ਪਤੀ ਅਤੇ ਦੋਸਤਾਂ ਨਾਲ ਬੀਚ ’ਤੇ ਪ੍ਰਿਅੰਕਾ ਚੋਪੜਾ ਦੀ ਮਸਤੀ, ਯੈਲੋ ਨੈੱਟ ਡਰੈੱਸ ’ਚ ਅਦਾਕਾਰਾ ਆਈ ਨਜ਼ਰ

Thursday, Jul 21, 2022 - 03:54 PM (IST)

ਪਤੀ ਅਤੇ ਦੋਸਤਾਂ ਨਾਲ ਬੀਚ ’ਤੇ ਪ੍ਰਿਅੰਕਾ ਚੋਪੜਾ ਦੀ ਮਸਤੀ, ਯੈਲੋ ਨੈੱਟ ਡਰੈੱਸ ’ਚ ਅਦਾਕਾਰਾ ਆਈ ਨਜ਼ਰ

ਬਾਲੀਵੁੱਡ ਡੈਸਕ:  ਅਦਾਕਾਰਾ ਪ੍ਰਿਅੰਕਾ ਚੋਪੜਾ ਇੰਡਸਟਰੀ ਦੀ ਇਹ ਮਸ਼ਹੂਰ ਅਦਾਕਾਰਾ ਹੈ ਜਿਸ ਨੇ ਸਿਰਫ਼ ਬਾਲੀਵੁੱਡ ਹੀ ਨਹੀਂ ਸਗੋਂ ਹਾਲੀਵੁੱਡ ’ਚ ਵੀ ਆਪਣੀ ਪਹਿਚਾਣ ਬਣਾਈ ਹੈ। ਅਦਾਕਾਰਾ ਆਪਣੇ ਅੰਦਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ ਅਤੇ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈਂਦੀ ਹੈ।

PunjabKesari

ਹਾਲ ਹੀ ’ਚ ਨਿਕ ਜੋਨਸ ਅਤੇ ਪ੍ਰਿਅੰਕਾ ਨੂੰ ਬੀਚ ’ਤੇ ਮਸਤੀ ਕਰਦੇ ਦੇਖਿਆ ਗਿਆ ਹੈ। ਦੋਵੇਂ ਤਸਵੀਰਾਂ ’ਚ ਆਪਣੇ ਦੋਸਤਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ ਜਿਸ ਦੀਆਂ ਤਸਵੀਰਾਂ ਇੰਟਕਨੈੱਟ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਸਵੀਮਿੰਗ ਪਹਿਰਾਵੇ ’ਚ ਨਜ਼ਰ ਆਏ ਜੇਹ, ਮਾਂ ਕਰੀਨਾ ਨੇ ਕਲਿੱਕ ਕੀਤੀ ਪੁੱਤਰ ਦੀ ਖ਼ੂਬਸੂਰਤ ਤਸਵੀਰ

ਸਾਹਮਣੇ  ਆਈ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਪ੍ਰਿਅੰਕਾ ਬੀਚ ਦੇ ਕੰਡੇ ਯੈਲੋ ਡਰੈੱਸ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਇਸ ਡਰੈੱਸ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ।

PunjabKesari

ਅਦਾਕਾਰਾ ਨੇ ਇਸ ਨਾਲ ਟਰਾਂਸਪੇਰੈਂਟ ਸ਼ੇਡ ਲਗਾਏ ਹਨ ਅਤੇ ਵਾਲਾਂ ’ਤੇ ਡਰੈੱਸ ਨਾਲ ਮੈਚਿੰਗ ਰੁਮਾਲ ਬਣਿਆ ਹੈ। ਪ੍ਰਿਅੰਕਾ ਦੀ ਇਹ ਲੁੱਕ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਬੀਚ 'ਤੇ ਅਦਾਕਾਰਾ ਮਸਤੀ ਕਰਦੀ ਨਜ਼ਰ ਆ ਰਹੀ ਹੈ, ਕਦੇ ਪ੍ਰਿਅੰਕਾ ਪਤੀ ਨਿਕ ਜੋਨਸ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਤਾਂ ਕਦੇ ਦੋਸਤਾਂ ਨਾਲ ਆਨੰਦ ਲੈ ਰਹੀ ਹੈ।

PunjabKesari

ਇਹ ਵੀ ਪੜ੍ਹੋ : ‘ਐਮਰਜੈਂਸੀ’ ਦੇ ਸੈੱਟ ਤੇ ਅਨੁਪਮ ਖ਼ੇਰ ਨੇ ਕੰਗਨਾ ਰਣੌਤ ਨੂੰ ਦਿੱਤੀ ਦਾਵਤ, ਅਦਾਕਾਰਾ ਨੇ ਖੁਸ਼ ਹੋ ਕੇ ਕਿਹਾ- ਵਾਹ!

ਦੱਸ ਦੇਈਏ ਕਿ ਪ੍ਰਿਅੰਕਾ ਅਤੇ ਨਿਕ ਨੇ ਸਾਲ 2018 ’ਚ ਵਿਆਹ ਕਰਵਾਇਆ ਸੀ। ਵਿਆਹ ਦੇ ਦੋ ਸਾਲਾਂ ਬਾਅਦ ਜੋੜੇ ਨੇ ਸਰੋਗੇਸੀ ਰਾਹੀਂ ਆਪਣੀ ਜ਼ਿੰਦਗੀ ’ਚ ਇਕ ਧੀ ਦਾ ਸੁਆਗਤ ਕੀਤਾ, ਜਿਸਦਾ ਨਾਂ ਉਨ੍ਹਾਂ ਨੇ ਮਾਲਤੀ ਮੈਰੀ ਚੋਪੜਾ ਜੋਨਸ ਰੱਖਿਆ। 

PunjabKesari

ਪ੍ਰਿਅੰਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਅਦਾਕਾਰਾ ਹਾਲੀਵੁੱਡ ਫ਼ਿਲਮ ‘ਐਂਡਿੰਗ ਥਿੰਗਜ਼’, ‘ਇਟਸ ਆਲ ਕਮਿੰਗ ਬੈਕ ਟੂ ਮੀ’। ਇਸ ਤੋਂ ਇਲਾਵਾ ਅਦਾਕਾਰਾ ਕੋਲ ਫ਼ਰਹਾਨ ਅਖ਼ਤਰ ਦੀ ਬਾਲੀਵੁੱਡ ਫ਼ਿਲਮ ‘ਜੀ ਲੇ ਜ਼ਾਰਾ’ ਵੀ ਹੈ।


author

Shivani Bassan

Content Editor

Related News