ਕੰਗਨਾ ਰਣੌਤ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ, ਸ਼ਿਵ ਸੈਨਾ ਨੇਤਾ ਸਰਨਾਇਕ ਨੇ ਦਿੱਤਾ ਨੋਟਿਸ

12/15/2020 9:01:56 AM

ਮੁੰਬਈ (ਬਿਊਰੋ) : ਸ਼ਿਵ ਸੈਨਾ ਦੇ ਵਿਧਾਇਕ ਪ੍ਰਤਾਪ ਸਰਨਾਇਕ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਕ ਟਵੀਟ ਲਈ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿੱਤਾ ਹੈ। ਕੰਗਨਾ ਰਣੌਤ ਨੇ ਕਥਿਤ ਤੌਰ 'ਤੇ ਇੱਕ ਟਵੀਟ ਕੀਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ਦੌਰਾਨ ਸਰਨਾਇਕ ਤੋਂ ਇਕ ਪਾਕਿਸਤਾਨੀ ਕ੍ਰੈਡਿਟ ਕਾਰਡ ਬਰਾਮਦ ਹੋਇਆ ਸੀ। ਮਨੀ ਲਾਂਡਰਿੰਗ ਮਾਮਲੇ 'ਚ ਈਡੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਸਰਨਾਇਕ ਨੇ ਕਿਹਾ ਕਿ ਉਸ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨਾਨਾ 'ਚ ਕੰਗਨਾ ਰਣੌਤ ਖ਼ਿਲਾਫ਼ ਨੋਟਿਸ ਦਿੱਤਾ ਹੈ।

ਸ਼ਿਵ ਸੈਨਾ ਦੇ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਰਿਹਾਇਸ਼ 'ਤੇ ਇਕ ਛਾਪੇਮਾਰੀ ਦੌਰਾਨ ਪਾਕਿਸਤਾਨੀ ਕ੍ਰੈਡਿਟ ਕਾਰਡ ਲੈਣ ਦੇ ਜਾਂਚ ਏਜੰਸੀ ਵੱਲੋਂ ਕਥਿਤ ਟਵੀਟ ਲਈ ਇਹ ਨੋਟਿਸ ਦਿੱਤਾ ਹੈ। ਇਸ ਤੋਂ ਪਹਿਲਾਂ ਕੰਗਨਾ ਰਣੌਤ ਅਤੇ ਸਰਨਾਇਕ 'ਪੀਓਕੇ' ਟਿੱਪਣੀ ਲਈ ਵਿਵਾਦਾਂ 'ਚ ਰਹੇ ਸਨ। ਸਰਨਾਇਕ ਨੇ ਕਿਹਾ, 'ਝੂਠੀ ਖ਼ਬਰਾਂ ਰਾਹੀਂ ਮੈਨੂੰ ਬਦਨਾਮ ਕੀਤਾ ਗਿਆ। ਮੈਂ ਅਤੇ ਮੇਰਾ ਪਰਿਵਾਰ ਈਡੀ ਦੀ ਜਾਂਚ 'ਚ ਸਹਿਯੋਗ ਕਰ ਰਹੇ ਹਾਂ। ਉਸ ਨੇ ਕਿਹਾ ਕਿ ਈਡੀ ਨੇ 24 ਨਵੰਬਰ ਨੂੰ ਉਸ ਦੇ ਦਫ਼ਤਰ ਵਿੱਚ ਛਾਪਾ ਮਾਰਿਆ ਸੀ।'

ਸਰਨਾਇਕ ਨੇ ਦੋਸ਼ ਲਾਇਆ ਕਿ ਕੰਗਨਾ ਰਣੌਤ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੇਰੇ ਖ਼ਿਲਾਫ਼ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਠਾਣੇ ਜ਼ਿਲ੍ਹੇ ਦੇ ਓਵਲਾ ਮਾਜੀਵਾੜਾ ਤੋਂ ਵਿਧਾਇਕ ਸ਼ਿਵ ਸੈਨਾ ਨੇ ਕਿਹਾ, 'ਈਡੀ ਦੀ ਛਾਪੇਮਾਰੀ ਦੌਰਾਨ ਮੇਰੇ ਕੋਲੋਂ ਕੁਝ ਵੀ ਗੈਰਕਾਨੂੰਨੀ ਸਮੱਗਰੀ ਬਰਾਮਦ ਨਹੀਂ ਕੀਤੀ ਗਈ।'

12 ਦਸੰਬਰ ਨੂੰ ਕੰਗਨਾ ਰਣੌਤ ਨੇ ਸ਼ਿਵ ਸੈਨਾ ਦੇ ਵਿਧਾਇਕ ਦਾ ਨਾਂ ਲਏ ਬਿਨਾਂ ਇਕ ਟਵੀਟ ਕੀਤਾ, 'ਜਦੋਂ ਮੈਂ ਕਿਹਾ ਕਿ ਮੁੰਬਈ 'ਪੀਓਕੇ' ਦੀ ਤਰ੍ਹਾਂ ਜਾਪਦੀ ਹੈ ਤਾਂ ਉਸ ਨੇ ਮੇਰਾ ਮੂੰਹ ਤੋੜਨ ਦੀ ਧਮਕੀ ਦਿੱਤੀ।' ਭਾਰਤ ਦੇ ਲੋਕੋਂ ਉਨ੍ਹਾਂ ਨੂੰ ਪਛਾਣੋ, ਜੋ ਤੁਹਾਡੇ ਲਈ ਸਭ ਕੁਝ ਦਾਅ 'ਤੇ ਲਗਾ ਰਹੇ ਹਨ ਅਤੇ ਜੋ ਤੁਹਾਡੇ ਤੋਂ ਸਭ ਕੁਝ ਖੋਹ ਰਹੇ ਹਨ। ਜਿਨ੍ਹਾਂ 'ਤੇ ਤੁਸੀਂ ਭਰੋਸਾ ਕਰਦੇ ਹੋ ਉਹ ਤੁਹਾਡੇ ਭਵਿੱਖ ਦਾ ਫ਼ੈਸਲਾ ਕਰਦੇ ਹਨ। ਭਾਰਤ ਅਤੇ ਪਾਕਿਸਤਾਨ ਨੂੰ ਦੋਸਤ ਨਹੀਂ ਬਣਨਾ ਚਾਹੀਦਾ। ਅਦਾਕਾਰਾ ਨੇ ਫਿਰ ਕਿਸੇ ਦੁਆਰਾ ਇਕ ਪੋਸਟ ਨੂੰ ਰੀਟਵੀਟ ਕੀਤਾ, ਜਿਸ 'ਚ ਕਿਹਾ ਗਿਆ ਸੀ, 'ਇਕ ਪਾਕਿਸਤਾਨੀ ਨਾਗਰਿਕ ਦਾ ਕ੍ਰੈਡਿਟ ਕਾਰਡ ਸ਼ਿਵ ਸੈਨਾ ਦੇ ਵਿਧਾਇਕ ਪ੍ਰਤਾਪ ਸਰਨਾਇਕ ਦੀ ਰਿਹਾਇਸ਼ ਤੋਂ ਬਰਾਮਦ ਹੋਇਆ ਹੈ।'

ਨੋਟ - ਕੰਗਨਾ ਰਣੌਤ ਤੇ ਸਰਨਾਇਕ ਦੀ ਇਸ ਖ਼ਬਰ 'ਤੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News