Pics : ਪਤੀ ਨਾਲ ਤਾਜ ਮਹੱਲ ਦਾ ਦੀਦਾਰ ਕਰਨ ਪਹੁੰਚੀ ਪ੍ਰਿਟੀ ਜ਼ਿੰਟਾ

Thursday, May 12, 2016 - 05:40 PM (IST)

ਨਵੀਂ ਦਿੱਲੀ : ਪਿੱਛੇ ਜਿਹੇ ਅਮਰੀਕਾ ਦੇ ਵਪਾਰ ਜੀਨ ਗੁਡਇਨਫ ਨਾਲ ਵਿਆਹ ਕਰਵਾ  ਚੁੱਕੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ ਤਾਜ ਮਹੱਲ ਦਾ ਦੀਦਾਰ ਕਰਨ ਆਗਰਾ ਪਹੁੰਚੀ। ਪ੍ਰਿਟੀ ਅਤੇ ਉਨ੍ਹਾਂ ਦਾ ਪਤੀ ਜੀਨ ਕਾਫੀ ਦੇਰ ਤੱਕ ਤਾਜ ਮਹੱਲ ਨੂੰ ਦੇਖਦੇ ਰਹੇ। ਪ੍ਰਿਟੀ ਨੇ ਡਾਇਨਾ ਬੈਂਚ ''ਤੇ ਪਤੀ ਨਾਲ ਤਸਵੀਰ ਵੀ ਖਿਚਵਾਈ। ਦੋਹਾਂ ਨੇ ਤਾਜ ਦੀ ਖੂਬ ਸਿਫਤ ਕੀਤੀ। 
ਇਸ ਦੌਰਾਨ ਆਪਣੀ ਚਹੇਤੀ ਅਦਾਕਾਰਾ ਨੂੰ ਦੇਖ ਕੇ ਦਰਸ਼ਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੌਕੇ ''ਤੇ ਮੀਡੀਆ ਕਰਮਚਾਰੀ ਵੀ ਪਹੁੰਚ ਗਏ ਅਤੇ ਪ੍ਰਿਟੀ ਤੇ ਉਸ ਦੇ ਪਤੀ ਦੀਆਂ ਤਸਵੀਰ ਖਿੱਚਣ ਲੱਗੇ। ਇਸ ਮੌਕੇ ਫੋਟੋ ਖਿੱਚਣ ''ਚ ਦੇਰ ਲਗਾਉਣ ਵਾਲੇ ਫੋਟੋਗ੍ਰਾਫਰ ਨੂੰ ਪ੍ਰਿਟੀ ਨੇ ਕਿਹਾ, ''''ਇੰਨੀ ਦੇਰ ਤੋਂ ਫੋਟੋ ਖਿੱਚ ਰਹੇ ਹੋ, ਤੁਹਾਨੂੰ ਗਰਮੀ ਨਹੀਂ ਲੱਗਦੀ?'''' ਇਸ ''ਤੇ ਫੋਟੋਗ੍ਰਫਰ ਨੇ ਸਿਰਫ ਮੁਸਕਰਾਹਟ ਨਾਲ ਉਨ੍ਹਾਂ ਨੂੰ ਜਵਾਬ ਦਿੱਤਾ।
ਇਸ ਤੋਂ ਪਹਿਲਾਂ ਰਾਇਲ ਗੇਟ ''ਤੇ ਤਾਜ ਦੀ ਪਹਿਲੀ ਝਲਕ ਮਿਲਦਿਆਂ ਹੀ ਪ੍ਰਿਟੀ ਅਤੇ ਜੀਨ ਰੁਕ ਗਏ। ਉਨ੍ਹਾਂ ਨਾਲ ਗਾਈਡ ਵੀ ਸੀ ਪਰ ਇਸ ਦੇ ਬਾਵਜੂਦ ਪ੍ਰਿਟੀ ਆਪ ਹੀ ਪਤੀ ਨੂੰ ਸ਼ਾਹਜਹਾਂ ਅਤੇ ਮੁਮਤਾਜ ਦੇ ਪਿਆਰ ਬਾਰੇ ਦੱਸਣ ਲੱਗੀ। ਇਕ ਸਵਾਲ ''ਤੇ ਉਨ੍ਹਾਂ ਨੇ ਕਿਹਾ, ''''ਗਰਮੀ ਕਾਫੀ ਲੱਗ ਰਹੀ ਹੈ, ਫਿਰ ਵੀ ਤਾਜ ਦੇਖਣ ਦਾ ਮਜ਼ਾ ਹੀ ਵੱਖਰਾ ਹੈ।''''


Related News