‘ਮਹਾਭਾਰਤ’ ’ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ ਦਿਹਾਂਤ, ਆਰਥਿਕ ਤੰਗੀ ਤੋਂ ਸਨ ਪ੍ਰੇਸ਼ਾਨ

Tuesday, Feb 08, 2022 - 10:07 AM (IST)

‘ਮਹਾਭਾਰਤ’ ’ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ ਦਿਹਾਂਤ, ਆਰਥਿਕ ਤੰਗੀ ਤੋਂ ਸਨ ਪ੍ਰੇਸ਼ਾਨ

ਮੁੰਬਈ (ਬਿਊਰੋ)– ਬੀ. ਆਰ. ਚੋਪੜਾ ਦੀ ‘ਮਹਾਭਾਰਤ’ ’ਚ ਭੀਮ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਪ੍ਰਵੀਨ ਕੁਮਾਰ ਸੋਬਤੀ ਦਾ ਦਿਹਾਂਤ ਹੋ ਗਿਆ ਹੈ। ਲੰਮੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਪ੍ਰਵੀਨ ਕੁਮਾਰ ਸੋਬਤੀ ਨੇ 74 ਸਾਲ ਦੀ ਉਮਰ ’ਚ ਆਖਰੀ ਸਾਹ ਲਏ।

ਪ੍ਰਵੀਨ ਕੁਮਾਰ ਸੋਬਤੀ ਨੇ ਅਦਾਕਾਰੀ ਹੀ ਨਹੀਂ, ਸਗੋਂ ਖੇਡ ਦੀ ਦੁਨੀਆ ’ਚ ਵੀ ਖ਼ੂਬ ਨਾਂ ਕਮਾਇਆ ਸੀ। ਪੰਜਾਬ ਨਾਲ ਸਬੰਧ ਰੱਖਣ ਵਾਲੇ ਪ੍ਰਵੀਨ ਕੁਮਾਰ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ’ਚ ਅਹਿਮ ਕਿਰਦਾਰ ਨਿਭਾਏ ਸਨ। ਫ਼ਿਲਮਾਂ ’ਚ ਅਕਸਰ ਉਹ ਵਿਲੇਨ ਦੇ ਰੋਲ ’ਚ ਹੀ ਦਿਖਦੇ ਸਨ।

ਇਹ ਖ਼ਬਰ ਵੀ ਪੜ੍ਹੋ : ਭਾਜਪਾ ’ਚ ਸ਼ਾਮਲ ਹੋਏ ਹੋਬੀ ਧਾਲੀਵਾਲ ਨੇ ਕਦੇ ਪੀ. ਐੱਮ. ਨਰਿੰਦਰ ਮੋਦੀ ਨੂੰ ਆਖੀਆਂ ਸਨ ਇਹ ਗੱਲਾਂ (ਵੀਡੀਓ)

ਖੇਡ ਤੋਂ ਲੈ ਕੇ ਅਦਾਕਾਰੀ ਦੇ ਖ਼ੇਤਰ ’ਚ ਪ੍ਰਵੀਨ ਕੁਮਾਰ ਨੇ ਹਮੇਸ਼ਾ ਆਪਣਾ 100 ਫੀਸਦੀ ਦੇਣ ਦੀ ਹੀ ਕੋਸ਼ਿਸ਼ ਕੀਤੀ ਤੇ ਹਰ ਵਾਰ ਉਨ੍ਹਾਂ ਨੂੰ ਸਫਲਤਾ ਹਾਸਲ ਹੋਈ। ਆਪਣੇ ਲੰਮੇ-ਚੌੜੇ ਸਰੀਰ ਕਾਰਨ ਪ੍ਰਵੀਨ ਕੁਮਾਰ ਸੋਬਤੀ ਲੋਕਾਂ ਵਿਚਾਲੇ ਮਸ਼ਹੂਰ ਸਨ ਤੇ ‘ਮਹਾਭਾਰਤ’ ਲਈ ਭੀਮ ਦੇ ਰੋਲ ’ਚ ਉਨ੍ਹਾਂ ਨੇ ਇਸ ਤਰ੍ਹਾਂ ਜਾਨ ਫੂਕੀ ਕਿ ਲੋਕਾਂ ਨੇ ਉਨ੍ਹਾਂ ਨੂੰ ਖ਼ੂਬ ਸਰਾਹਿਆ।

ਦੱਸਿਆ ਜਾ ਰਿਹਾ ਹੈ ਕਿ ਦਿਹਾਂਤ ਤੋਂ ਪਹਿਲਾਂ ਪ੍ਰਵੀਨ ਕੁਮਾਰ ਸੋਬਤੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸਨ ਤੇ ਲੰਮੇ ਸਮੇਂ ਤੋਂ ਉਹ ਬੀਮਾਰ ਵੀ ਚੱਲ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News