ਕਮਾਈ ਦੇ ਮਾਮਲੇ ''ਚ ਕਈ ਕਲਾਕਾਰਾਂ ਨੂੰ ਪ੍ਰਭਾਸ ਨੇ ਦਿੱਤੀ ਮਾਤ, ਜੂਨੀਅਰ NTR ਵੀ ਰਹਿ ਗਏ ਪਿੱਛੇ
Wednesday, Oct 23, 2024 - 12:28 PM (IST)

ਮੁੰਬਈ (ਬਿਊਰੋ) : 'ਬਾਹੂਬਲੀ' ਸਟਾਰ ਪ੍ਰਭਾਸ ਅੱਜ ਆਪਣਾ 45ਵਾਂ ਜਨਮਦਿਨ ਸੈਲੀਬ੍ਰੇਟ ਕਰਨ ਜਾ ਰਹੇ ਹਨ। ਭਾਰਤੀ ਸਿਨੇਮਾ 'ਚ ਇੱਕ ਫ਼ਿਲਮ ਲਈ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰਾ 'ਚ ਪ੍ਰਭਾਸ ਪਹਿਲੇ ਨੰਬਰ 'ਤੇ ਹਨ ਅਤੇ ਉਹ ਆਪਣੀਆਂ ਫ਼ਿਲਮਾਂ ਦੀ ਕਮਾਈ 'ਚ ਵੀ ਪਹਿਲੇ ਨੰਬਰ 'ਤੇ ਹਨ। ਪ੍ਰਭਾਸ ਨੂੰ ਪਹਿਲਾ ਪੈਨ-ਇੰਡੀਅਨ ਸੁਪਰਸਟਾਰ ਮੰਨਿਆ ਜਾਂਦਾ ਹੈ।
ਬਾਹੂਬਲੀ ਦੀ ਵੱਡੀ ਕਾਮਯਾਬੀ
ਪ੍ਰਭਾਸ ਨੇ ਐਕਸ਼ਨ ਫ਼ਿਲਮ 'ਬਾਹੂਬਲੀ: ਦਿ ਬਿਗਨਿੰਗ' ਨਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਅਤੇ ਬਾਕਸ ਆਫਿਸ 'ਤੇ ਰਿਕਾਰਡ ਤੋੜ ਸਫਲਤਾ ਵੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬਾਹੂਬਲੀ 2: ਦ ਕੰਕਲੂਜ਼ਨ ਵਿੱਚ ਦੋਹਰੀ ਭੂਮਿਕਾ ਨਿਭਾਈ, ਜਿਸ ਨੇ ਬਾਕਸ ਆਫਿਸ 'ਤੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ। ਬਾਹੂਬਲੀ 2 ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਹੈ। ਉਦੋਂ ਤੋਂ ਹੀ ਪ੍ਰਭਾਸ ਨੂੰ ਪੈਨ ਇੰਡੀਆ ਸਟਾਰ ਵਜੋਂ ਪਛਾਣ ਮਿਲੀ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਇੰਸਟਾਗ੍ਰਾਮ ਹੈਕ, ਫਿਰੌਤੀ 'ਚ ਮੰਗੇ 5 ਲੱਖ
ਪ੍ਰਭਾਸ ਦੇ ਨਾਂ 'ਤੇ 100 ਕਰੋੜ ਦੀ ਓਪਨਿੰਗ ਨਾਲ 5 ਫ਼ਿਲਮਾਂ
'ਬਾਹੂਬਲੀ' ਤੋਂ ਇਲਾਵਾ ਪ੍ਰਭਾਸ ਦੀਆਂ ਫਿਲਮਾਂ ਨੇ ਵੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ 'ਚ ਐਕਸ਼ਨ ਥ੍ਰਿਲਰ 'ਸਾਹੋ' ਅਤੇ 'ਸਲਾਰ: ਭਾਗ 1 ਸੀਜ਼ਫਾਇਰ' ਸ਼ਾਮਲ ਹਨ। ਇਹ ਦੋਵੇਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਭਾਰਤੀ ਫ਼ਿਲਮਾਂ 'ਚੋਂ ਹਨ। ਦੱਸ ਦੇਈਏ ਕਿ ਪ੍ਰਭਾਸ ਇਕੱਲੇ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ 100 ਕਰੋੜ ਦੀ ਓਪਨਿੰਗ ਨਾਲ 5 ਫ਼ਿਲਮਾਂ ਦਿੱਤੀਆਂ ਹਨ, ਜਿਸ 'ਚ 'ਬਾਹੂਬਲੀ 2', 'ਸਾਹੋ', 'ਸਲਾਰ', 'ਆਦਿਪੁਰਸ਼' ਅਤੇ 'ਕਲਕੀ 2898 ਏਡੀ' ਆਦਿ ਸ਼ਾਮਲ ਹਨ। ਮੀਡੀਆ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਪ੍ਰਭਾਸ ਨੂੰ ਰੇਬਲ ਸਟਾਰ ਅਤੇ ਡਾਰਲਿੰਗ ਵਰਗੇ ਨਾਵਾਂ ਨਾਲ ਬੁਲਾਉਂਦੇ ਹਨ। ਪ੍ਰਭਾਸ ਨੇ ਹੁਣ ਤੱਕ 20 ਤੋਂ ਵੱਧ ਫ਼ਿਲਮਾਂ ਕੀਤੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'
ਚੋਟੀ ਦੀਆਂ 10 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟਾਲੀਵੁੱਡ ਫ਼ਿਲਮਾਂ
'ਬਾਹੂਬਲੀ 2' : 1810 ਕਰੋੜ ਰੁਪਏ
'RRR'- 1300 ਕਰੋੜ ਰੁਪਏ
'ਕਲਕੀ 2898 ਏਡੀ' – 1100 ਕਰੋੜ ਰੁਪਏ
'ਬਾਹੂਬਲੀ - ਦਿ ਬਿਗਨਿੰਗ' - 650 ਕਰੋੜ ਰੁਪਏ
'ਸਲਾਰ ਭਾਗ 1' - 700 ਕਰੋੜ ਰੁਪਏ
'ਸਾਹੋ' - 439 ਕਰੋੜ ਰੁਪਏ
'ਦੇਵਰਾ ਭਾਗ 1'- 408 ਕਰੋੜ ਰੁਪਏ (ਹੁਣ ਸਿਨੇਮਾਘਰਾਂ ਵਿੱਚ)
'ਪੁਸ਼ਪਾ ਦਿ ਰਾਈਜ਼' - 373 ਕਰੋੜ ਰੁਪਏ
'ਆਦਿਪੁਰਸ਼' - 350 ਕਰੋੜ ਰੁਪਏ
ਇਨ੍ਹਾਂ ਸਿਤਾਰਿਆਂ ਨੇ ਚੋਟੀ ਦੇ 10 'ਚ ਜਗ੍ਹਾ ਬਣਾਈ
ਪ੍ਰਭਾਸ ਤੋਂ ਬਾਅਦ ਜੂਨੀਅਰ ਐੱਨ. ਟੀ. ਆਰ-ਰਾਮ ਚਰਨ ਦੀਆਂ ਫ਼ਿਲਮਾਂ ਟਾਲੀਵੁੱਡ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ 'ਚੋਂ ਇੱਕ ਹਨ। 'ਦੇਵਰਾ' ਇਸ ਸਮੇਂ ਥੀਏਟਰ 'ਚ ਪ੍ਰਸ਼ੰਸਾ ਹਾਸਲ ਕਰ ਰਹੀ ਹੈ, ਜੋ ਪਹਿਲਾਂ ਹੀ ਟਾਪ 10 ਦੀ ਸੂਚੀ 'ਚ ਜਗ੍ਹਾ ਬਣਾ ਚੁੱਕੀ ਹੈ। ਪ੍ਰਭਾਸ ਦੀ ਪਿਛਲੀ ਰਿਲੀਜ਼ 'ਕਲਕੀ 2898 AD' ਸੀ ਜਦਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਹਨ। 'ਆਤਮਾ', 'ਕੰਨੱਪਾ', 'ਦਿ ਰਾਜਾ ਸਾਬ', 'ਸਲਾਰ ਭਾਗ 2' ਪਾਈਪਲਾਈਨ 'ਚ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।