ਅਭਿਸ਼ੇਕ ਬੱਚਨ ਦੀ ਫਿਲਮ 'ਬੀ ਹੈਪੀ' ਦਾ ਪੋਸਟਰ ਰਿਲੀਜ਼

Sunday, Sep 22, 2024 - 05:51 PM (IST)

ਮੁੰਬਈ - ਬਾਲੀਵੁੱਡ ਦੇ ਜੂਨੀਅਰ ਬੀ ਅਭਿਸ਼ੇਕ ਬੱਚਨ ਦੀ ਆਉਣ ਵਾਲੀ ਫਿਲਮ 'ਬੀ ਹੈਪੀ' ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਫਿਲਮ 'ਬੀ ਹੈਪੀ' ਇਕ ਪਿਤਾ ਅਤੇ ਬੇਟੀ 'ਤੇ ਆਧਾਰਿਤ ਫਿਲਮ ਹੈ। ਇਸ ਫਿਲਮ 'ਚ ਅਭਿਸ਼ੇਕ ਬੱਚਨ, ਨੋਰਾ ਫਤੇਹੀ, ਨਾਸਰ, ਇਨਾਇਤ ਵਰਮਾ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਰੇਮੋ ਡਿਸੂਜ਼ਾ ਐਂਟਰਟੇਨਮੈਂਟ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਫਿਲਮ ਦਾ ਨਿਰਮਾਣ ਲੀਜ਼ਲ ਰੇਮੋ ਡਿਸੂਜ਼ਾ ਕਰ ਰਹੇ ਹਨ। ਫਿਲਮ ਨੂੰ ਰੇਮੋ ਡਿਸੂਜ਼ਾ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ’ਚ ਜੌਨੀ ਲੀਵਰ ਅਤੇ ਹਰਲੀਨ ਸੇਠੀ ਦੀਆਂ ਵੀ ਅਹਿਮ ਭੂਮਿਕਾਵਾਂ ਹਨ। ਪ੍ਰਾਈਮ ਵੀਡੀਓ ਨੇ ਬੀ ਹੈਪੀ ਦਾ ਪੋਸਟਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ’ਚ ਅਭਿਸ਼ੇਕ ਬੱਚਨ ਅਤੇ ਇਨਾਇਤ ਵਰਮਾ ਹਨ। ਇਸ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ, 'ਤੁਹਾਡੇ ਦਿਲਾਂ 'ਤੇ ਕਬਜ਼ਾ ਕਰਨ ਲਈ ਤਿਆਰ'! ਪ੍ਰਾਈਮ ਵੀਡੀਓ 'ਤੇ ਜਲਦੀ ਆ ਰਿਹਾ ਹੈ। 

ਪੜੋ ਇਹ ਖਬਰ - ਹਿਨਾ ਖਾਨ ਦੀ ਵੀਡੀਓ ਦੇਖ ਤੁਸੀਂ ਹੋ ਜਾਓਗੇ ਹੈਰਾਨ, ਲੋਕਾਂ ਨੇ ਕੀਤੇ ਅਜਿਹੇ ਕੁਮੈਂਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Sunaina

Content Editor

Related News