‘ਆਦੀਪੁਰੂਸ਼’ ਲਈ ਪ੍ਰਭਾਸ ਦੀ ਫੀਸ ਜਾਣ ਉੱਡ ਜਾਣਗੇ ਤੁਹਾਡੇ ਹੋਸ਼, 500 ਕਰੋੜ ਦੇ ਬਜਟ ’ਚੋਂ ਲਈ ਮੋਟੀ ਰਕਮ

10/04/2022 10:44:44 AM

ਮੁੰਬਈ (ਬਿਊਰੋ)– 2 ਅਕਤੂਬਰ ਨੂੰ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਆਦੀਪੁਰੂਸ਼’ ਦਾ ਟੀਜ਼ਰ ਰਿਲੀਜ਼ ਹੋਇਆ, ਜਿਸ ਨੂੰ ਦੇਖਣ ਤੋਂ ਬਾਅਦ ਦਰਸ਼ਕਾਂ ਦਾ ਗੁੱਸਾ ਫੁੱਟ ਗਿਆ। ਟੀਜ਼ਰ ’ਚ ਦਿਖਾਏ ਵੀ. ਐੱਫ. ਐਕਸ. ਤੇ ਐਨੀਮੇਸ਼ਨ ਲੋਕਾਂ ਨੂੰ ਇੰਨਾ ਮਾੜਾ ਲੱਗਾ ਕਿ ਇਸ ਨੂੰ ਸੋਸ਼ਲ ਮੀਡੀਆ ’ਤੇ ਬੁਰੀ ਤਰ੍ਹਾਂ ਟਰੋਲ ਕੀਤਾ ਜਾਣ ਲੱਗਾ।

ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ

ਦੱਸ ਦੇਈਏ ਕਿ ਇਸ ਫ਼ਿਲਮ ਦਾ ਬਜਟ 500 ਕਰੋੜ ਰੁਪਏ ਹੈ, ਜਿਸ ’ਚੋਂ 250 ਕਰੋੜ ਰੁਪਏ ਸਿਰਫ ਫ਼ਿਲਮ ਦੇ ਵੀ. ਐੱਫ. ਐਕਸ. ’ਤੇ ਹੀ ਖ਼ਰਚ ਕੀਤੇ ਗਏ ਹਨ ਪਰ ਦਰਸ਼ਕਾਂ ਨੂੰ ਇਹ ਗੱਲ ਰਾਸ ਨਹੀਂ ਆ ਰਹੀ। ਉਥੇ ਹੁਣ ਕਲਾਕਾਰਂ ਨੇ ਫ਼ਿਲਮ ਲਈ ਕਿੰਨੀ ਫੀਸ ਲਈ ਹੈ, ਇਸ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ।

ਪ੍ਰਭਾਸ ਦੀ ਗੱਲ ਕਰੀਏ ਤਾਂ ਫ਼ਿਲਮ ਲਈ ਉਨ੍ਹਾਂ ਨੇ 100 ਤੋਂ 120 ਕਰੋੜ ਰੁਪਏ ਲਏ ਹਨ। ਕੁਝ ਰਿਪੋਰਟਸ ’ਚ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਭਾਸ ਨੇ ਫ਼ਿਲਮ ਲਈ 150 ਕਰੋੜ ਰੁਪਏ ਲਏ ਹਨ। ਭਾਵ ਫ਼ਿਲਮ ਦੇ ਬਜਟ ਦਾ ਲਗਭਗ 25 ਫੀਸਦੀ ਹਿੱਸਾ ਪ੍ਰਭਾਸ ਦੀ ਫੀਸ ’ਤੇ ਖ਼ਰਚ ਕੀਤਾ ਗਿਆ ਹੈ।

ਉਥੇ ਸੈਫ ਅਲੀ ਖ਼ਾਨ ਨੇ ਫ਼ਿਲਮ ਲਈ 12 ਕਰੋੜ, ਕ੍ਰਿਤੀ ਸੈਨਨ ਨੇ 3 ਕਰੋੜ, ਸੰਨੀ ਸਿੰਘ ਨੇ 1.5 ਕਰੋੜ ਤੇ ਸੋਨਲ ਚੌਹਾਨ ਨੇ 50 ਲੱਖ ਰੁਪਏ ਫੀਸ ਲਈ ਹੈ। ‘ਆਦੀਪੁਰੂਸ਼ 12 ਜਨਵਰੀ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਜਿਸ ਤਰ੍ਹਾਂ ਇਸ ਦੇ ਟੀਜ਼ਰ ਨੂੰ ਪ੍ਰਤੀਕਿਰਿਆ ਮਿਲ ਰਹੀ ਹੈ, ਇੰਝ ਲੱਗ ਰਿਹਾ ਹੈ ਕਿ ਫ਼ਿਲਮ ਕੁਝ ਖ਼ਾਸ ਕਮਾਲ ਨਹੀਂ ਦਿਖਾਏਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News