ਪ੍ਰਾਈਮ ਵੀਡੀਓ ਨੇ ਡਾਕੂਮੈਂਟਰੀ ਸੀਰੀਜ਼ ‘ਏ.ਪੀ.ਢਿੱਲੋਂ : ਫਰਸਟ ਆਫ ਏ ਕਾਈਂਡ’ ਦੀ ਘੋਸ਼ਣਾ ਕੀਤੀ

Friday, Aug 04, 2023 - 03:01 PM (IST)

ਪ੍ਰਾਈਮ ਵੀਡੀਓ ਨੇ ਡਾਕੂਮੈਂਟਰੀ ਸੀਰੀਜ਼ ‘ਏ.ਪੀ.ਢਿੱਲੋਂ : ਫਰਸਟ ਆਫ ਏ ਕਾਈਂਡ’ ਦੀ ਘੋਸ਼ਣਾ ਕੀਤੀ

ਮੁੰਬਈ (ਬਿਊਰੋ) - ਭਾਰਤ ਦੇ ਸਭ ਤੋਂ ਪਸੰਦੀਦਾ ਮਨੋਰੰਜਨ ਡੈਸਟੀਨੇਸ਼ਨ ਪ੍ਰਾਈਮ ਵੀਡੀਓ ਨੇ ਆਉਣ ਵਾਲੀ ਡਾਕੂਮੈਂਟਰੀ ਸੀਰੀਜ਼ ‘ਏ. ਪੀ. ਢਿੱਲੋਂ : ਫਰਸਟ ਆਫ ਏ ਕਾਈਂਡ’ ਦਾ ਐਲਾਨ ਕੀਤਾ ਹੈ। ਇਹ ਪੈਸ਼ਨ ਪਿਕਚਰਜ਼ ਦੁਆਰਾ ਵਾਈਲਡਸ਼ੀਪ ਕੰਟੈਂਟ ਤੇ ਰਨ-ਅਪ ਰਿਕਾਰਡਸ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਐਲਵਿਸ਼ ਯਾਦਵ ਦੇ ਹੱਕ 'ਚ ਗੈਂਗਸਟਰ ਗੋਲਡੀ ਬਰਾੜ! ਸਲਮਾਨ ਖ਼ਾਨ ਨੂੰ ਮੁੜ ਦਿੱਤੀ ਜਾਨੋਂ ਮਾਰਨ ਦੀ ਧਮਕੀ

ਚਾਰ ਭਾਗਾਂ ਵਾਲੀ ਇਸ ਡਾਕੂਮੈਂਟਰੀ ਫ਼ਿਲਮ ਦਾ ਨਿਰਦੇਸ਼ਨ ਸੀਰੀਜ਼ ਨਿਰਦੇਸ਼ਕ ਜੈ ਅਹਿਮਦ ਦੁਆਰਾ ਕੀਤਾ ਗਿਆ ਹੈ, ਜੋ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਏ.ਪੀ. ਅੰਮ੍ਰਿਤਪਾਲ ਸਿੰਘ ਢਿੱਲੋਂ ਦੇ ਜੀਵਨ ਨੂੰ ਉਜਾਗਰ ਕਰਦੀ ਹੈ। ਢਿੱਲੋਂ ਦੇ ਨਾਂ ਨਾਲ ਜਾਣੇ ਜਾਂਦੇ ਸੈਲਫ ਮੇਡ ਸੁਪਰਸਟਾਰ ਦੀ ਕਹਾਣੀ ਦੱਸਦੀ ਹੈ।

ਇਹ ਖ਼ਬਰ ਵੀ ਪੜ੍ਹੋ : ਅਰਮਾਨ ਮਲਿਕ ਦੇ ਪੁੱਤ ਜ਼ੈਦ ਦੀ ਵਿਗੜੀ ਸਿਹਤ, 2 ਘੰਟੇ ਚੱਲਿਆ ਆਪਰੇਸ਼ਨ, ਯੂਟਿਊਬਰ ਨੇ ਕਿਹਾ- ਬੇਟੇ ਲਈ ਕਰੋ ਅਰਦਾਸਾਂ

ਐਕਸਕਲੂਸਿਵ ਐਕਸੈੱਸ ਰਾਹੀਂ, ਇਹ ਸੀਰੀਜ਼ ਗੁਰਦਾਸਪੁਰ, ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਤੋਂ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੇ ਪਹਾੜਾਂ ਤੱਕ ਉਸਦੀ ਸ਼ਾਨਦਾਰ ਯਾਤਰਾ ਨੂੰ ਦਰਸਾਉਂਦੀ ਹੈ, ਜਿੱਥੇ ਉਹ ਇਕ ਮਸ਼ਹੂਰ ਗਲੋਬਲ ਸੰਗੀਤ ਸਨਸਨੀ ਬਣ ਗਿਆ ਹੈ। 18 ਅਗਸਤ ਨੂੰ 240 ਤੋਂ ਵੱਧ ਦੇਸ਼ਾਂ ਤੇ ਪ੍ਰਦੇਸ਼ਾਂ ’ਚ ਪ੍ਰੀਮੀਅਰ ਹੋਣ ਵਾਲੀ ‘ਏ.ਪੀ.ਢਿੱਲੋਂ : ਫਰਸਟ ਆਫ ਏ ਕਾਈਂਡ’ ਪ੍ਰਾਈਮ ਮੈਂਬਰਸ਼ਿਪ ’ਚ ਨਵੀਨਤਮ ਜੋੜੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ


For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News