ਪੋਰਨ ਸਾਈਟਾਂ ਬੈਨ ਹੋਣ ''ਤੇ ਰਾਮ ਗੋਪਾਲ ਵਰਮਾ ਨੇ ਕਰ ਦਿੱਤਾ ਅਜਿਹਾ ਟਵੀਟ...

Tuesday, Aug 04, 2015 - 04:52 PM (IST)

ਪੋਰਨ ਸਾਈਟਾਂ ਬੈਨ ਹੋਣ ''ਤੇ ਰਾਮ ਗੋਪਾਲ ਵਰਮਾ ਨੇ ਕਰ ਦਿੱਤਾ ਅਜਿਹਾ ਟਵੀਟ...
ਮੁੰਬਈ- ਪੋਰਨ ਸਾਈਟਾਂ ''ਤੇ ਬੈਨ ਦੇ ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਬਾਲੀਵੁੱਡ ਫਿਲਮ ਮੇਕਰ ਰਾਮ ਗੋਪਾਲ ਵਰਮਾ ਨੇ ਇਸ ਦੇ ਖਿਲਾਫ ਆਵਾਜ਼ ਉਠਾਈ ਹੈ। ਰਾਮ ਗੋਪਾਲ ਵਰਮਾ ਨੇ ਇਕ ਟਵੀਟ ''ਚ ਲਿਖਿਆ, ''ਅਜੇ ਤਾਂ ਉਨ੍ਹਾਂ ਨੇ ਪੋਰਨ ਬੰਦ ਕੀਤਾ ਹੈ ਪਰ ਬਹੁਤ ਛੇਤੀ ਸਰਕਾਰ ਬੈੱਡਰੂਮ ''ਚ ਇਹ ਦੇਖਣ ਵੀ ਆ ਸਕਦੀ ਹੈ ਕਿ ਕੱਪਲ ਸੈਕਸ ਕਿਵੇਂ ਕਰਦੇ ਹਨ ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਉਨ੍ਹਾਂ ਦੀ ਪੋਜ਼ੀਸ਼ਨ ਦੇਖ ਕੇ ਵੀ ਹੁਕਮ ਦੇਵੇਗੀ ਤੇ ਦੱਸੇਗੀ ਕਿ ਉਨ੍ਹਾਂ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ। ਇਹ ਪੱਕਾ ਅਗਲਾ ਸਟੈੱਪ ਹੋਵੇਗਾ।''
ਸਰਕਾਰ ਦੇ ਫੈਸਲੇ ਨੂੰ ਗਲਤ ਦੱਸਦਿਆਂ ਡਾਇਰੈਕਟਰ ਰਾਮ ਗੋਪਾਲ ਵਰਮਾ ਨੇ ਲਗਾਤਾਰ ਕਈ ਟਵੀਟ ਕੀਤੇ। ਉਨ੍ਹਾਂ ਇਹ ਵੀ ਲਿਖਿਆ ਕਿ ਪੋਰਨ ਬੈਨ ਠੀਕ ਅਜਿਹਾ ਹੀ ਹੈ, ਜਿਵੇਂ ਹਾਦਸੇ ਦੇ ਡਰ ਨਾਲ ਟ੍ਰੈਫਿਕ ਨੂੰ ਰੋਕ ਦੇਣਾ। ਉਨ੍ਹਾਂ ਇਹ ਵੀ ਲਿਖਿਆ ਕਿ ਇਤਿਹਾਸ ਕਈ ਵਾਰ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਜਦੋਂ ਵੀ ਕਦੇ ਕੁਝ ਵੀ ਬੈਨ ਹੋਇਆ ਹੈ ਤਾਂ ਅੰਦਰ ਹੀ ਅੰਦਰ ਇਹ ਹੋਰ ਮਜ਼ਬੂਤ ਹੋਇਆ ਹੈ।
ਇਥੇ ਦੱਸ ਦਿੱਤਾ ਜਾਵੇ ਕਿ ਡਿਪਾਰਟਮੈਂਟ ਆਫ ਟੈਲੀਕਾਮ ਵਲੋਂ 31 ਜੁਲਾਈ ਨੂੰ ਜਾਰੀ ਹੁਕਮ ਮੁਤਾਬਕ ਸਰਕਾਰ ਨੇ ਸਮੂਹ ਇੰਟਰਨੈੱਟ ਸਰਵਿਸ ਪ੍ਰੋਵਾਈਡਰਾਂ ਨੂੰ 857 ਪੋਰਨ ਵੈੱਬਸਾਈਟਾਂ ''ਤੇ ਰੋਕ ਲਗਾਉਣ ਲਈ ਕਿਹਾ ਸੀ, ਜਿਸ ਤੋਂ ਬਾਅਦ ਇਨ੍ਹਾਂ ਸਾਰੀਆਂ ਸਾਈਟਾਂ ਨੂੰ ਬੈਨ ਕਰ ਦਿੱਤਾ ਗਿਆ।

Related News