ਖੁਸ਼ਖ਼ਬਰੀ : ਸਰੋਗੇਸੀ ਰਾਹੀਂ ਮਾਂ ਬਣੀ ਪ੍ਰਿਅੰਕਾ ਚੋਪੜਾ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

01/22/2022 12:57:43 AM

ਮੁੰਬਈ-ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਦੇ ਘਰ ਨੰਨ੍ਹੇ ਮਹਿਮਾਨ ਨੇ ਦਸਤਕ ਦਿੱਤੀ ਹੈ। ਇਹ ਬੱਚਾ ਸਰੋਗੇਸੀ ਰਾਹੀਂ ਪੈਦਾ ਹੋਇਆ ਹੈ। ਪ੍ਰਿਅੰਕਾ ਨੇ ਸੋਸ਼ਲ ਮੀਡੀਆ 'ਤੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਪ੍ਰਾਈਵੇਸੀ ਬਣਾਏ ਰੱਖਣ ਦੀ ਵੀ ਬੇਨਤੀ ਕੀਤੀ ਗਈ ਹੈ। ਅਭਿਨੇਤਰੀ ਨੇ ਲਿਖਿਆ, 'ਇਸ ਖਾਸ ਮੌਕੇ 'ਤੇ ਅਸੀਂ ਸਨਮਾਨ ਨਾਲ ਆਪਣੀ ਗੋਪਨੀਯਤਾ ਦੀ ਮੰਗ ਕਰਦੇ ਹਾਂ ਕਿਉਂਕਿ ਇਸ ਸਮੇਂ ਅਸੀਂ ਆਪਣਾ ਧਿਆਨ ਆਪਣੇ ਪਰਿਵਾਰ 'ਤੇ ਕੇਂਦਰਿਤ ਕਰਨਾ ਚਾਹੁੰਦੇ ਹਾਂ। ਤੁਹਾਡਾ ਸਾਰਿਆਂ ਦਾ ਧੰਨਵਾਦ।'

ਇਹ ਵੀ ਪੜ੍ਹੋ : ਹੁਣ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ : WHO

PunjabKesari

ਪ੍ਰਿਅੰਕਾ ਨੇ ਦਸੰਬਰ 2018 'ਚ ਹਾਲੀਵੁੱਡ ਗਾਇਕ ਅਤੇ ਅਦਾਕਾਰ ਨਿਕ ਜੋਨਸ ਨਾਲ ਵਿਆਹ ਕੀਤਾ ਸੀ। ਹਾਲ 'ਚ ਇਕ ਇੰਟਰਵਿਊ 'ਚ ਪ੍ਰਿਅੰਕਾ ਨੇ ਫੈਮਿਲੀ ਪਲਾਨਿੰਗ 'ਤੇ ਆਪਣੀ ਗੱਲ ਰੱਖੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬੱਚਾ ਉਨ੍ਹਾਂ ਦੇ ਅਤੇ ਨਿਕ ਲਈ ਭਵਿੱਖ 'ਚ ਜੀਵਨ ਦਾ ਅਹਿਮ ਹਿੱਸਾ ਹੋਵੇਗਾ। ਉਹ ਜਦ ਕਦੇ ਪਰਿਵਾਰ ਅਗੇ ਵਧਾਉਣ ਦੇ ਬਾਰੇ 'ਚ ਸੋਚਣਗੇ ਤਾਂ ਜ਼ਿੰਦਗੀ ਨੂੰ ਥੋੜੀ ਹੋਲੀ ਅਗੇ ਵਧਾਉਣ ਨਾਲ ਧਿਆਨ ਦੇਣਗੇ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ ਇਕ ਹੋਰ ਉਮੀਦਵਾਰ ਦਾ ਐਲਾਨ, ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਲੜਨਗੇ ਚੋਣ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News