ਹੁਣ ਇਹ ਪ੍ਰਸਿੱਧ ਗਾਇਕ ਆਇਆ ''ਕੋਰੋਨਾ'' ਦੀ ਚਪੇਟ ''ਚ
Friday, Oct 16, 2020 - 09:36 AM (IST)
ਮੁੰਬਈ (ਬਿਊਰੋ) — ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੁਮਾਰ ਸਾਨੂ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਏ ਹਨ। 14 ਅਕਤੂਬਰ ਨੂੰ ਉਨ੍ਹਾਂ ਨੇ ਪਰਿਵਾਰ ਨੂੰ ਮਿਲਣ ਲਾਂਸ ਏਂਜਲਸ ਜਾਣਾ ਸੀ। ਇਸੇ ਦੌਰਾਨ ਉਨ੍ਹ ਨੂੰ ਕੋਰੋਨਾ ਹੋ ਗਿਆ, ਜਿਸ ਕਰਕੇ ਉਨ੍ਹਾਂ ਨੂੰ ਅਮਰੀਕਾ ਜਾਣ ਦਾ ਪਲਾਨ ਰੱਦ ਕਰਨਾ ਪਿਆ।
ਪਰਿਵਾਰ ਨੂੰ ਮਿਲਣ ਯੂ ਐੱਸ ਜਾਣ ਦੀ ਤਿਆਰੀ 'ਚ ਸਨ ਕੁਮਾਰ ਸਾਨੂ
ਬੰਬੇ ਟਾਈਮਸ ਨਾਲ ਹਾਲ ਹੀ 'ਚ ਚੈਟ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਪੂਰੇ ਤਾਲਾਬੰਦੀ ਦੌਰਾਨ ਉਹ ਲਗਾਤਾਰ ਕੰਮ ਕਰਦੇ ਰਹੇ ਹਨ। 9 ਮਹੀਨੇ ਤੋਂ ਉਹ ਆਪਣੇ ਪਰਿਵਾਰ ਨੂੰ ਨਹੀਂ ਮਿਲੇ। ਪਰਿਵਾਰ ਨੂੰ ਮਿਲਣ ਲਈ ਮੈਂ ਅਮਰੀਕਾ ਜਾਣਾ ਸੀ। ਉਨ੍ਹਾਂ ਨੇ ਦੱਸਿਆ ਸੀ, ਮੈਂ ਆਪਣੀ ਪਤਨੀ ਸਲੋਨੀ, ਬੇਟੀ ਸ਼ੈਨਨ ਤੇ ਏਨਾਬੇਲ ਨੂੰ ਮਿਲਣ ਲਈ ਕਾਫ਼ੀ ਬੇਕਰਾਰ ਹਾਂ। 20 ਅਕਤੂਬਰ ਨੂੰ ਉਨ੍ਹਾਂ ਨਾਲ ਆਪਣਾ ਜਨਮਦਿਨ ਮਨਾਉਣਾ ਸੀ ਅਤੇ ਦਸਬੰਰ 'ਚ ਪਤਨੀ ਦਾ ਜਨਮਦਿਨ ਮਨਾ ਕੇ ਹੀ ਵਾਪਸ ਮੁੰਬਈ ਪਰਤਣਾ ਸੀ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਹੁਣ ਤੱਕ ਕਈ ਫ਼ਿਲਮੀ ਸਿਤਾਰਿਆਂ ਨੂੰ ਆਪਣੀ ਚਪੇਟ 'ਚ ਲੈ ਚੁੱਕਾ ਹੈ। ਕੋਰੋਨਾ ਦਾ ਕਹਿਰ ਸਿਰਫ਼ ਹਿੰਦੀ ਸਿਨੇਮਾ ਜਗਤ 'ਚ ਹੀ ਨਹੀਂ ਸਗੋਂ ਟੀ. ਵੀ. ਇੰਡਸਟਰੀ ਤੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਇਸ ਦਾ ਕਹਿਰ ਜਾਰੀ ਹੈ।