ਵਿੰਕ ਗਰਲ ਪ੍ਰਿਆ ਪ੍ਰਕਾਸ਼ ਵਰਿਅਰ ਹੋਈ ਟਾਪਲੈੱਸ, ਤਸਵੀਰਾਂ ਨੇ ਇੰਟਰਨੈੱਟ ''ਤੇ ਵਧਾਇਆ ਪਾਰਾ

Wednesday, Jun 02, 2021 - 11:44 AM (IST)

ਵਿੰਕ ਗਰਲ ਪ੍ਰਿਆ ਪ੍ਰਕਾਸ਼ ਵਰਿਅਰ ਹੋਈ ਟਾਪਲੈੱਸ, ਤਸਵੀਰਾਂ ਨੇ ਇੰਟਰਨੈੱਟ ''ਤੇ ਵਧਾਇਆ ਪਾਰਾ

ਨਵੀਂ ਦਿੱਲੀ : ਇੱਕ ਸਮੇਂ ਕਲਾਸ ਵਿਚ ਅੱਖ ਮਾਰਨ ਕਾਰਨ ਵਾਇਰਲ ਹੋਈ ਵਿੰਕ ਗਰਲ ਪ੍ਰਿਆ ਪ੍ਰਕਾਸ਼ ਵਰਿਅਰ (Priya Prakash Varrier) ਮੁੜ ਸੁਰਖੀਆਂ ਵਿਚ ਆ ਗਈ ਹੈ। ਇਸ ਵਾਰ ਉਸ ਦੀ ਪਹਿਲੀ ਵਾਰ ਟਾਪਲੈੱਸ ਤਸਵੀਰਾਂ ਨੇ ਇੰਟਰਨੈੱਟ 'ਤੇ ਰਾਤੋਂ-ਰਾਤ ਤਰਥਲੀ ਮਚਾ ਦਿੱਤੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਪ੍ਰਿਆ ਪ੍ਰਕਾਸ਼ ਵਰਿਅਰ ਟਾਪਲੈੱਸ ਨਜ਼ਰ ਆ ਰਹੀ ਹੈ। ਉਸ ਦੀਆਂ ਇਨ੍ਹਾਂ ਬੋਲਡ ਤਸਵੀਰਾਂ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਕੁਝ ਘੰਟਿਆਂ' ਚ 2 ਲੱਖ ਤੋਂ ਜ਼ਿਆਦਾ ਕੁਮੈਂਟ ਆ ਚੁੱਕੇ ਹਨ। ਪ੍ਰਿਆ ਪ੍ਰਕਾਸ਼ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਛਾਪ ਛੱਡ ਰਿਹਾ ਹੈ। ਪ੍ਰਿਆ ਪ੍ਰਕਾਸ਼ ਵਰਿਅਰ ਨੇ ਕੈਪਸ਼ਨ ਵਿਚ ਲਿਖਿਆ ਹੈ ' ਉਸ ਨੇ ਖ਼ੁਦ ਇਹ ਤਸਵੀਰਾਂ ਖਿੱਚੀਆਂ ਹਨ।'PunjabKesari


ਉਸ ਦੀਆਂ ਇਹ ਤਸਵੀਰਾਂ ਦੇਖ ਕੇ ਇਕ ਯੂਜ਼ਰ ਨੇ ਟਿੱਪਣੀ ਬਾਕਸ ਵਿਚ ਲਿਖਿਆ, 'ਤੁਹਾਡੀਆਂ ਇਹ ਹਰਕਤਾਂ ਮਾਰ ਦੇਣਗੀਆਂ।' ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, 'ਕੋਈ ਤਾਂ ਬਚਾ ਲਓ।' ਇਕ ਦੂਜੇ ਯੂਜ਼ਰ ਨੇ ਲਿਖਿਆ, 'ਤੁਸੀਂ ਸ਼ਾਨਦਾਰ ਲੱਗ ਰਹੇ ਹੋ।'

