... ਜਦੋਂ ਪ੍ਰਿਯੰਕਾ ਨੇ ਸਨੀ ਲਿਓਨ ਨਾਲ ਫੋਟੋ ਖਿਚਵਾਉਣ ਤੋਂ ਕੀਤਾ ਇਨਕਾਰ (ਤਸਵੀਰਾਂ)

Saturday, Dec 26, 2015 - 02:01 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪੋਰਨ ਸਟਾਰ ਤੋਂ ਬਾਲੀਵੁੱਡ ਅਦਾਕਾਰਾ ਬਣੀ ਸਨੀ ਲਿਓਨ ਬਾਰੇ ਕਾਫੀ ਅਜੀਬ ਟਿੱਪਣੀ ਕੀਤੀ ਹੈ, ਜਿਸ ਨੂੰ ਸੁਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਅਸਲ ''ਚ ਸਟਾਰ ਗਿਲਡ ਅਵਾਰਡਸ 2015 ਦੇ ਰੈੱਡ ਕਾਰਪੈੱਟ ''ਤੇ ਚੱਲ ਰਹੇ ਆਟੋ ਸੈਸ਼ਨ ''ਚ ਜਿਥੇ ਸੋਨਮ ਕਪੂਰ ਅਤੇ ਪ੍ਰਿਯੰਕਾ  ਚੋਪੜਾ ਇਕ-ਦੂਜੀ ਨਾਲ ਗੱਲਬਾਤ ਕਰਦੀਆਂ ਨਜ਼ਰ ਆਈਆਂ, ਉਥੇ ਪ੍ਰਿਯੰਕਾ ਚੋਪੜਾ ਨੇ ਫੋਟੋਗ੍ਰਾਫਰਾਂ ਨੂੰ ਕਿਹਾ, ''''ਇਸ ਨਾਲ (ਸਨੀ ਲਿਓਨ) ਫੋਟੋ ਨਾ ਲੈ ਯਾਰ।'''' ਹੁਣ ਪਿਗੀ ਨੇ ਇੰਝ ਕਿਉਂ ਕਿਹਾ, ਤੁਸੀਂ ਆਪ ਹੀ ਸਮਝ ਲਓ। 
ਅਸਲ ''ਚ ਹੋਇਆ ਕੁਝ ਇਸ ਤਰ੍ਹਾਂ ਕਿ ਪ੍ਰਿਯੰਕਾ ਤੋਂ ਬਾਅਦ ਸਨੀ ਨੇ ਰੈੱਡ ਕਾਰਪੈੱਟ ''ਤੇ ਐਂਟਰੀ ਕੀਤੀ, ਜਿਸ ਤੋਂ ਬਾਅਦ ਫੋਟੋਗ੍ਰਾਫਰਾਂ ਨੇ ਦੋਹਾਂ ਨੂੰ ਇਕੱਠਿਆਂ ਪੋਜ਼ ਦੇਣ ਲਈ ਕਿਹਾ। ਹਾਲਾਂਕਿ ਇੰਝ ਕਹਿਣ ਤੋਂ ਤੁਰੰਤ ਬਾਅਦ ਪ੍ਰਿਯੰਕਾ ਹੱਸ ਪਈ ਅਤੇ ਸਨੀ ਨਾਲ ਪੋਜ਼ ਦਿੰਦੀ ਨਜ਼ਰ ਆਈ।


Related News