ਮੀਰਾ ਚੋਪੜਾ ਦਾ ਖ਼ੁਲਾਸਾ,  ਕਿਹਾ ''ਭੈਣ ਪ੍ਰਿਅੰਕਾ ਚੋਪੜਾ ਕਾਰਨ ਨਹੀਂ ਮਿਲਿਆ ਕੋਈ ਕੰਮ''

Wednesday, Apr 28, 2021 - 03:08 PM (IST)

ਮੀਰਾ ਚੋਪੜਾ ਦਾ ਖ਼ੁਲਾਸਾ,  ਕਿਹਾ ''ਭੈਣ ਪ੍ਰਿਅੰਕਾ ਚੋਪੜਾ ਕਾਰਨ ਨਹੀਂ ਮਿਲਿਆ ਕੋਈ ਕੰਮ''

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਸੁਪਰਸਟਾਰ ਪ੍ਰਿਅੰਕਾ ਚੋਪੜਾ ਦੀ ਕਜ਼ਨ ਮੀਰਾ ਚੋਪੜਾ ਇਨ੍ਹੀਂ ਦਿਨੀਂ ਕਾਫ਼ੀ ਚਰਚਾ 'ਚ ਹੈ। ਸਾਲ 2014 'ਚ ਫ਼ਿਲਮ 'gang of ghosts' ਨਾਲ ਬਾਲੀਵੁੱਡ ਡੈਬਿਊ ਕਰਨ ਵਾਲੀ ਮੀਰਾ ਚੋਪੜਾ ਹਿੰਦੀ ਸਿਨੇਮਾ ਤੋਂ ਇਲਾਵਾ ਤਾਮਿਲ ਤੇ ਤੇਲਗੂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਹਾਲ ਹੀ 'ਚ ਮੀਰਾ ਦੀ ਫ਼ਿਲਮ 'The Tattoo Murders' ਓਟੀਟੀ ਪਲੇਟਫਾਰਮ ਡਿਜਨੀ ਪਲੱਸ ਹੌਟਸਟਾਰ (Platform disney plus hotstar) 'ਤੇ ਰਿਲੀਜ਼ ਹੋਈ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।

 
 
 
 
 
 
 
 
 
 
 
 
 
 
 
 

A post shared by Meera Chopra (@meerachopra)

ਇਸ ਵੈੱਬ ਸ਼ੋਅ 'ਚ ਮੀਰਾ ਇਕ ਪੁਲਸ ਵਾਲੀ ਦੇ ਕਿਰਦਾਰ 'ਚ ਨਜ਼ਰ ਆਈ ਹੈ। ਇਸ ਦੇ ਬਾਵਜੂਦ ਮੀਰਾ ਚੋਪੜਾ ਦਾ ਹਿੰਦੀ ਸਿਨੇਮਾ 'ਚ ਫ਼ਿਲਮੀ ਕਰੀਅਰ ਬਹੁਤ ਚੰਗਾ ਨਹੀਂ ਰਿਹਾ ਹੈ। ਇਸ ਸਭ ਦੇ ਪਿੱਛੇ ਮੀਰਾ ਦਾ ਕਹਿਣਾ ਕਿ ਉਨ੍ਹਾਂ ਨੂੰ ਅੱਜ ਤਕ ਕੋਈ ਵੀ ਫ਼ਿਲਮ ਜਾਂ ਕੰਮ ਉਨ੍ਹਾਂ ਦੀ ਭੈਣ ਪ੍ਰਿਅੰਕਾ ਚੋਪੜਾ ਕਾਰਨ ਨਹੀਂ ਮਿਲਿਆ ਹੈ।

 
 
 
 
 
 
 
 
 
 
 
 
 
 
 
 

A post shared by Meera Chopra (@meerachopra)

