ਪ੍ਰੇਮੀ ਰਾਹੁਲ ਨੇ ਕਬੂਲੀ ਪ੍ਰਤਿਊਸ਼ਾ ਦੇ ਗਰਭਪਾਤ ਵਾਲੀ ਗੱਲ, ਪੁਲਸ ਨੇ ਕੀਤੇ 6 ਸਵਾਲ
Wednesday, Apr 20, 2016 - 10:36 AM (IST)

ਮੁੰਬਈ : ਟੀ.ਵੀ. ਦੀ ਮਸ਼ਹੂਰ ਮਰਹੂਮ ਅਦਾਕਾਰਾ ਪ੍ਰਤਿਊਸ਼ਾ ਖੁਦਕੁਸ਼ੀ ਮਾਮਲੇ ਦਾ ਇਕ ਹੋਰ ਰਾਜ਼ ਸਾਹਮਣੇ ਆਇਆ ਹੈ। ਅਸਲ ''ਚ ਪੁਲਸ ਨਾਲ ਹੋਈ ਪੁੱਛਗਿੱਛ ਦੌਰਾਨ ਪ੍ਰੇਮੀ ਰਾਹੁਲ ਨੇ ਕਬੂਲ ਕੀਤਾ ਹੈ ਕਿ ਪ੍ਰਤਿਊਸ਼ਾ ਨੇ ਆਪ ਗਰਭਪਾਤ ਕਰਵਾਇਆ ਸੀ। ਰਾਹੁਲ ਦਾ ਇਹ ਵੀ ਕਹਿਣਾ ਹੈ ਕਿ ਪ੍ਰਤਿਊਸ਼ਾ ਨੇ ਖੁਦਕੁਸ਼ੀ ਤੋਂ ਇਕ ਦਿਨ ਪਹਿਲਾਂ ਗਰਭਪਾਤ ਨਹੀਂ ਕਰਵਾਇਆ ਸੀ। ਉਹ ਕਾਫੀ ਪਹਿਲਾਂ ਦੀ ਗਰਭਵਤੀ ਸੀ ਅਤੇ ਉਸ ਨੇ ਜਨਵਰੀ ''ਚ ਹੀ ਗਰਭਪਾਤ ਕਰਵਾ ਲਿਆ ਸੀ। ਇਸ ਤੋਂ ਇਲਾਵਾ ਪੁਲਸ ਤੋਂ ਪੁੱਛਗਿੱਛ ਦੌਰਾਨ ਰਾਹੁਲ ਨੇ 6 ਸਵਾਲਾਂ ਦਾ ਜਵਾਬ ਦਿੱਤੇ ਹਨ, ਜੋ ਇਸ ਪ੍ਰਕਾਰ ਹਨ—
► ਕੀ ਮੌਤ ਦੇ ਸਮੇਂ ਪ੍ਰਤਿਊਸ਼ਾ ਗਰਭਵਤੀ ਸੀ?
ਰਾਹੁਲ- ਨਹੀਂ।
► ਤੁਹਾਡੇ ਨਾਲ ਰਹਿਣ ਦੌਰਾਨ ਉਹ ਕਿਸ ਸਮੇਂ ਗਰਭਵਤੀ ਹੋਈ?
ਰਾਹੁਲ- ਜਨਵਰੀ ''ਚ ਹੋਈ ਸੀ।
► ਜਨਵਰੀ ''ਚ ਕਦੋਂ?
ਰਾਹੁਲ- ਤਰੀਕ ਯਾਦ ਨਹੀਂ ਹੈ, ਜਨਵਰੀ ਦੇ ਪਹਿਲੇ ਹਫਤੇ ''ਚ ਸ਼ਾਇਦ।
► ਪ੍ਰਤਿਊਸ਼ਾ ਨੇ ਗਰਭਪਾਤ ਕਦੋਂ ਕਰਵਾਇਆ ਸੀ?
ਰਾਹੁਲ- ਮਾਰਚ ਦੇ ਪਹਿਲੇ ਜਾਂ ਦੂਜੇ ਹਫਤੇ ''ਚ
► ਕੀ ਤੁਸੀਂ ਅਤੇ ਪ੍ਰਤਿਊਸ਼ਾ ਨੇ ਗਰਭਪਾਤ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਲਈ ਸੀ?
ਰਾਹੁਲ- ਪ੍ਰਤਿਊਸ਼ਾ ਨੇ ਇਕ ਗਾਈਨੇਕੋਲੋਜਿਸਟ ਤੋਂ ਸਲਾਹ ਲਈ ਸੀ।
► ਕੀ ਗਰਭਪਾਤ ਦੇ ਸਮੇਂ ਤੁਸੀਂ ਪ੍ਰਤਿਊਸ਼ਾ ਨਾਲ ਸੀ?
ਰਾਹੁਲ- ਨਹੀਂ, ਉਹ ਇਕੱਲੀ ਗਈ ਸੀ, ਮੈਂ ਬਿਜ਼ੀ ਸੀ।