ਪ੍ਰਾਈਮ ਵੀਡੀਓ ਨੇ ਪੀਰੀਅਡ ਡਰਾਮਾ ਸੀਰੀਜ਼ ‘ਦਿ ਰੈਵੋਲਿਊਸ਼ਨਰੀਜ਼’ ਦੀ ਪਹਿਲ ਝਲਕ ਪੇਸ਼ ਕੀਤੀ
Tuesday, Jul 15, 2025 - 01:37 PM (IST)

ਮੁੰਬਈ- ਵਰਤਮਾਨ ਵਿਚ ਨਿਰਮਾਣ ਅਧੀਨ ‘ਦਿ ਰੈਵੋਲਿਊਸ਼ਨਰੀਜ਼’ ਵਿਚ ਭੁਵਨ ਬਾਮ, ਰੋਹਿਤ ਸਰਾਫ, ਪ੍ਰਤਿਭਾ ਰਾਂਟਾ, ਗੁਰਫਤਿਹ ਪੀਰਜਾਦਾ ਅਤੇ ਜੇਸਨ ਸ਼ਾਹ ਪ੍ਰਮੁੱਖ ਭੂਮਿਕਾਵਾਂ ਵਿਚ ਹਨ। ਸਟ੍ਰੀਮਿੰਗ ਲਈ ਨਿਰਮਿਤ ਇਸ ਸੀਰੀਜ਼ ਦਾ ਨਿਰਦੇਸ਼ਨ ਨਿਖਿਲ ਅਡਵਾਨੀ ਅਤੇ ਨਿਰਮਾਣ ਮੋਨੀਸ਼ਾ ਅਡਵਾਨੀ ਅਤੇ ਮਧੂ ਭੋਜਵਾਨੀ ਦੁਆਰਾ ਐਮੇ ਐਂਟਰਟੇਨਮੈਂਟ ਦੇ ਬੈਨਰ ਹੇਠ ਕੀਤਾ ਗਿਆ ਹੈ।
ਇਹ ਸੀਰੀਜ਼ ਸੰਜੀਵ ਸਾਨੀਆਲ ਦੁਆਰਾ ਲਿਖਤ ਕਿਤਾਬ ‘ਰੈਵੋਲਿਊਸ਼ਨਰੀਜ਼ : ਦਿ ਅਦਰ ਸਟੋਰੀ ਆਫ ਹਾਓ ਇੰਡੀਆ ਵਾਨ ਇਟਸ ਫ੍ਰੀਡਮ’ ’ਤੇ ਆਧਾਰਿਤ ਹੈ। ‘ਦਿ ਰੈਵੋਲਿਊਸ਼ਨਰੀਜ਼’ ਦਾ ਪ੍ਰੀਮੀਅਰ ਸਾਲ, 2026 ਵਿਚ ਭਾਰਤ ਸਣੇ 240 ਤੋਂ ਵਧ ਦੇਸ਼ਾਂ ਅਤੇ ਖੇਤਰਾਂ ਵਿਚ ਪ੍ਰਾਈਮ ਵੀਡੀਓ ’ਤੇ ਕੀਤਾ ਜਾਵੇਗਾ।
ਨਿਖਿਲ ਮਧੋਕ ਡਾਇਰੈਕਟਰ ਐਂਡ ਹੈੱਡ ਆਫ ਓਰਿਜਨਲਸ ਪ੍ਰਾਈਮ ਵੀਡੀਓ ਇੰਡੀਆ ਨੇ ਕਿਹਾ ਕਿ ਸੀਰੀਜ਼ ਦੀ ਕਹਾਣੀ ਉਨ੍ਹਾਂ ਬਹਾਦਰ ਜਵਾਨ ਭਾਰਤੀ ਆਜ਼ਾਦੀ ਘੁਲਾਟੀਆਂ ਦੀ ਹੈ, ਜੋ ਮੰਨਦੇ ਸਨ ਕਿ ਬ੍ਰਿਟਿਸ਼ ਰਾਜ ਨੂੰ ਖ਼ਤਮ ਕਰਨ ਲਈ ਹਥਿਆਰਬੰਦ ਸੰਘਰਸ਼ ਨਾ ਸਿਰਫ਼ ਜ਼ਰੂਰੀ, ਸਗੋਂ ਲਾਜ਼ਮੀ ਸੀ। ਸੰਜੀਵ ਸਾਨੀਆਲ ਦੀ ਅਨੋਖੀ ਕਿਤਾਬ ‘ਰੈਵੋਲਿਊਸ਼ਨਰੀਜ਼ : ਦਿ ਅਦਰ ਸਟੋਰੀ ਆਫ ਹਾਓ ਇੰਡੀਆ ਵਾਨ ਇਟਸ ਫ੍ਰੀਡਮ’ ਸਾਡੀ ਅਾਜ਼ਾਦੀ ਦੇ ਸੰਘਰਸ਼ ਦੇ ਇਕ ਮਹੱਤਵਪੂਰਣ ਪਹਿਲੂ ’ਤੇ ਰੋਸ਼ਨੀ ਪਾਉਂਦੀ ਹੈ ਅਤੇ ਸਾਨੂੰ ਮਾਣ ਹੈ ਕਿ ਅਸੀਂ ਇਸ ਕਹਾਣੀ ਨੂੰ ਸਜੀਵ ਰੂਪ ਵਿਚ ਦਰਸ਼ਕਾਂ ਤੱਕ ਲਿਆ ਰਹੇ ਹਾਂ।