ਇੱਕ ਹੈ। ਉਹ ਹੁਣ 'ਦੇਸੀ ਗਰਲ' ਨਹੀਂ ਸਗੋਂ ਗਲੋਬਲ ਸਟਾਰ ਹੈ। ਬਾਲੀਵੁੱਡ 'ਚ ਆਪਣੇ ਪੈਰ ਜਮਾਉਣ ਤੋਂ ਬਾਅਦ ਉਹ ਹਾਲੀਵੁੱਡ 'ਚ ਆਪਣਾ ਕਰੀਅਰ ਬਣਾ ਰਹੀ ਹੈ। ਉਸ ਨੂੰ ਹਾਲੀਵੁੱਡ 'ਚ ਕੰਮ ਕਰਦਿਆਂ 5 ਸਾਲ ਹੋ ਗਏ ਹਨ।

PunjabKesari

ਸਾਲ 2015 'ਚ ਪ੍ਰਿਅੰਕਾ ਨੇ ਅਮਰੀਕੀ ਟੀਵੀ ਸ਼ੋਅ 'ਕਵਾਂਟਿਕੋ' ਨਾਲ ਹਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਸ਼ੋਅ 'ਚ ਉਸ ਨੇ ਐੱਫ. ਬੀ. ਆਈ. ਏਜੰਟ ਅਲੈਕਸ ਪੈਰਿਸ਼ ਦੀ ਭੂਮਿਕਾ ਨਿਭਾਈ ਸੀ। 'ਕਵਾਂਟਿਕੋ' ਨੇ ਪ੍ਰਿਅੰਕਾ ਨੂੰ ਹਾਲੀਵੁੱਡ 'ਚ ਖੁਦ ਨੂੰ ਸਥਾਪਿਤ ਕਰਨ ਦਾ ਮੌਕਾ ਦਿੱਤਾ ਹੈ। ਇਸ ਸ਼ੋਅ ਤੋਂ ਬਾਅਦ ਉਸ ਨੂੰ ਹੋਰ ਹਾਲੀਵੁੱਡ ਫ਼ਿਲਮਾਂ ਦੀ ਵੀ ਪੇਸ਼ਕਸ਼ ਹੋਈ। ਉਸ ਨੇ 'ਬੇਵਾਚ' 'ਚ ਡਵੇਨ ਜੌਨਸਨ (ਦਿ ਰੌਕ) ਅਤੇ ਜ਼ੈਕ ਐਫਰੋਨ ਨਾਲ ਸਕ੍ਰੀਨ ਸਪੇਸ ਸਾਂਝੀ ਕੀਤੀ। ਇਸ 'ਚ ਉਹ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਈ ਸੀ।

'ਇਜ਼ਨਟ ਇਟ ਰੁਮਾਂਟਿਕ' (2019): ਪ੍ਰਿਅੰਕਾ ਨੇ ਫ਼ਿਲਮ 'ਇਜ਼ਨਟ ਇਟ ਰੁਮਾਂਟਿਕ' (2019) 'ਚ ਇਜ਼ਾਬੇਲ ਦੀ ਭੂਮਿਕਾ ਨਿਭਾਈ ਸੀ। ਇਹ ਇੱਕ ਸਹਾਇਕ ਰੋਲ ਸੀ। ਇਹ ਫ਼ਿਲਮ ਟੌਡ ਸਟ੍ਰਾਸ-ਸੂਲਸਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ।

PunjabKesari

'ਦਿ ਮੈਟ੍ਰਿਕਸ ਰੀਸਰੈਕਸ਼ਨਸ': ਇਸ ਤੋਂ ਬਾਅਦ ਪ੍ਰਿਅੰਕਾ ਨੂੰ 2021 'ਚ 'ਦਿ ਮੈਟਰਿਕਸ ਰੀਸਰੈਕਸ਼ਨਸ' 'ਚ ਦੇਖਿਆ ਗਿਆ। ਇਸ 'ਚ ਉਸ ਨੇ ਸਤੀ ਦੀ ਭੂਮਿਕਾ ਨਿਭਾਈ। ਇਹ ਫ਼ਿਲਮ 22 ਦਸੰਬਰ 2021 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।

'ਏ ਕਿਡ ਲਾਈਕ ਜੇਕ' (2018): ਪ੍ਰਿਅੰਕਾ ਚੋਪੜਾ 'ਏ ਕਿਡ ਲਾਈਕ ਜੇਕ' (2018) 'ਚ ਵੀ ਇਕ ਛੋਟੀ ਜਿਹੀ ਭੂਮਿਕਾ 'ਚ ਨਜ਼ਰ ਆਈ ਸੀ। ਇਸ ਫ਼ਿਲਮ 'ਚ ਬ੍ਰਿਟਿਸ਼ ਅਮਰੀਕਨ ਐਕਟਰ ਆਸਿਫ ਮੰਡਵੀ ਨੇ ਪ੍ਰਿਅੰਕਾ ਦੇ ਪਤੀ ਦੀ ਭੂਮਿਕਾ ਨਿਭਾਈ ਹੈ।

PunjabKesari

ਪ੍ਰਿਅੰਕਾ ਚੋਪੜਾ ਦੀਆਂ ਹੋਰ ਹਾਲੀਵੁੱਡ ਫ਼ਿਲਮਾਂ
ਪ੍ਰਿਅੰਕਾ ਚੋਪੜਾ ਹੁਣ ਤੱਕ ਕਈ ਹਾਲੀਵੁੱਡ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਪਿਛਲੇ 5 ਸਾਲਾਂ 'ਚ 6 ਫ਼ਿਲਮਾਂ ਕੀਤੀਆਂ ਹਨ। ਇਨ੍ਹਾਂ 'ਚ 2020 'ਚ ਰਿਲੀਜ਼ ਹੋਣ ਵਾਲੀਆਂ ਛੋਟੀਆਂ ਫ਼ਿਲਮਾਂ ‘ਵੀ ਆਰ ਓਨਲੀ ਫੈਮਿਲੀ’, ‘ਵੀ ਕੈਨ ਬੀ ਹੀਰੋਜ਼’ ਅਤੇ ‘ਹੈਪੀਨੇਸ ਕੰਟੀਨਿਊਜ਼’, ‘ਲਵ ਅਗੇਨ’ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਸਾਲ 2023 'ਚ ਹਾਲੀਵੁੱਡ ਵੈੱਬ ਸੀਰੀਜ਼ 'ਸੀਟਾਡੇਲ' 'ਚ ਵੀ ਨਜ਼ਰ ਆਈ ਸੀ, ਜਿਸ ਦੀ ਕਾਫ਼ੀ ਚਰਚਾ ਹੋਈ ਸੀ।

PunjabKesari

ਆਉਣ ਵਾਲੀਆਂ ਫ਼ਿਲਮਾਂ
ਇਸ ਤੋਂ ਇਲਾਵਾ ਉਹ ਇੱਕ ਹੋਰ ਹਾਲੀਵੁੱਡ ਫ਼ਿਲਮ 'ਦਿ ਬਲੱਫ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਦਾ ਨਿਰਦੇਸ਼ਨ ਫਰੈਂਕ ਈ ਫਲਾਵਰਸ ਕਰ ਰਹੇ ਹਨ। ਇਸ ਫ਼ਿਲਮ 'ਚ ਪ੍ਰਿਅੰਕਾ ਹਾਲੀਵੁੱਡ ਐਕਟਰ ਕਾਰਲ ਅਰਬਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News