ਪ੍ਰਸ਼ਾਂਤ ਨੀਲ ਨਿਰਦੇਸ਼ਿਤ ਪ੍ਰਭਾਸ ਸਟਾਰਰ ਫ਼ਿਲਮ ‘ਸਾਲਾਰ’ ਨੂੰ ਲੈ ਕੇ ਆਈ ਵੱਡੀ ਅਪਡੇਟ

Tuesday, Jul 04, 2023 - 10:47 AM (IST)

ਪ੍ਰਸ਼ਾਂਤ ਨੀਲ ਨਿਰਦੇਸ਼ਿਤ ਪ੍ਰਭਾਸ ਸਟਾਰਰ ਫ਼ਿਲਮ ‘ਸਾਲਾਰ’ ਨੂੰ ਲੈ ਕੇ ਆਈ ਵੱਡੀ ਅਪਡੇਟ

ਮੁੰਬਈ (ਬਿਊਰੋ) - ਪੈਨ ਇੰਡੀਆ ਸੁਪਰਸਟਾਰ ਪ੍ਰਭਾਸ ਦੇ ਪ੍ਰਸ਼ੰਸਕ ਜੋ ਸਾਲ ਦੀ ਸ਼ੁਰੂਆਤ ਤੋਂ ਹੀ ‘ਸਾਲ ਨਹੀਂ ਸਾਲਾਰ ਹੈ’ ਨੂੰ ਟ੍ਰੈਂਡ ਕਰ ਰਹੇ ਹਨ, ਹੁਣ ਉਹ ਆਪਣੇ ਪਸੰਦੀਦਾ ਸਟਾਰ ਦੀ ਆਉਣ ਵਾਲੀ ਫ਼ਿਲਮ ਦੀ ਝਲਕ ਪਾ ਸਕਦੇ ਹਨ। ਜੀ ਹਾਂ, ਮੇਕਰਸ ਨੇ ਇਸ ਦਾ ਐਲਾਨ ਕਰਦੇ ਹੋਏ ਟੀਜ਼ਰ ਦੀ ਤਰੀਕ ਤੇ ਸਮੇਂ ਦਾ ਖੁਲਾਸਾ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਡਿਵਾਈਨ ਨਾਲ ਇਸ ਹਫ਼ਤੇ ਰਿਲੀਜ਼ ਹੋਵੇਗਾ ਗੀਤ ‘ਚੋਰਨੀ’

ਪ੍ਰਭਾਸ ਸਟਾਰਰ ਫ਼ਿਲਮ ‘ਸਾਲਾਰ’ ਦਾ ਟੀਜ਼ਰ 6 ਜੁਲਾਈ ਨੂੰ ਸਵੇਰੇ 5:12 ਵਜੇ ਰਿਲੀਜ਼ ਹੋਵੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਸ਼ਾਂਤ ਨੀਲ ਨੇ ਕੀਤਾ ਹੈ। ‘ਸਲਾਰ’ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ਹੈ। ਪਹਿਲੀ ਵਾਰ ਸਭ ਤੋਂ ਵੱਡੇ ਐਕਸ਼ਨ ਨਿਰਦੇਸ਼ਕ ਪ੍ਰਸ਼ਾਂਤ ਨੀਲ ਤੇ ਸਭ ਤੋਂ ਵੱਡੇ ਐਕਸ਼ਨ ਸੁਪਰਸਟਾਰ ਪ੍ਰਭਾਸ ਇਕੱਠੇ ਆ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'OMG 2' ਦਾ ਨਵਾਂ ਪੋਸਟਰ ਆਇਆ ਸਾਹਮਣੇ, ਮਹਾਦੇਵ ਦੇ ਰੂਪ 'ਚ ਦਿਸੇ ਅਕਸ਼ੈ ਕੁਮਾਰ

ਦੱਸ ਦੇਈਏ ਕਿ ਪ੍ਰਸ਼ਾਂਤ ਨੀਲ ਨੇ ‘ਕੇ. ਜੀ. ਐੱਫ.’ ਦਾ ਨਿਰਦੇਸ਼ਨ ਕੀਤਾ ਹੈ। ਇਸ ਦੇ ਨਾਲ ਹੀ ਪ੍ਰਭਾਸ ਦੀ ‘ਬਾਹੂਬਲੀ’ ਫ੍ਰੈਂਚਾਈਜ਼ੀ ਨੂੰ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਫ਼ਿਲਮਾਂ ’ਚੋਂ ਇਕ ਮੰਨਿਆ ਜਾਂਦਾ ਹੈ। ਅਜਿਹੇ ’ਚ ਦੋਵਾਂ ਦਾ ਇਕੱਠੇ ਆਉਣਾ ਫ਼ਿਲਮ ਨੂੰ ਖਾਸ ਬਣਾਉਂਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News