ਪ੍ਰਾਈਮ ਵੀਡੀਓ ਨੇ ‘ਇੰਡੀਅਨ ਪੁਲਸ ਫ਼ੋਰਸ’ ਦਾ ਪ੍ਰੇਮ ਗੀਤ ‘ਕੋਈ ਆਇਤ’ ਕੀਤਾ ਲਾਂਚ

02/12/2024 5:43:04 PM

ਮੁੰਬਈ (ਬਿਊਰੋ) - ਰੋਹਿਤ ਸ਼ੈੱਟੀ ਦੀ ‘ਇੰਡੀਅਨ ਪੁਲਸ ਫੋਰਸ’ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ, ਪ੍ਰਾਈਮ ਵੀਡੀਓ ਨੇ ਐਕਸ਼ਨ ਨਾਲ ਭਰਪੂਰ ਸੀਰੀਜ਼ ਦਾ ਨਵਾਂ ਗੀਤ ‘ਕੋਈ ਆਇਤ’ ਰਿਲੀਜ਼ ਕੀਤਾ ਹੈ। ਇਹ ਰੋਮਾਂਟਿਕ ਟਰੈਕ ਇਸ ਵੈਲੇਨਟਾਈਨ ਹਫ਼ਤੇ ’ਚ ਪਿਆਰ ਦੇ ਅਸਲ ਤੱਤ ਦਾ ਆਨੰਦ ਲੈਣ ਲਈ ਸੰਪੂਰਨ ਧੁਨ ਹੈ। 

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਮੈਂਡੀ ਤੱਖਰ ਦੀਆਂ ਪਤੀ ਨਾਲ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ, ਸੰਗੀਤ ਸੈਰੇਮਨੀ ’ਚ ਦਿਸੇ ਇਕੱਠੇ

ਅਭਿਸ਼ੇਕ ਅਰੋੜਾ ਤੇ ਅਨੰਨਿਆ ਪੁਰਕਾਯਸਥ ਦੁਆਰਾ ਰਚਿਆ ਗਿਆ, ਮਨੋਜ ਯਾਦਵ ਦੁਆਰਾ ਲਿਖੇ ਗਏ ਬੋਲਾਂ ਦੇ ਨਾਲ, ਇਸ ਮਨਮੋਹਕ ਗੀਤ ਨੂੰ ਸੁਕੰਨਿਆ ਪੁਰਕਾਯਸਥਾ ਦੁਆਰਾ ਆਪਣੀ ਰੂਹਾਨੀ ਆਵਾਜ਼ ’ਚ ਗਾਇਆ ਗਿਆ ਹੈ। ‘ਕੋਈ ਆਇਤ’ ਇਕ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ ਜੋ ਹੈਦਰ (ਮਯੰਕ ਟੰਡਨ) ਤੇ ਨਫੀਸਾ (ਵੈਦੇਹੀ ਪਰਸੁਰਾਮੀ) ਦੀ ਪ੍ਰੇਮ ਕਹਾਣੀ ਨੂੰ ਦਰਸਾਉਂਦਾ ਹੈ। ਸੂਫੀ ਧੁਨ ਤੇ ਕਾਵਿਕ ਬੋਲਾਂ ਨਾਲ, ਇਹ ਰੋਮਾਂਟਿਕ ਗੀਤ ਜੋੜੇ ਦੁਆਰਾ ਸਾਂਝੇ ਕੀਤੇ ਗਏ ਰਿਸ਼ਤੇ ਨੂੰ ਵਧੀਆ ਢੰਗ ਨਾਲ ਪੇਸ਼ ਕਰਦਾ ਹੈ ਤੇ ਇਹ ਉਹਨਾਂ ਦੇ ਸਫ਼ਰ ਨੂੰ ਵੀ ਦਰਸਾਉਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News