ਪ੍ਰਭ ਗਿੱਲ ਨੇ ਆਪਣੇ ਮਾਤਾ-ਪਿਤਾ ਨੂੰ ਦਿੱਤਾ ਖ਼ਾਸ ਤੋਹਫ਼ਾ, ਲੋਕ ਵੀ ਦੇ ਰਹੇ ਵਧਾਈਆਂ

Wednesday, May 19, 2021 - 04:45 PM (IST)

ਪ੍ਰਭ ਗਿੱਲ ਨੇ ਆਪਣੇ ਮਾਤਾ-ਪਿਤਾ ਨੂੰ ਦਿੱਤਾ ਖ਼ਾਸ ਤੋਹਫ਼ਾ, ਲੋਕ ਵੀ ਦੇ ਰਹੇ ਵਧਾਈਆਂ

ਚੰਡੀਗੜ੍ਹ (ਬਿਊਰੋ) - ਮਾਪੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਬਹੁਤ ਮਿਹਨਤ ਕਰਦੇ ਹਨ। ਜਦੋਂ ਬੱਚੇ ਵੱਡੇ ਹੋ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਹਨ ਤਾਂ ਉਹ ਆਪਣੇ ਮਾਪਿਆਂ ਨੂੰ ਸਾਰੀਆਂ ਖੁਸ਼ੀਆਂ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਅਜਿਹੀ ਇੱਕ ਖੁਸ਼ੀ ਗਾਇਕ ਪ੍ਰਭ ਗਿੱਲ ਨੇ ਆਪਣੇ ਮਾਪਿਆਂ ਨੂੰ ਦਿੱਤੀ ਹੈ। ਜੀ ਹਾਂ ਪ੍ਰਭ ਗਿੱਲ ਨੇ ਆਪਣੇ ਮਾਪਿਆਂ ਨੂੰ ਨਵੀਂ ਗੱਡੀ ਤੋਹਫ਼ੇ ਵਜੋਂ ਲੈ ਕੇ ਦਿੱਤੀ ਹੈ।

ਪ੍ਰਭ ਗਿੱਲ ਨੇ ਆਪਣੇ ਟਵਿੱਟਰ 'ਤੇ ਆਪਣੇ ਮਾਪਿਆਂ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ- #Thankyou #Waheguru Folded hands  #newride #mahindrathar ✌🏼।' ਪ੍ਰਭ ਗਿੱਲ ਨੇ ਨਵੀਂ ਮਹਿੰਦਰਾ ਥਾਰ ਆਪਣੇ ਮਾਤਾ-ਪਿਤਾ ਨੂੰ ਤੋਹਫ਼ੇ 'ਚ ਦਿੱਤੀ ਹੈ। ਪ੍ਰਸ਼ੰਸਕ ਵੀ ਕੁਮੈਂਟ ਕਰਕੇ ਪ੍ਰਭ ਗਿੱਲ ਨੂੰ ਵਧਾਈਆਂ ਦੇ ਰਹੇ ਹਨ।

PunjabKesari
ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ 'ਤਾਰਿਆਂ ਦੇ ਦੇਸ਼', 'ਇੱਕ ਰੀਝ', 'ਬੱਚਾ', 'ਮੇਰੇ ਕੋਲ', 'ਜਾਨ', 'ਪਹਿਲੀ ਵਾਰ', 'ਤਮੰਨਾ' ਵਰਗੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੇ ਹਨ। ਉਨ੍ਹਾਂ ਨੇ 'ਯਾਰ ਅਣਮੁੱਲੇ ਰਿਟਰਨਜ਼' ਦੇ ਨਾਲ ਅਦਾਕਾਰੀ ਦੇ ਖ਼ੇਤਰ 'ਚ ਆਗਾਜ਼ ਕਰਨਾ ਸੀ ਪਰ ਕੋਰੋਨਾ ਦੀ ਮਾਰ ਇਸ ਫ਼ਿਲਮ ਨੂੰ ਝੱਲਣੀ ਪਈ ਅਤੇ ਇਹ ਫ਼ਿਲਮ ਰਿਲੀਜ਼ ਨਹੀਂ ਹੋ ਸਕੀ।  

PunjabKesari


author

sunita

Content Editor

Related News