ਦੀਪਿਕਾ-ਰਣਵੀਰ ਨੇ ਦਿਖਾਈ ਬੇਟੀ ਦੁਆ ਦੀ ਪਹਿਲੀ ਝਲਕ, ਸ਼ੇਅਰ ਕੀਤੀਆਂ ਦੀਵਾਲੀ ਦੀਆਂ ਖੂਬਸੂਰਤ ਤਸਵੀਰਾਂ

Tuesday, Oct 21, 2025 - 10:34 PM (IST)

ਦੀਪਿਕਾ-ਰਣਵੀਰ ਨੇ ਦਿਖਾਈ ਬੇਟੀ ਦੁਆ ਦੀ ਪਹਿਲੀ ਝਲਕ, ਸ਼ੇਅਰ ਕੀਤੀਆਂ ਦੀਵਾਲੀ ਦੀਆਂ ਖੂਬਸੂਰਤ ਤਸਵੀਰਾਂ

ਐਂਟਰਟੇਨਮੈਂਟ ਡੈਸਕ- ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੇ ਦੀਵਾਲੀ ਦੇ ਮੌਕੇ 'ਤੇ ਆਪਣੀ ਧੀ ਦੁਆ ਦੀ ਪਹਿਲੀ ਝਲਕ ਦਿਖ। ਉਨ੍ਹਾਂ ਦੀ ਬੇਟੀ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਪ੍ਰਸ਼ੰਸਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ 'ਤੇ ਲਾਈਕ ਅਤੇ ਕੁਮੈਂਟਸ ਦੀ ਝੜੀ ਲਗਾ ਦਿੱਤੀ। ਫੈਨਜ਼ ਸਿਤਾਰਿਆਂ ਦੀ ਧੀ ਦੀ ਕਿਊਟਨੈੱਸ ਦੇਖ ਕੇ ਕਾਫੀ ਖੁਸ਼ ਹਨ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਦੀਪਿਕਾ ਨੇ ਦੀਵਾਲੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਤਿੰਨੋਂ ਲਾਲ ਭਾਰਤੀ ਪਹਿਰਾਵੇ ਪਹਿਨੇ ਨਜ਼ਰ ਆ ਰਹੇ ਹਨ।

PunjabKesari

ਦੀਪਿਕਾ ਪਾਦੁਕੋਣ ਨੇ ਸਤੰਬਰ 2024 ਵਿੱਚ ਆਪਣੀ ਧੀ ਦੁਆ ਨੂੰ ਜਨਮ ਦਿੱਤਾ ਅਤੇ ਉਸਨੂੰ ਇੱਕ ਸਾਲ ਤੋਂ ਵੱਧ ਸਮੇਂ ਤੱਕ ਸੋਸ਼ਲ ਮੀਡੀਆ ਅਤੇ ਪਾਪਰਾਜ਼ੀ ਤੋਂ ਦੂਰ ਰੱਖਿਆ। ਰਣਵੀਰ ਅਤੇ ਦੀਪਿਕਾ ਦੋਵਾਂ ਨੇ ਹੁਣ ਤੱਕ ਸੋਸ਼ਲ ਮੀਡੀਆ 'ਤੇ ਆਪਣੀ ਧੀ ਨਾਲ ਇੱਕ ਵੀ ਫੋਟੋ ਸਾਂਝੀ ਨਹੀਂ ਕੀਤੀ ਸੀ, ਸਿਰਫ ਉਸਦੇ ਪੈਰ ਦਿਖਾਏ ਸਨ। ਹੁਣ, ਦੀਵਾਲੀ ਮੌਕੇ ਰਣਵੀਰ ਅਤੇ ਦੀਪਿਕਾ ਨੇ ਆਖਰਕਾਰ ਆਪਣੀ ਧੀ ਦਾ ਚਿਹਰਾ ਰਿਵੀਲ ਕਰ ਦਿੱਤਾ ਹੈ।

PunjabKesari

ਤਸਵੀਰਾਂ ਵਿਚ ਦੁਆ ਆਪਣੇ ਮਾਪਿਆਂ ਨਾਲ ਬਹੁਤ ਖੁਸ਼ ਦਿਖਾਈ ਦੇ ਰਹੀ ਹੈ। ਇੱਕ ਫੋਟੋ ਵਿੱਚ ਦੀਪਿਕਾ ਦੀਵਾਲੀ ਪੂਜਾ ਕਰ ਰਹੀ ਹੈ, ਦੁਆ ਉਸਦੀ ਗੋਦੀ ਵਿੱਚ ਆਰਾਮ ਨਾਲ ਬੈਠੀ ਹੈ। ਇਸ ਫੋਟੋ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੀਪਿਕਾ ਅਤੇ ਰਣਵੀਰ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ਹੈਲੀ ਦੀਵਾਲੀ।' ਜਿਵੇਂ ਹੀ ਇਸ ਜੋੜੇ ਨੇ ਤਸਵੀਰਾਂ ਪੋਸਟ ਕੀਤੀਆਂ, ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸਾਥੀ ਕਲਾਕਾਰਾਂ ਨੇ ਵੀ ਉਨ੍ਹਾਂ 'ਤੇ ਢੇਰ ਸਾਰਾ ਪਿਆਰ ਲੁਟਾਇਆ। ਰਾਜਕੁਮਾਰ ਰਾਓ ਨੇ ਲਿਖਿਆ, 'ਬਹੁਤ ਪਿਆ। ਭਗਵਾਨ ਤੁਹਾਡਾ ਭਲਾ ਕਰੇ।' ਨੇਹਾ ਧੂਪੀਆ ਨੇ ਪੋਸਟ ਦੇ ਕੁਮੈਂਟ ਸੈਕਸ਼ਨ 'ਚ ਦਿਲ ਵਾਲੇ ਇਮੋਜੀ ਸ਼ੇਅਰ ਕੀਤੇ। 

 

 
 
 
 
 
 
 
 
 
 
 
 
 
 
 
 

A post shared by दीपिका पादुकोण (@deepikapadukone)


author

Rakesh

Content Editor

Related News