ਸੱਤ ਸਮੁੰਦਰ ਪਾਰ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਲਕਸ਼ਮੀ ਪੂਜਾ, ਇੰਝ ਮਨਾਈ ਦੀਵਾਲੀ

Friday, Nov 05, 2021 - 10:39 AM (IST)

ਸੱਤ ਸਮੁੰਦਰ ਪਾਰ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਲਕਸ਼ਮੀ ਪੂਜਾ, ਇੰਝ ਮਨਾਈ ਦੀਵਾਲੀ

ਨਵੀਂ ਦਿੱਲੀ (ਬਿਊਰੋ) : ਦੀਵਾਲੀ ਦਾ ਤਿਉਹਾਰ ਬੀਤੇ ਦਿਨ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਖਾਸ ਮੌਕੇ 'ਤੇ ਸਾਰਿਆਂ ਨੇ ਇਕ-ਦੂਜੇ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਦੀਵਾਲੀ ਦੇ ਮੌਕੇ ਫ਼ਿਲਮੀ ਸਿਤਾਰਿਆਂ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਦੀਵਾਲੀ ਦੀਆਂ ਝਲਕੀਆਂ ਦਿਖਾਈਆਂ।

PunjabKesari

ਇਸ ਦੇ ਨਾਲ ਹੀ ਬਾਲੀਵੁੱਡ ਦੀ ਦੇਸੀ ਗਰਲ ਅਖਵਾਉਣ ਵਾਲੀ ਪ੍ਰਿਯੰਕਾ ਚੋਪੜਾ ਨੇ ਵੀ ਪਤੀ ਨਿਕ ਜੋਨਸ ਨਾਲ ਸੱਤ ਸਮੁੰਦਰ ਪਾਰ ਮਾਤਾ ਲਕਸ਼ਮੀ ਜੀ ਦੀ ਪੂਜਾ ਕੀਤੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਭਾਵੇਂ ਪ੍ਰਿਅੰਕਾ ਚੋਪੜਾ ਸੱਤ ਸਮੁੰਦਰ ਪਾਰ ਰਹਿੰਦੀ ਹੈ ਪਰ ਉਹ ਹਰ ਭਾਰਤੀ ਤਿਉਹਾਰ ਮੌਕੇ ਦੱਸਦੀ ਹੈ ਕਿ ਉਹ ਸਿਰਫ਼ ਨਾਂ ਦੀ ਦੇਸੀ ਕੁੜੀ ਨਹੀਂ ਹੈ ਸਗੋਂ ਉਹ ਦਿਲੋਂ ਵੀ ਦੇਸੀ ਕੁੜੀ ਹੈ। ਇਸੇ ਲਈ ਇਹ ਅਦਾਕਾਰਾ ਸੱਤ ਸਮੁੰਦਰ ਪਾਰ ਬੈਠ ਕੇ ਵੀ ਸਾਰੇ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਉਂਦੀ ਹੈ। ਹੁਣ ਪ੍ਰਿਅੰਕਾ ਚੋਪੜਾ ਨੇ ਵੀ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।

PunjabKesari

ਪ੍ਰਿਯੰਕਾ ਚੋਪੜਾ ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਪਤੀ ਨਿਕ ਜੋਨਸ ਨਾਲ ਘਰ 'ਚ ਮਾਂ ਲਕਸ਼ਮੀ ਜੀ ਪੂਜਾ ਦਾ ਆਯੋਜਨ ਕੀਤਾ। ਇਨ੍ਹਾਂ ਤਸਵੀਰਾਂ 'ਚ ਪ੍ਰਿਯੰਕਾ ਚੋਪੜਾ ਪਤੀ ਨਿਕ ਜੋਨਸ ਨਾਲ ਬੈਠੀ ਪੂਜਾ ਕਰ ਰਹੀ ਹੈ। ਇਸ ਦੇ ਨਾਲ ਹੀ ਪਰਿਵਾਰ ਦੇ ਕੁਝ ਮੈਂਬਰ ਅਤੇ ਦੋਸਤ ਵੀ ਮੌਜੂਦ ਹਨ।

PunjabKesari

ਪ੍ਰਿਯੰਕਾ ਚੋਪੜਾ ਨੇ ਲਕਸ਼ਮੀ ਪੂਜਾ ਮੌਕੇ ਪੀਲੇ ਰੰਗ ਦੀ ਸਾੜ੍ਹੀ ਪਾਈ ਸੀ। ਉੱਥੇ ਹੀ ਪਤੀ ਨਿਕ ਜੋਨਸ ਵੀ ਕੁੜਤਾ-ਪਜਾਮਾ ਪਾ ਕੇ ਨਜ਼ਰ ਆਏ। ਇਸ ਮੌਕੇ ਪ੍ਰਿਯੰਕਾ ਪੂਰੀ ਤਰ੍ਹਾਂ ਨਾਲ ਭਾਰਤੀ ਅੰਦਾਜ਼ 'ਚ ਸਿਰ 'ਤੇ ਹੱਥ ਰੱਖ ਕੇ ਨਜ਼ਰ ਆਈ। ਨਿਕ ਜੋਨਸ ਵੀ ਪ੍ਰਿਯੰਕਾ ਨਾਲ ਪੂਜਾ ਕਰ ਰਹੇ ਹਨ।

PunjabKesari

ਪ੍ਰਿਯੰਕਾ ਅਤੇ ਨਿਕ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਯੂਜ਼ਰਜ਼ ਕਾਫ਼ੀ ਪਸੰਦ ਕਰ ਰਹੇ ਹਨ। ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਕੇ ਪ੍ਰਸ਼ੰਸਕ ਨੇ ਪ੍ਰਿਯੰਕਾ ਅਤੇ ਨਿਕ ਜੋਨਸ ਨੂੰ ਦੀਵਾਲੀ ਦੀਆਂ ਮੁਬਾਰਕਾਂ ਵੀ ਦਿੱਤੀਆਂ।

PunjabKesari


author

sunita

Content Editor

Related News