ਫ਼ਿਲਮ ਦੀ ਸ਼ੂਟਿੰਗ ਦੌਰਾਨ ਪ੍ਰਿਯੰਕਾ ਚੋਪੜਾ ਦੇ ਹੋਏ ਜ਼ਖਮ, ਦੇਸੀ ਇਲਾਜ ਨਾਲ ਕਰ ਰਹੀ ਹੈ ਠੀਕ

06/27/2024 3:08:22 PM

ਮੁੰਬਈ- ਪ੍ਰਿਯੰਕਾ ਚੋਪੜਾ ਪਿਛਲੇ ਕੁਝ ਹਫਤਿਆਂ ਤੋਂ ਆਪਣੀ ਆਉਣ ਵਾਲੀ ਫ਼ਿਲਮ 'ਦਿ ਬਲੱਫ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਸਟ੍ਰੇਲੀਆ 'ਚ ਹੈ, ਜਿੱਥੇ ਉਨ੍ਹਾਂ ਦੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਵੀ ਉਨ੍ਹਾਂ ਨਾਲ ਮੌਜੂਦ ਹਨ। ਅਜਿਹੇ 'ਚ ਅਦਾਕਾਰਾ ਸ਼ੂਟਿੰਗ ਤੋਂ ਬਾਅਦ ਪਰਿਵਾਰਕ ਸਮਾਂ ਵੀ ਬਤੀਤ ਕਰ ਰਹੀ ਹੈ। ਅਦਾਕਾਰਾ ਅਕਸਰ 'ਦਿ ਬਲੱਫ' ਦੇ ਸੈੱਟ ਤੋਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਦਾਕਾਰਾ ਇਸ ਫ਼ਿਲਮ 'ਚ ਐਕਸ਼ਨ ਅਵਤਾਰ 'ਚ ਨਜ਼ਰ ਆਉਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ- ਕੰਨੜ ਅਦਾਕਾਰ ਦਰਸ਼ਨ ਦੀ ਪਤਨੀ ਨੇ ਪ੍ਰਸ਼ੰਸਕਾਂ ਨੂੰ ਸ਼ਾਂਤ ਰਹਿਣ ਦੀ ਕੀਤੀ ਅਪੀਲ

ਦੇਸੀ ਗਰਲ ਦੀਆਂ ਵੀਡੀਓਜ਼ ਅਤੇ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਫ਼ਿਲਮ 'ਚ ਆਪਣਾ 100 ਫੀਸਦੀ ਯੋਗਦਾਨ ਦੇ ਰਹੀ ਹੈ। ਹਾਲ ਹੀ 'ਚ 'ਦਿ ਬਲਫ' ਦੀ ਸ਼ੂਟਿੰਗ ਦੌਰਾਨ ਪ੍ਰਿਯੰਕਾ ਦੀ ਗਰਦਨ 'ਤੇ ਡੂੰਘਾ ਜ਼ਖਮ ਹੋ ਗਿਆ ਸੀ ਅਤੇ ਹੁਣ ਉਸ ਦਾ ਵੀਡੀਓ ਫਿਰ ਸੁਰਖੀਆਂ 'ਚ ਹੈ, ਜਿਸ 'ਚ ਉਸ ਦੀਆਂ ਪੈਰਾਂ ਦੀ ਹਾਲਤ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਜਦੋਂ ਵਿਦੇਸ਼ੀ ਧਰਤੀ 'ਤੇ 'ਦੇਸੀ ਗਰਲ' ਨੂੰ ਕੁਝ ਨਹੀਂ ਸੁੱਝਿਆ, ਤਾਂ ਅਦਾਕਾਰਾ ਨੇ ਇੱਕ ਘਰੇਲੂ ਨੁਸਖਾ ਅਪਣਾਇਆ।

ਇਹ ਖ਼ਬਰ ਵੀ ਪੜ੍ਹੋ- 'KBC 16' ਨਾਲ ਵਾਪਸੀ ਕਰ ਰਹੇ ਹਨ ਅਮਿਤਾਭ ਬੱਚਨ, ਕਿਹਾ- 'ਜ਼ਿੰਦਗੀ ਹੈ, ਹਰ ਮੋੜ 'ਤੇ ਸਵਾਲ ਪੁੱਛੇਗੀ

ਵੀਡੀਓ 'ਚ ਪ੍ਰਿਯੰਕਾ ਚੋਪੜਾ ਦੇ ਖੂਨ ਨਾਲ ਭਰੇ ਕੱਪੜੇ ਨਜ਼ਰ ਆ ਰਹੇ ਹਨ, ਉਸ ਦੇ ਚਿਹਰੇ 'ਤੇ ਖੂਨ ਦੇ ਛਿੱਟੇ ਹਨ ਅਤੇ ਉਸ ਦੇ ਪੈਰ ਬੁਰੀ ਤਰ੍ਹਾਂ ਜ਼ਖਮੀ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਾ 'ਚ ਹਨ। ਵੀਡੀਓ 'ਚ ਪ੍ਰਿਯੰਕਾ ਕੈਮਰੇ ਦੇ ਸਾਹਮਣੇ ਆਉਂਦੀ ਹੈ ਅਤੇ ਆਪਣੀਆਂ ਪੈਰਾਂ ਦੇ ਜ਼ਖਮ ਦਿਖਾਉਂਦੀ ਹੈ। ਇਸ ਤੋਂ ਪਹਿਲਾਂ ਵੀ 'ਦਿ ਬਲੱਫ' ਦੀ ਸ਼ੂਟਿੰਗ ਦੌਰਾਨ ਅਦਾਕਾਰਾ ਦੀ ਗਰਦਨ ਅਤੇ ਚਿਹਰੇ 'ਤੇ ਸੱਟਾਂ ਲੱਗੀਆਂ ਸਨ, ਜਿਸ ਦੀ ਇਕ ਝਲਕ ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।


Priyanka

Content Editor

Related News