ਕਾਨਸ ਫ਼ਿਲਮ ਫ਼ੈਸਟੀਵਲ 2022 ’ਚ ਹਿਨਾ ਖ਼ਾਨ ਦੀ ਨਵੀਂ ਫ਼ਿਲਮ ‘ਕੰਟਰੀ ਆਫ਼ ਬਲਾਈਂਡ’ ਦਾ ਪੋਸਟਰ ਰਿਲੀਜ਼
Sunday, May 22, 2022 - 05:31 PM (IST)
ਮੁੰਬਈ: ਫਰਾਂਸ 'ਚ ਚੱਲ ਰਹੇ ਕਾਨਸ ਫ਼ਿਲਮ ਫ਼ੈਸਟੀਵਲ 'ਚ ਬਾਲੀਵੁੱਡ ਅਤੇ ਟੀ.ਵੀ. ਸਿਤਾਰੇ ਰੈੱਡ ਕਾਰਪੇਟ 'ਤੇ ਜਲਵਾ ਦਿਖਾ ਰਹੇ ਹਨ। ਇਹ ਫ਼ਿਲਮ ਫ਼ੈਸਟੀਵਲ ਇਸ ਸਾਲ ਭਾਰਤ ਲਈ ਬਹੁਤ ਖਾਸ ਹੈ। ਇਸ ਸਾਲ ਭਾਰਤ ਨੂੰ ‘ਕੰਟਰੀ ਆਫ ਆਨਰ’ ਦਾ ਦਰਜਾ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਫ਼ਿਲਮ ਫ਼ੈਸਟੀਵਲ ਦੌਰਾਨ ਕਿਸੇ ਦੇਸ਼ ਨੂੰ ਸਨਮਾਨ ਦੇ ਤੌਰ 'ਤੇ ਸੱਦਾ ਦਿੱਤਾ ਗਿਆ ਹੈ। ਟੀ.ਵੀ ਸਟਾਰ ਹਿਨਾ ਖਾਨ ਇਸ ਸਾਲ ਦੂਜੀ ਵਾਰ ਕਾਨਸ ਫ਼ਿਲਮ ਫ਼ਿਸਟੀਵਲ ’ਚ ਪਹੁੰਚੀ ਹੈ।
ਇਹ ਵੀ ਪੜ੍ਹੋ: ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਇਸ ਅਦਾਕਾਰ ਨੇ ਕੀਤਾ ਰਿਪਲੇਸ
ਇਸ ਵਾਰ ਹਿਨਾ ਖ਼ਾਨ ਨੇ ਕਾਨਸ ’ਚ ਆਪਣੀ ਫ਼ਿਲਮ ਇੰਡੋ-ਇੰਗਲਿਸ਼ ਫ਼ਿਲਮ ‘ਕੰਟਰੀ ਆਫ਼ ਬਲਾਈਂਡ’ ਦਾ ਪੋਸਟਰ ਰਿਲੀਜ਼ ਕੀਤਾ ਹੈ। ਹਿਨਾ ਖ਼ਾਨ ਇਸ ਫ਼ਿਲਮ ’ਚ ਇੰਡੋ-ਹਾਲੀਵੁੱਡ ਫ਼ਿਲਮ ਨੂੰ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ’ਚ ਹਿਨਾ ਖ਼ਾਨ ਨੇਤਰਹੀਣ ਕੁੜੀ ਦਾ ਕਿਰਦਾਰ ਨਿਭਾਵੇ ਗੀ। ਖ਼ਬਰਾਂ ਮੁਤਾਬਕ ਇਸ ਰੋਲ ਲਈ ਹਿਨਾ ਖ਼ਾਨ ਖਾਸ ਤੌਰ ’ਤੇ ਬਲਾਈਂਡ ਸਕੂਲ ਵਰਕਸ਼ਾਪ ’ਚ ਗਈ ਸੀ।
ਇਹ ਵੀ ਪੜ੍ਹੋ: ਵਿਵਾਦਾਂ ’ਚ ਅਕਸ਼ੈ ਦੀ ਫ਼ਿਲਮ 'ਪ੍ਰਿਥਵੀਰਾਜ', ਕਰਣੀ ਸੈਨਾ ਨੇ ਰਾਜਸਥਾਨ 'ਚ ਰਿਲੀਜ਼ 'ਤੇ ਰੋਕ ਲਗਾਉਣ ਦੀ ਦਿੱਤੀ ਧਮਕੀ
ਕਾਨਸ ਫ਼ਿਲਮ ਫ਼ੈਸਟੀਵਲ 'ਚ ਹਿਨਾ ਖਾਨ ਨੂੰ ਆਪਣੇ ਦੇਸ਼ ਨੂੰ ਪਵੇਲੀਅਨ 'ਚ ਐਂਟਰੀ ਨਾ ਮਿਲਣ ਤੋਂ ਕਾਫੀ ਨਾਰਾਜ਼ ਸੀ। ਉਸਨੇ ਇਕ ਇੰਟਰਵਿਊ ’ਚ ਕਿਹਾ ‘ਮੈਂ ਆਪਣੀ ਫ਼ਿਲਮ ਦੇ ਪੋਸਟਰ ਲਾਂਚ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਹਰ ਕੋਈ ਜਾਣਦਾ ਹੈ ਕਿ ਮੈਂ ਇਸ ਲਈ ਆਵਾਂਗੀ ਅਤੇ ਮੈਂ ਇੰਡੀਆ ਪਵੇਲੀਅਨ ਦਾ ਹਿੱਸਾ ਹਾਂ। ਮੈਂ ਇੰਡੀਆ ਪਵੇਲੀਅਨ ’ਚ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਲਾਂਚ ਕਰਨਾ ਚਾਹੁੰਦਾ ਸੀ ਪਰ ਮੈਨੂੰ ਉਦਘਾਟਨੀ ਸਮਾਰੋਹ ’ਚ ਨਹੀਂ ਬੁਲਾਇਆ ਗਿਆ।
ਇਹ ਵੀ ਪੜ੍ਹੋ: ਕਾਨਸ 2022 ’ਚ ਦੀਪਿਕਾ ਨੇ ਬਲੈਕ ਡਰੈੱਸ ’ਚ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ
ਕਾਨਸ ਫ਼ਿਲਮ ਫ਼ੈਸਟੀਵਲ ’ਚ ਇਸ ਵਾਰ ਦੀਪਿਕਾ ਨੂੰ ਜਿਊਰੀ ਮੈਂਬਰ ਦੇ ਤੌਰ ’ਤੇ ਜਗ੍ਹਾ ਦਿੱਤੀ ਗਈ ਹੈ। ਦੀਪਿਕਾ ਤੋਂ ਇਲਾਵਾ ਪੂਜਾ ਹੇਗੜੇ, ਤਮੰਨਾ ਭਾਟੀਆ, ਐਸ਼ਵਰਿਆ ਰਾਏ , ਵਰਗੇ ਹੋਰ ਵੀ ਫ਼ਿਲਮ ਅਤੇ ਟੀ.ਵੀ. ਸਿਤਾਰੇ ਸ਼ਾਮਲ ਹਨ। ਖ਼ਬਰਾਂ ਦੇ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ’ਚ ਕੀਤੀ ਗਈ ਹੈ। ਪਹਿਲਾਂ ਇਹ ਫ਼ਿਲਮ ਅਮਰੀਕਾ ’ਚ ਰਿਲੀਜ਼ ਹੋਵੇਗੀ ਅਤੇ ਉਸ ਤੋਂ ਬਾਅਦ ਭਾਰਤ ’ਚ ਰਿਲੀਜ਼ ਹੋਵੇਗੀ।