PunjabKesari

ਦੱਸ ਦਈਏ ਕਿ ਪ੍ਰਿਆ ਪ੍ਰਕਾਸ਼ ਦੀਆਂ ਇਹ ਤਸਵੀਰਾਂ ਹੁਣ ਤੱਕ ਦੀਆਂ ਸਭ ਤੋਂ ਸਨਸਨੀਖੇਜ਼ ਤਸਵੀਰਾਂ ਦੱਸੀਆਂ ਜਾ ਰਹੀਆਂ ਹਨ। ਉਸ ਦੇ ਚਿਹਰੇ 'ਤੇ ਖਿੰਡੇ ਹੋਏ ਵਾਲ ਉਸ ਦੀ ਦਿੱਖ ਨੂੰ ਹੋਰ ਵੀ ਕਾਤਿਲ ਬਣਾ ਰਹੇ ਹਨ।  ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਪ੍ਰਿਆ ਪ੍ਰਕਾਸ਼ ਆਪਣੀ ਆਉਣ ਵਾਲੀ ਫ਼ਿਲਮ 'ਕਰੈਕ' ਨੂੰ ਲੈ ਕੇ ਚਰਚਾ 'ਚ ਹੈ। ਇਸ ਫ਼ਿਲਮ ਵਿਚ ਉਹ ਅਦਾਕਾਰ ਨਿਤਿਨ ਨਾਲ ਕੰਮ ਕਰਦੀ ਨਜ਼ਰ ਆਵੇਗੀ।

PunjabKesari

ਜ਼ਿਕਰਯੋਗ ਹੈ ਕਿ ਪ੍ਰਿਆ ਪ੍ਰਕਾਸ਼ ਇਸ ਫ਼ਿਲਮ ਦੇ ਜ਼ਰੀਏ ਤੇਲਗੂ ਫ਼ਿਲਮ ਜਗਤ ਵਿਚ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ ਵਿਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਪ੍ਰਿਆ ਦੌੜਦੀ ਹੋਈ ਨਿਤਿਨ ਦੀ ਪਿੱਠ 'ਤੇ ਚੜ੍ਹ ਜਾਂਦੀ ਹੈ ਅਤੇ ਫਿਰ ਉਸ ਨਾਲ ਇੱਕ ਹਾਦਸਾ ਵਾਪਰ ਜਾਂਦਾ ਹੈ। ਦਰਅਸਲ ਪ੍ਰਿਆ ਆਪਣਾ ਸੰਤੁਲਨ ਗੁਆਉਣ ਤੋਂ ਬਾਅਦ ਇਸ ਵੀਡੀਓ ਵਿਚ ਡਿੱਗਦੀ ਨਜ਼ਰ ਆਈ ਸੀ।

PunjabKesari

ਦੱਸਣਯੋਗ ਹੈ ਕਿ ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰਿਆ ਦਾ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ, ਜਿਸ ਉਹ ਕਲਾਸ ਵਿਚ ਬੈਠੀ ਦੂਜੇ ਸਕੂਲੀ ਵਿਦਿਆਰਥੀ ਨਾਲ ਅੱਖਾਂ ਰਾਹੀਂ ਇੱਕ-ਦੂਜੇ ਨਾਲ ਦਿਲ ਦੀਆਂ ਗੱਲਾਂ ਕਰ ਰਹੇ ਹਨ।  ਇਸ ਵੀਡੀਓ ਕਰਕੇ ਉਹ ਰਾਤੋ-ਰਾਤ ਮਸ਼ਹੂਰ ਹੋ ਗਈ ਸੀ।

PunjabKesari

ਪ੍ਰਿਆ ਪ੍ਰਕਾਸ਼ ਇੰਸਟਾਗ੍ਰਾਮ 'ਤੇ ਇੱਕ ਪ੍ਰਮੋਸ਼ਨਲ ਪੋਸਟ ਦਾ ਅੱਠ ਲੱਖ ਰੁਪਏ ਲੈਂਦੀ ਹੈ। ਉਸ ਦੀ ਇੰਸਟਾਗ੍ਰਾਮ 'ਤੇ ਫੈਨ ਫਾਲੋਇੰਗ ਕਿਸੇ ਬਾਲੀਵੁੱਡ ਅਦਾਕਾਰਾ ਨਾਲੋਂ ਘੱਟ ਨਹੀਂ ਹੈ। ਉਸ ਨੂੰ ਕਰੀਬ 70 ਲੱਖ ਲੋਕਾਂ ਨੇ ਫਾਲੋ ਕੀਤਾ ਹੋਇਆ ਹੈ। ਉਹ ਆਪਣੇ ਇੰਸਟਾ ਅਕਾਉਂਟ 'ਤੇ ਸਰਗਰਮ ਰਹਿੰਦੀ ਹੈ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਪਰ ਇਸ ਵਾਰ ਉਸ ਦੀ ਨਵੀਆਂ ਤਸਵੀਰਾਂ ਨੇ ਇੰਟਰਨੈੱਟ 'ਤੇ ਪਾਰਾ ਵਧਾ ਦਿੱਤਾ ਹੈ।

PunjabKesari
PunjabKesari

PunjabKesari


author

sunita

Content Editor

Related News