ਕਿਮ ਕਾਰਦਸ਼ੀਆਂ ਨੇ ਬੇਟੀ ਨੌਰਥ ਨਾਲ ਕੀਤੀ ਸ਼ਾਪਿੰਗ (ਦੇਖੋ ਤਸਵੀਰਾਂ)

08/03/2015 3:30:41 PM

ਰਿਐਲਿਟੀ ਸਟਾਰ, ਮਾਡਲ ਤੇ ਅਭਿਨੇਤਰੀ ਕਿਮ ਕਾਰਦਸ਼ੀਆਂ ਬੇਟੀ ਨੌਰਥ ਨਾਲ ਆਊਟਿੰਗ ਕਰਦੀ ਨਜ਼ਰ ਆਈ। ਦੂਜੀ ਵਾਰ ਮਾਂ ਬਣਨ ਜਾ ਰਹੀ ਕਿਮ ਬੇਟੀ ਨੌਰਥ ਨੂੰ ਪੂਰਾ ਸਮਾਂ ਦੇ ਰਹੀ ਹੈ ਤੇ ਉਸ ਦੀਆਂ ਜ਼ਰੂਰਤਾਂ ਦਾ ਧਿਆਨ ਵੀ ਰੱਖ ਰਹੀ ਹੈ। ਐਤਵਾਰ ਨੂੰ ਲਾਸ ਏਂਜਲਸ ''ਚ ਕਿਮ ਬੇਟੀ ਨਾਲ ਮਾਰਕੀਟ ''ਚ ਨਜ਼ਰ ਆਈ। ਉਸ ਨੇ ਕੁਝ ਖਰੀਦਦਾਰੀ ਕੀਤੀ ਤੇ ਬੇਟੀ ਨੂੰ ਵੀ ਖਾਣ-ਪੀਣ ਦੀਆਂ ਚੀਜ਼ਾਂ ਦਿੱਤੀਆਂ। ਪੰਜ ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਕਿਮ ਨੇ ਕਾਫੀ ਸਮੇਂ ਤਕ ਬੇਟੀ ਨੂੰ ਗੋਦ ''ਚ ਚੁੱਕੀ ਰੱਖਿਆ।
ਇਸ ਦੌਰਾਨ ਉਸ ਦੇ ਨਾਲ ਭੈਣ ਕਰਟਨੀ ਦੀ ਬੇਟੀ ਮਾਸਨ ਵੀ ਸੀ। ਕਿਮ ਨੇ ਇਸ ਦੌਰਾਨ ਸਕਿਨ ਟਾਈਟ ਸਕਿਨ ਕਲਰ ਦੀ ਪੈਂਸਿਲ ਸਟਾਈਸ ਡਰੈੱਸ ਪਹਿਨ ਰੱਖੀ ਸੀ। ਦੱਸਣਯੋਗ ਹੈ ਕਿ ਕਿਮ ਦੂਜੇ ਬੱਚੇ ਨੂੰ ਦਸੰਬਰ ''ਚ ਜਨਮ ਦੇਵੇਗੀ।

Related News