ਪ੍ਰਿਟੀ ਜ਼ਿੰਟਾ ਦੀ ਰਿਸੈਪਸ਼ਨ ਪਾਰਟੀ ''ਚ ਸਲਮਾਨ ਪਹੁੰਚੇ ਆਪਣੀ ਪ੍ਰੇਮਿਕਾ ਲੂਲੀਆ ਨਾਲ (PICS)
Saturday, May 14, 2016 - 02:40 PM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਬੀਤੇ ਦਿਨ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਭਰਾ ਬਣੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਆਪਣੀ ਮੰਗੇਤਰ ਹੇਜ਼ਲ ਕੀਚ ਨਾਲ ਹੱਥਾਂ ''ਚ ਹੱਥ ਪਾਏ ਨਜ਼ਰ ਆਏ। ਉਨ੍ਹਾਂ ਤੋਂ ਇਲਾਵਾ ਇਸ ਪਾਰਟੀ ''ਚ ਸ਼ਾਹਿਦ ਕਪੂਰ, ਚੰਕੀ ਪਾਂਡੇ, ਸਲਮਾਨ ਖਾਨ, ਮਾਧੁਰੀ ਦੀਕਸ਼ਿਤ, ਲਾਰਾ ਦੱਤਾ, ਭੂਸ਼ਨ ਕੁਮਾਰ, ਅਭਿਸ਼ੇਕ ਕਪੂਰ ਅਤੇ ਅਤੁੱਲ ਅਗਨੀਹੋਤਰੀ ਵੀ ਆਪਣੇ-ਆਪਣੇ ਪਾਟਨਰਸ ਨਾਲ ਪਹੁੰਚੇ।
ਜਾਣਕਾਰੀ ਅਨੁਸਾਰ ਇਸ ਰਿਸੈਪਸ਼ਨ ਪਾਰਟੀ ''ਚ ਲੋਕਾਂ ਲਈ ਸਲਮਾਨ ਖਾਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਲੂਲੀਆ ਵੰਤੂਰ ਆਕਰਸ਼ਨ ਦਾ ਕੇਂਦਰ ਬਣ ਰਹੇ। ਇਸ ਪਾਰਟੀ ''ਚ ਸਲਮਾਨ ਖਾਨ ਅਤੇ ਲੂਲੀਆ ਵੱਖਰੀ-ਵੱਖਰੀ ਗੱਡੀ ''ਚ ਪਹੁੰਚੇ। ਸਲਮਾਨ ਆਪਣੀ ਭੈਣ ਅਲਵੀਰਾ ਅਤੇ ਜੀਜਾ ਅਤੁੱਲ ਅਗਨੀਹੋਤਰੀ ਨਾਲ ਇੱਥੇ ਪਹੁੰਚੇ। ਲੂਲੀਆ ਭਾਵੇਂ ਵੱਖਰੀ ਕਾਰ ''ਚ ਸੀ ਪਰ ਇਹ ਚਾਰੋਂ ਇਕੱਠੇ ਹੀ ਪਾਰਟੀ ''ਚ ਸ਼ਾਮਲ ਹੋਏ ਸਨ।
ਜਾਣਕਾਰੀ ਅਨੁਸਾਰ ਸਲਮਾਨ ਬਾਰੇ ਇਹ ਅੰਦਾਜ਼ਾ ਲਗਾਇਆ ਜਾ ਰਿਹ ਹੈ ਕਿ ਇਸ ਸਾਲ ਦੇ ਅੰਤ ਤੱਕ ਸਲਮਾਨ ਆਪਣੀ ਪ੍ਰੇਮਿਕਾ ਲੂਲੀਆ ਨਾਲ ਵਿਆਹ ਦੇ ਬੰਧਨ ''''ਚ ਬੱਝ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਵਿਆਹ ਉਹ ਆਪਣੀ ਮਾਂ ਸਲਮਾ ਖਾਨ ਲਈ ਕਰ ਰਹੇ ਹਨ।