ਸਿਧਾਰਥ ਮਲਹੋਤਰਾ ਤੇ ਏਕਤਾ ਕਪੂਰ ਨੇ ਕੀਤੇ ਲਾਲਬਾਗਚਾ ਰਾਜਾ ਦੇ ਦਰਸ਼ਨ, ਲਿਆ ਬੱਪਾ ਦਾ ਆਸ਼ੀਰਵਾਦ
Tuesday, Sep 15, 2026 - 03:06 PM (IST)
ਮੁੰਬਈ (ਏਜੰਸੀ)- ਗਣੇਸ਼ ਚਤੁਰਥੀ ਦੇ ਮੌਕੇ 'ਤੇ ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਫਿਲਮ ਨਿਰਮਾਤਾ ਏਕਤਾ ਕਪੂਰ ਮੰਗਲਵਾਰ ਨੂੰ ਮੁੰਬਈ ਦੇ ਮਸ਼ਹੂਰ 'ਲਾਲਬਾਗਚਾ ਰਾਜਾ' ਪੰਡਾਲ ਵਿੱਚ ਪਹੁੰਚ ਕੇ ਬੱਪਾ ਦੀ ਪੂਜਾ-ਅਰਚਨਾ ਕੀਤੀ।
ਦੋਵੇਂ ਆਪਣੇ ਆਉਣ ਵਾਲੇ ਪ੍ਰੋਜੈਕਟ 'ਦਿ ਵਨ - ਫੋਰਸ ਆਫ਼ ਦਿ ਫੋਰੈਸਟ' ਦੇ ਸ਼ਾਨਦਾਰ ਟ੍ਰੇਲਰ ਲਾਂਚ ਤੋਂ ਇੱਕ ਦਿਨ ਪਹਿਲਾਂ ਬੱਪਾ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ, ਸਿਧਾਰਥ ਨੂੰ ਆਪਣੀ ਪਤਨੀ ਕਿਆਰਾ ਅਡਵਾਨੀ ਨਾਲ ਮੁੰਬਈ ਵਿੱਚ ਅੰਬਾਨੀ ਪਰਿਵਾਰ ਵੱਲੋਂ ਆਯੋਜਿਤ ਗਣੇਸ਼ ਚਤੁਰਥੀ ਦੇ ਜਸ਼ਨਾਂ ਵਿੱਚ ਸ਼ਾਮਲ ਹੁੰਦੇ ਦੇਖਿਆ ਗਿਆ ਸੀ।
ਦੱਸ ਦੇਈਏ ਕਿ ਇਹ ਫਿਲਮ 'ਬਾਲਾਜੀ ਮੋਸ਼ਨ ਪਿਕਚਰਜ਼', TVF ਅਤੇ 11.11 ਪ੍ਰੋਡਕਸ਼ਨ ਦੇ ਸਹਿਯੋਗ ਨਾਲ ਪੇਸ਼ ਕੀਤੀ ਜਾ ਰਹੀ ਹੈ। ਇਸ ਵਿੱਚ ਸਿਧਾਰਥ ਨਾਲ ਤਮੰਨਾ ਭਾਟੀਆ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਹ ਫਿਲਮ ਅਰੁਣਾਭ ਕੁਮਾਰ ਦੁਆਰਾ ਲਿਖੀ ਅਤੇ ਦੀਪਕ ਮਿਸ਼ਰਾ ਦੁਆਰਾ ਨਿਰਦੇਸ਼ਿਤ ਹੈ। ਮਨੂ ਆਨੰਦ DOP ਅਤੇ ਵਿਜ਼ੂਅਲ ਡਾਇਰੈਕਟਰ ਹਨ, ਜਦਕਿ ਇਸ ਦੇ ਨਿਰਮਾਤਾ ਸ਼ੋਭਾ ਕਪੂਰ, ਏਕਤਾ ਆਰ ਕਪੂਰ, ਅਰੁਣਾਭ ਕੁਮਾਰ ਅਤੇ ਨੀਰਜ ਕੋਠਾਰੀ ਹਨ। 'ਦਿ ਵਨ' 25 ਸਤੰਬਰ 2026 ਨੂੰ ਰਿਲੀਜ਼ ਹੋਣ ਵਾਲੀ ਹੈ।