ਅਦਾਕਾਰਾ ਮੀਰਾ ਚੋਪੜਾ ਨੇ ਹਾਲ ਹੀ 'ਚ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਆਪਣੀ Struggle Life ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਦਾ ਖ਼ੁਲਾਸਾ ਕੀਤਾ। ਮੀਰਾ ਨੇ ਦੱਸਿਆ, 'ਮੈਂ ਜਦੋਂ ਫ਼ਿਲਮ ਇੰਡਸਟਰੀ 'ਚ ਕਦਮ ਰੱਖਿਆ ਤਾਂ ਹਰ ਪਾਸੇ ਬਸ ਇਕ ਹੀ ਚਰਚਾ ਸੀ ਕਿ ਮੈਂ ਪ੍ਰਿਅੰਕਾ ਚੋਪੜਾ ਦੀ ਭੈਣ ਹਾਂ। ਜੇ ਮੈਂ ਇਮਾਨਦਾਰੀ ਨਾਲ ਬੋਲਾ ਤਾਂ ਮੈਨੂੰ ਕਦੇ ਤੁਲਨਾ ਦਾ ਸਾਹਮਣਾ ਨਹੀਂ ਕਰਨਾ ਪਾਇਆ। ਜੇ ਮੈਨੂੰ ਕਦੇ ਕਿਸੇ ਪ੍ਰੋਡਿਊਸਰ ਦੀ ਜ਼ਰੂਰਤ ਵੀ ਹੋਈ ਤਾਂ ਉਨ੍ਹਾਂ ਲੋਕਾਂ ਨੇ ਮੈਨੂੰ ਕਾਸਟ ਨਹੀਂ ਕੀਤਾ ਕਿਉਂਕਿ ਮੈਂ ਪ੍ਰਿਅੰਕਾ ਚੋਪੜਾ ਦੀ ਭੈਣ ਹਾਂ। ਸੱਚ ਇਹੀ ਹੈ ਕਿ ਪ੍ਰਿਅੰਕਾ ਨਾਲ ਰਿਸ਼ਤਾ ਹੋਣਾ, ਮੇਰੇ ਕਰੀਅਰ 'ਚ ਕਿਸੇ ਵੀ ਰੂਪ 'ਚ ਮਦਦਗਾਰ ਸਾਬਿਤ ਨਹੀਂ ਹੋਇਆ। ਹਾਂ, ਜੇ ਕੁਝ ਫਾਇਦਾ ਮਿਲਿਆ ਤਾਂ ਉਹ ਇਹ ਕਿ ਮੈਨੂੰ ਬਸ ਲੋਕਾਂ ਨੇ ਗੰਭੀਰਤਾ ਨਾਲ ਲਿਆ।'

 
 
 
 
 
 
 
 
 
 
 
 
 
 
 
 

A post shared by Meera Chopra (@meerachopra)

ਮੀਰਾ ਚੋਪੜਾ ਨੇ ਇਸ ਇੰਟਰਵਿਊ 'ਚ ਅੱਗੇ ਕਿਹਾ, 'ਬਾਲੀਵੁੱਡ ਨੇ ਮੈਨੂੰ ਕਦੇ Granted ਨਹੀਂ ਲਿਆ। ਅਜਿਹਾ ਇਸ ਲਈ ਸੀ ਕਿ ਉਨ੍ਹਾਂ ਨੂੰ ਪਤਾ ਸੀ ਕਿ ਮੈਂ ਤਾਮਿਲ ਫ਼ਿਲਮਾਂ 'ਚ ਕੰਮ ਕਰਕੇ ਆਈ ਹਾਂ। ਮੈਨੂੰ ਜੋ ਕੰਮ ਮਿਲਿਆ ਉਹ ਪ੍ਰਿਅੰਕਾ ਕਾਰਨ ਨਹੀਂ ਮੇਰੀ ਮਿਹਨਤ ਕਾਰਨ ਮਿਲਿਆ। ਲੋਕਾਂ ਨੂੰ ਇਹ ਵੀ ਪਤਾ ਸੀ ਕਿ ਮੈਂ ਫ਼ਿਲਮੀ ਪਰਿਵਾਰ ਤੋਂ ਹਾਂ। ਮੈਨੂੰ ਪ੍ਰਿਅੰਕਾ ਦੀ ਭੈਣ ਦਾ ਬੱਸ ਇਹੀ ਫਾਇਦਾ ਹੋਇਆ। ਬਾਕੀ ਮੈਨੂੰ ਵੀ ਕਰੀਅਰ 'ਚ ਕਾਫ਼ੀ ਸੰਘਰਸ਼ ਕਰਨਾ ਪਿਆ ਹੈ।'


author

sunita

Content Editor

Related News