ਵਿਦੇਸ਼ 'ਚ ਬੱਚਿਆਂ ਨਾਲ ਆਜ਼ਾਦੀ ਦੇ ਰੰਗਾਂ 'ਚ ਸਜੀ ਪ੍ਰੀਤੀ ਜ਼ਿੰਟਾ, ਹੱਥਾਂ ’ਚ ਤਿਰੰਗਾ ਫੜੀ ਆਈ ਨਜ਼ਰ
Monday, Aug 15, 2022 - 01:12 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਅਦਾਰਾਕਾ ਆਏ ਦਿਨ ਪ੍ਰਸ਼ੰਸਕਾਂ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਪ੍ਰੀਤੀ ਜ਼ਿੰਟਾ ਭਾਵੇਂ ਵਿਆਹ ਤੋਂ ਬਾਅਦ ਵਿਦੇਸ਼ ’ਚ ਸੈਟਲ ਹੋ ਗਈ ਹੋਵੇ ਪਰ ਭਾਰਤ ਉਨ੍ਹਾਂ ਦੇ ਦਿਲ ’ਚ ਵਸਿਆ ਹੋਇਆ ਹੈ। ਇਹੀ ਕਾਰਨ ਹੈ ਕਿ ਉਹ ਹਰ ਤਿਉਹਾਰ ਧੂਮ-ਧਾਮ ਨਾਲ ਮਨਾਉਂਦੀ ਹੈ। ਹਾਲ ਹੀ ’ਚ ਪ੍ਰੀਤੀ ਨੇ ਵਿਦੇਸ਼ ’ਚ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਇਆ। ਉਸ ਨੇ ਇੰਸਟਾ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਰਾਹੀਂ ਉਸ ਨੇ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ : ਕਰੀਨਾ ਸਟਾਈਲਿਸ਼ ਲੁੱਕ ’ਚ ਪਤੀ ਅਤੇ ਪੁੱਤਰ ਨਾਲ ਆਈ ਨਜ਼ਰ, ਤੈਮੂਰ ਨੇ ਗਲੇ ’ਚ ਹੈੱਡਫੋਨ ਲਗਾ ਕੇ ਦਿਖਾਇਆ ਸਵੈਗ
ਇਨ੍ਹਾਂ ਤਸਵੀਰਾਂ ਦੀ ਖ਼ਾਸ ਗੱਲ ਇਹ ਹੈ ਕਿ ਪ੍ਰੀਤੀ ਨੇ ਛੋਟੇ-ਛੋਟੇ ਬੱਚਿਆਂ ਦੇ ਵੀ ਹੱਥਾਂ ’ਚ ਤਿਰੰਗਾ ਫੜਾਇਆ ਹੋਇਆ ਹੈ। ਪਹਿਲੀ ਤਸਵੀਰ ’ਚ ਪ੍ਰੀਤੀ ਜ਼ਿੰਟਾ ਹੱਥ ’ਚ ਤਿਰੰਗਾ ਫੜੀ ਨਜ਼ਰ ਆ ਰਹੀ ਹੈ।
ਦੂਜੀ ਤਸਵੀਰ ਉਨ੍ਹਾਂ ਦੀ ਧੀ ਜੀਆ ਦੀ ਹੈ, ਜਿਸ ਨੇ ਆਪਣੇ ਛੋਟੇ ਹੱਥ ’ਚ ਰਾਸ਼ਟਰੀ ਝੰਡਾ ਫੜਿਆ ਹੋਇਆ ਹੈ। ਤਸਵੀਰਾਂ ’ਚ ਧੀ ਤਿਰੰਗੇ ਨੂੰ ਦੇਖ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਅੱਜ ਦੇ ਦਿਨ 'ਤੇ ਵਿਸ਼ੇਸ਼: ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਫ਼ਿਲਮਾਂ, ਮਿਲਿਆ ਦਰਸ਼ਕਾਂ ਦਾ ਭਰਵਾਂ ਹੁੰਗਾਰਾ
ਇਨ੍ਹਾਂ ਤਸਵੀਰਾਂ ਦੇ ਨਾਲ ਪ੍ਰੀਤੀ ਜ਼ਿੰਟਾ ਨੇ ਲਿਖਿਆ ਕਿ ‘ਸਾਡੇ ਤਿੰਨਾਂ ਵੱਲੋਂ ਪੂਰੀ ਦੁਨੀਆ ’ਚ ਫ਼ੈਲੇ ਮੇਰੇ ਸਾਥੀ ਭਾਰਤੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ, ਇਸ ਦੇ ਨਾਲ ਅਦਾਕਾਰਾ ਨੇ ਈਮੋਜੀ ਵੀ ਲਗਾਇਆ ਹੋਇਆ ਹੈ, 75 ਸਾਲ ਹੋਏ ਆਜ਼ਾਦੀ ਨੂੰ, ਹਰ ਘਰ ਤਿਰੰਗਾ, ਜੈ ਹਿੰਦ।’
ਦੱਸ ਦੇਈਏ ਕਿ ਪ੍ਰੀਤੀ ਜ਼ਿੰਟਾ ਅਤੇ ਪਤੀ ਜੀਨ ਗੁਡਨਫ਼ ਦਾ ਵਿਆਹ ਫ਼ਰਵਰੀ 2016 ’ਚ ਹੋਇਆ ਸੀ। ਵਿਆਹ ਦੇ 5 ਸਾਲ ਬਾਅਦ ਪਿਛਲੇ ਸਾਲ ਨਵੰਬਰ ’ਚ ਪ੍ਰੀਤੀ ਜ਼ਿੰਟਾ ਦੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ ਸੀ। ਪ੍ਰੀਤੀ ਜ਼ਿੰਟਾ ਅਤੇ ਉਸ ਦੇ ਪਤੀ ਜੀਨ ਗੁਡਨਫ਼ ਸਰੋਗੇਸੀ ਰਾਹੀਂ ਇਕ ਪੁੱਤਰ ਅਤੇ ਧੀ ਦੇ ਮਾਪੇ ਬਣੇ। ਜੋੜੇ ਨੇ ਆਪਣੀ ਧੀ ਦਾ ਨਾਮ ਜੀਆ ਜ਼ਿੰਟਾ ਗੁਡਨਫ਼ ਅਤੇ ਪੁੱਤਰ ਦਾ ਨਾਮ ਜੈ ਜ਼ਿੰਟਾ ਗੁਡਨਫ਼ ਰੱਖਿਆ ਹੈ।